ਅੱਜ ਸਿੱਖ ਪੰਥਕ ਜੱਥੇਬੰਦੀਆਂ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ। ਜਿਸ ‘ਚ ਸ਼੍ਰੋਮਣੀ ਕਮੇਟੀ ਧਾਰਮਿਕ ਹੈ ਜਾਂ ਰਾਜਨੀਤਕ ਇਸ ‘ਤੇ ਚਰਚਾ ਹੋਈ। ਸ਼੍ਰੋਮਣੀ ਕਮੇਟੀ ਵੱਲੋਂ ਦੋ ਪਾਲਸੀਆਂ ਬਣਾਈਆਂ ਗਈਆਂ ਰਾਜਨੀਤਕ ਤੇ ਧਾਰਮਿਕ। ਇਸਦੇ ਨਾਲ ਇਹ ਵੀ ਕਿਹਾ ਗਿਆ ਕਿ ਸਿੱਖ ਜਥੇਬੰਦੀਆਂ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਨਾ ਕਿ ਸਿਆਸੀ ਆਗੂ। ਇਸ ਸਾਰੇ ਮਸਲੇ ‘ਤੇ ਸਿੱਖ ਪੰਥਕ ਜਥੇਬੰਦੀਆਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਜੋ ਬੰਦੀ ਛੋੜ ਦਿਵਸ ਤੇ ਅਕਾਲ ਤਖਤ ਸਾਹਿਬ ਤੇ ਹੁਕਮਨਾਮਾ ਪੜ੍ਹਿਆ ਜਾਣਾ ਚਾਹੀਦਾ ਸੀ ਪਰ ਸਮੇਂ ਦੀਆਂ ਮਜਬੂਰੀਆਂ ਕਾਰਨ ਪਰ ਸਾਨੂੰ ਉਨ੍ਹਾਂ ਦਾ ਜੋ ਸੁਨੇਹਾ ਐਡਵੋਕੇਟ ਗੁਰਸ਼ਰਨ ਸਿੰਘ ਦਿੱਲੀ ਤੋਂ ਲੈ ਕੇ ਪੁੱਜੇ ਹਨ ਉਹ ਸੁਨੇਹਾ ਜੋ ਕੌਮ ਦੇ ਇੱਕ ਦੀ ਅਪੀਲ ਹੈ ਮੀਡੀਆ ਦੇ ਰੂਬਰੂ ਕਰਨ ਜਾ ਰਹੇ ਹਾਂ
ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਪੰਥਕ ਮਸਲਿਆਂ ਪ੍ਰਤੀ ਚੱਲ ਰਹੇ ਵੱਖੋ ਵੱਖਰੇ ਸੰਘਰਸ਼ ਬੰਦ ਕਰਕੇ ਇਕ ਪਲੇਟ ਫਾਰਮ ਤੋਂ ਸ੍ਰੀ ਅਕਾਲ ਤੱਖਤ ਸਾਹਿਕ ਦੀ ਛਤ੍ਰੁਰ ਛਾਇਆ ਹੇਠ ਇਕਤਰ ਹੋ ਕੇ ਧਰਮ ਯੁੱਧ ਮੋਰਚੇ ਦੀ ਤਰਜ ਤੇ ਸੰਘਰਸ਼ ਵਿਡਣ ਦੀ ਪੁਰਜੋਰ ਅਪੀਲ ਕੀਤੀ ਹੈ ਕਿ ਖਾਲਸਾ ਜੀ ਆਪਾਂ ਸਾਰੇ ਬਹੁਤ ਚੰਗੀ ਤਰਾਂ ਸਮਝਦੇ ਹਾਂ ਤੇ ਮੰਨ ਦੇ ਵੀ ਕੇ ਕੌਮ ਨੇ ਪਿਛਲੇ ਕਈ ਦਹਾਕਿਆਂ ਵਿੱਚ ਖੱਟਿਆ ਕੁਝ ਨਹੀਂ ਕੇਵਲ ਗਵਾਇਆ ਹੀ ਗਵਾਇਆ ਆਪਾ ਸਾਰੇ ਇਹ ਲੋਕ ਵੀ ਸਵੀਕਾਰਦੇ ਹਾਂ ਕੇ ਗਵਾਉਣ ਦਾ ਸਿਰਫ ਇੱਕੋ ਇਕ ਕਾਰਨ ਹੈ ਕਿ ਅਸੀਂ ਹਉਮੇ ਦਾ ਸ਼ਿਕਾਰ ਹੋਕੇ ਕਿ ਮੁੱਠ ਹੋ ਕੇ ਇੱਕ ਮੰਚ ਤੋਂ ਸੰਘਰਸ਼ ਕਰਨ ਦੀ ਥਾਂ ਆਪੋ ਆਪਣੇ ਤੌਰ ਤੇ ਵਖੋ ਵਖਰੇ ਸੰਘਰਸ਼ ਅਰੰਭ ਕੇ ਆਪਣੀ ਪੱਥ ਤਾਕਤ ਖਿੰਡਾ ਲਈ ਹੈ, ਇਹ ਹੀ ਕਾਰਨ ਹੈ ਕੇ ਪੰਥ ਦੋਖੀ ਸਰਕਾਰਾ ਸਾਡੀ ਆਪਸੀ ਫੁਟ ਦਾ ਨਜਾਇਜ ਫਾਇਦਾ ਉਠਾ ਕੇ ਸਾਨੂੰ ਹਰ ਫਰੰਟ ਤੇ ਜਲੀਲ ਤੇ ਬੇਜਤ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕੀ ਇਹ ਹਕੀਕਤ ਹੈ ਕਿ ਅੱਜ ਕੌਮ ਅਤਿ ਨਾਜ਼ੁਕ ਦੌਰ ਤੋਂ ਗੁਜ਼ਰ ਰਹੀ ਹੈ ਬਹੁਤ ਗੰਭੀਰਤਾ ਨਾਲ ਵਿਚਾਰ ਕਰਨੀ ਬਣਦੀ ਹੈ ਕਿ ਕੌਮ ਦੇ ਦੁਸ਼ਮਣਾਂ ਵੱਲੋਂ ਬਹੁਤ ਡੂੰਘੀ ਸਾਜ਼ਿਸ਼ ਤਹਿਤ ਸਿਖ ਨੌਜਵਾਨੀ ਨੂੰ ਨਸ਼ਿਆਂ ਪ੍ਰਤੀ ਅਤੇ ਗੈਂਗਸਟਰ ਕਲਚਰ ਵੱਲ ਧੱਕਿਆ ਜਾ ਰਿਹਾ ਹੈ, ਇੱਥੋਂ ਤਕ ਕੇ ਸਿਖੀ ਦੇ ਘਰ ਪੰਜਾਬ ਵਿੱਚ ਹੀ ਸਿੱਖ ਕੌਮ ਬਹੁਤ ਤੇਜ਼ੀ ਨਾਲ ਮਨਿਓਰਟੀ ਵੱਲ ਵਧ ਰਹੀ ਹੈ, ਬੇਅਦਬੀਆਂ ਦਾ ਮਸਲਾ,ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਬਹਿਵਲ ਕਲਾਂ ਦੇ ਸਹੀਦਾਂ ਦਾ ਮਸਲਾ ਪਾਵਨ ਸਰੂਪਾਂ ਦੇ ਗਾਇਬ ਕਰਨ ਦਾ ਮਸਲਾ ਆਦਿ , ਬਹੁਤ ਗੰਭੀਰਤਾ ਨਾਲ ਵਿਚਾਰਨ ਵਾਲੇ ਪ੍ਰਮੁੱਖ ਮਸਲੇ ਹਨ।
ਉਨ੍ਹਾਂ ਕਿਹਾ ਕਿ ਉਪਰੋਕਤ ਦਿਖੇ ਪੰਥਕ ਮਸਲਿਆਂ ਤੇ ਆਪਾਂ ਸਾਰੇ ਪੰਥਕ ਧਿਰਾਂ ਨੂੰ ਪਿਛਲੇ ਕਾਫੀ ਲੰਮੇ ਅਰਸੇ ਦੌਰਾਨ ਆਪੋ ਆਪਣੇ ਤੌਰ ਤਰੀਕਿਆਂ ਨਾਲ ਵੱਖੋ ਵੱਖਰੇ ਤੌਰ ਤੇ ਸੰਘਰਸ਼ ਕਰਕੇ ਵੇਖ ਲਿਆ ਹੈ ਪਰ ਕੁਝ ਵੀ ਹਾਸਲ ਨਹੀਂ ਹੋਇਆ ਸੋਹਣ ਹੋਰ ਅਜ਼ਮਾਇਸ਼ ਕਰਕੇ ਤੇ ਨਵੇਂ ਤਜਰਬੇ ਕਰਕੇ ਸਾਨੂੰ ਕੌਮ ਦੀ ਤਾਕਤ ਨੁਕਸਾਨ ਨਹੀਂ ਕਰਨਾ ਚਾਹੀਦਾ ਜੇ ਅਸੀਂ ਅਜੇ ਵੀ ਆਪੋ ਆਪਣੀ ਜ਼ਿੱਦ ਨੂੰ ਕਾਇਮ ਰੱਖ ਕੇ ਮੁੜ ਫਿਰ ਗਲਤੀਆਂ ਦੁਹਰਾਈਆਂ ਹਨ ਤਾਂ ਮੁਆਫ਼ ਕਰਨਾ ਇਹ ਸਿੱਧੇ ਤੌਰ ਤੇ ਕੌਮ ਦੇ ਦੁਸ਼ਮਣਾਂ ਦੀ ਮਦਦ ਹੋਵੇਗੀ ਤੇ ਆਪਣੇ ਇਤਿਹਾਸਕ ਗ਼ਲਤੀਆਂ ਹੋਣਗੀਆਂ ਸਾਰੀਆਂ ਪੰਥਕ ਧਿਰਾਂ ਦੇ ਆਗੂ ਸਾਹਿਬਾਨ ਸਤਰਾਜ ਸਤਿਕਾਰਯੋਗ ਹਨ ਪੰਥਕ ਦਰਦੀ ਤੇ ਕੁਰਬਾਨੀ ਵਾਲੇ ਵੀ ਹਨ ਸੋ ਸਾਰੇ ਆਗੂ ਸਾਹਿਬਾਨਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਹੁਣ ਹੋਰ ਸੋਚਣ ਦਾ ਵੇਲਾ ਨਹੀਂ ਹੈ ਆਓ ਆਪਾਂ ਸਾਰੇ ਤਿਆਗ ਭਾਵਨਾ ਨਾਲ ਇਕਮਤ ਇਕ ਰਾਏ ਬਣਾ ਕੇ ਪੰਥਕ ਸੰਘਰਸ਼ ਲਈ ਸਰਬਸੰਮਤੀ ਬਣਾ ਕੇ ਸੰਘਰਸ਼ ਦਾ ਜਲਦੀ ਆਗਾਜ਼ ਕਰੀਏ
ਸਿੱਖ ਪੰਥਕ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਏਨੀ ਮੁਸੀਬਤ ਵਿੱਚ ਬੈਠੇ ਹੋਏ ਹਨ ਪਰ ਫਿਰ ਵੀ ਉਹ ਆਪਣੀ ਸਿੱਖ ਕੌਮ ਦਾ ਦਰਦ ਰੱਖਦੇ ਹਨ ਪਰ ਸਿੱਖ ਕੌਮ ਕੋਈ ਵੀ ਉਨ੍ਹਾਂ ਦਾ ਦਰਦ ਨਹੀਂ ਰੱਖਦੀ ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਜਥੇਬੰਦੀ ਕੋਈ ਠੋਸ ਉਪਰਾਲਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਹੀਂ ਕਰ ਰਹੀ ਉਨ੍ਹਾਂ ਕਿਹਾ ਕਿ ਪੰਥਕ ਦੇ ਇੱਕਅੱਠ ਦੀ ਗੱਲ ਕਰੀਏ ਤੇ ਪੰਥਕ ਇਕੱਠ ਬਹੁਤ ਹੀ ਘੱਟ ਨਜ਼ਰ ਆਉਂਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਰਹੀ ਸਰਬੱਤ ਖਾਲਸਾ ਦੇ ਜਥੇਦਾਰ ਨੂੰ ਸਹੀ ਮੰਨਦੇ ਹਾਂ ਤੇ ਅਸੀਂ ਉਨ੍ਹਾਂ ਦੇ ਕਹਿਣ ਤੇ ਸਾਨੂੰ ਉਨ੍ਹਾਂ ਦੇ ਦੱਸੇ ਰਾਹ ਤੇ ਚੱਲਣਾ ਚਾਹੀਦਾ ਹੈ ਅਸੀਂ ਫਿਰ ਜਾ ਕੇ ਸ਼੍ਰੋਮਣੀ ਕਮੇਟੀ ਦੇ ਕੋਲ ਜਾ ਕੇ ਬੈਠ ਜਾਂਦੇ ਹਾਂ ਜਦ ਕਿ ਸ਼੍ਰੋਮਣੀ ਕਮੇਟੀ ਨੂੰ ਅਸੀਂ ਨਹੀਂ ਮੰਨਦੇ ਸਾਡੇ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਹਨ ਨਾ ਕਿ ਕੋਈ ਸ਼੍ਰੋਮਣੀ ਕਮੇਟੀ ਦਾ ਆਗੂ ਅਸੀਂ ਪ੍ਰੋ ਸਭ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਅੱਗੇ ਲੱਗੂ ਤੁਸੀਂ ਬੇਦਾਗ਼ ਹੋ ਤੁਸੀਂ ਅੱਗੇ ਲੱਗੂ ਤੁਸੀਂ ਜਗਤਾਰ ਸਿੰਘ ਹਵਾਰਾ ਦੀ ਆਵਾਜ਼ ਉਠਾ ਰਹੇ ਹੋ ਤਾਂ ਤੁਹਾਡੇ ਮਗਰ ਸਾਰੀ ਕੌਮ ਚੱਲੇਗੀ ਇਹ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਸੱਤਿਆਨਾਸ਼ ਕਰ ਕੇ ਰੱਖ ਦਿੱਤਾ ਹੈ ਬਾਦਲ ਪਰਿਵਾਰ ਨੇ ਬੇਅਦਬੀਆਂ ਕਰਵਾਈਆਂ ਧਰਮ ਦੀ ਆੜ ਵਿੱਚ ਰਾਜਨੀਤੀ ਕੀਤੀ ਹੈ।
