ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਅੱਜ ਸ਼ਾਮ IPL ਦਾ ਇਕ ਰੋਮਾਂਚਕ ਤੇ ਦਿਲਚਸਪ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਆਪਣੇ ਘਰੇਲੂ ਮੈਦਾਨ ਵਿਚ ਪੰਜਾਬ ਕਿੰਗਸ ਜਿੱਤ ਦੀ ਉਮੀਦ ