ਬੀਤੇ ਦਿਨ ਫਤਿਹਗੜ੍ਹ ਸਾਹਿਬ ਵਿਖੇ ਸੇਬਾਂ ਨਾਲ ਭਰਿਆ ਟਰੱਕ ਭਰ ਜਾਂਦਾ ਹੈ ਜਿਸ ਦੌਰਾਨ ਲੋਕਾਂ ਨੇ ਸੇਬ ਆਪਣੇ ਘਰਾਂ ਨੂੰ ਢੋਹ ਲਏ ਸਨ ਉਨ੍ਹਾਂ ਲੋਕਾਂ ‘ਤੇ ਪ੍ਰਸ਼ਾਸਨ ਨੇ ਐਕਸ਼ਨ ਲੈਦਿਆਂ ਐਫਆਈਆਰ ਦਰਜ ਕੀਤੀ ਹੈ।
ਬੀਤੇ ਦਿਨ ਫਤਿਹਗੜ੍ਹ ਸਾਹਿਬ ਵਿਖੇ ਇਕ ਮਜ਼ਦੂਰ ਵਲੋਂ ਸੇਬਾਂ ਨਾਲ ਭਰਿਆ ਟਰੱਕ ਲਿਜਾਇਆ ਜਾ ਰਿਹਾ ਸੀ।ਜੋ ਕਿ ਕਿਸੇ ਕਾਰਨ ਕਰਕੇ ਪਲਟ ਜਾਂਦਾ ਹੈ।ਦੱਸ ਦੇਈਏ ਕਿ ਟਰੱਕ ‘ਚ ਕਰੀਬ 1200 ਤੋਂ ਵੱਧ ਸੇਬਾਂ ਦੀਆਂ ਪੇਟੀਆਂ ਸਨ।
ਟਰੱਕ ਪਲਟਦਿਆਂ ਹੀ ਲੋਕਾਂ ਨੇ ਇਸ ਚੀਜ਼ ਦਾ ਪੂਰਾ ਫਾਇਦਾ ਚੁੱਕਿਆ ਉਸ ਮਜ਼ਬੂਰ ਆਦਮੀ ਮਜ਼ਦੂਰ ਦੀ ਮੱਦਦ ਕਰਨ ਦੀ ਬਜਾਏ ਉਸ ਦੀਆਂ ਸੇਬ ਦੀਆਂ ਪੇਟੀਆਂ ਚੁੱਕ-ਚੁੱਕ ਕੇ ਆਪਣੇ ਘਰਾਂ ਨੂੰ ਭੱਜਦੇ ਹਨ।ਮਜ਼ਦੂਰ ਉਥੇ ਬੈਠਾ ਉਨ੍ਹਾਂ ਦੀਆਂ ਮਿੰਨਤਾਂ- ਤਰਲੇ ਕਹਿੰਦਾ ਹੈ ਕਿ ਮੈਂ ਮਾਲਕ ਨੂੰ ਕੀ ਜਵਾਬ ਦੇਵਾਂਗਾ।
ਪਰ ਉਸ ਮਜ਼ਦੂਰ ਦੀ ਕੋਈ ਗੱਲ ਨਹੀਂ ਸੁਣਦਾ ਬੱਸ ਪੇਟੀਆਂ ਚੁੱਕ ਚੁੱਕ ਘਰ ਨੂੰ ਲੈ ਗਏ।ਉਥੈ ਕੁਝ ਮੌਜੂਦ ਨੌਜਵਾਨਾਂ ਨੇ ਮਜ਼ਦੂਰ ਦੀ ਵੀਡੀਓ ਬਣਾਈ।