ਉੱਥੇ ਤਰਨਾ ਦਲ ਦੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਜਗਤਾਰ ਸਿੰਘ ਹਵਾਰਾ ਦੇ ਸੰਦੇਸ਼ ਦਾ ਆਦਰ ਕਰਦੇ ਹਾਂ ਸਾਡਾ ਪੰਥ ਖ਼ਤਰੇ ਵਿੱਚ ਜਾ ਰਿਹਾ ਹੈ ਚਾਹੇ ਬੇਅਦਬੀਆਂ ਦਾ ਮਸਲਾ ਚਾਹੇ ਬੇਅਦਬੀਆਂ ਦਾ ਮਸਲਾ ਹੋਵੇ ਚਾਹੇ ਤਿੰਨ ਸੌ ਅਠਾਈ ਸਰੂਪਾਂ ਦਾ ਮਸਲਾ ਹੋਵੇ ਚ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ ਪਰ ਪੰਥ ਦੀ ਇਕੱਤਰਤਾ ਬਹੁਤ ਜ਼ਰੂਰੀ ਹੈ ਸਾਡੇ ਪੰਥ ਵਿੱਚ ਕੁਝ ਗੱਦਾਰ ਪੈਦਾ ਹੋ ਗਏ ਹਨ ਅਸੀਂ ਫਿਰ ਵੀ ਰਾਜ ਕਰਾਂਗੇ ਜੇ ਅਸੀਂ ਫਿਰ ਵੀ ਗੌਰ ਨਾ ਕੀਤੀ ਪੰਥ ਗ਼ਦਾਰਾਂ ਨੂੰ ਨਾ ਪਛਾਣਿਆ ਗਿਆ ਤੇ ਅਸੀਂ ਅਸੀਂ ਕਦੇ ਕਾਮਯਾਬ ਨਹੀਂ ਹੋ ਸਕਾਂਗੇ ਬਾਬਾ ਬੰਦਾ ਸਿੰਘ ਬਹਾਦਰ ਸਨ ਜਿਨ੍ਹਾਂ ਨੇ ਪਹਿਲਾਂ ਰਾਜ ਭਾਗ ਕਾਇਮ ਕੀਤਾ ਇਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਰੋਲ ਦਿੱਤੀ ਸਭ ਤੋਂ ਪਹਿਲਾਂ ਇਹ ਦੱਸਣ ਕਿ ਅੱਜ ਤਕ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਸੇ ਨੇ ਸ਼ਹੀਦੀ ਦਿਹਾਡ਼ਾ ਜਾਂ ਜਨਮ ਦਿਹਾਡ਼ਾ ਮਨਾਇਆ ਹੋਵੇ ਉਨ੍ਹਾਂ ਕਿਹਾ ਕਿ ਅਸੀਂ ਪੜ੍ਹੇ ਲਿਖੇ ਨਿਹੰਗ ਸਿੱਖ ਹਾਂ ਸੁੱਖਾ ਪੀਣ ਵਾਲੇ ਨਿਹੰਗ ਸਿੱਖ ਨਹੀਂ ਮੈਂ ਕਈ ਯੋਧਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਮਾਰ ਕੇ ਖ਼ਤਮ ਕਰਕੇ ਸਾਡਾ ਰਾਜਭਾਗ ਖ਼ਤਮ ਕੀਤਾ ਗਿਆ ਸਭ ਤੋਂ ਪਹਿਲਾਂ ਸਾਨੂੰ ਪੰਥ ਵਿੱਚੋਂ ਕਾਲੀਆਂ ਬਿੱਲੀਆਂ ਭਜਾਉਣੀਆਂ ਪੈਣਗੀਆਂ ਫੇਰੀ ਪੰਥ ਦੀ ਸ਼ਕਤੀ ਇਕੱਠੀ ਰਹਿ ਸਕੇਗੀ ਤਾਂ ਹੀ ਸਿੱਖ ਰਾਜ ਕਾਇਮ ਹੋਵੇਗਾ।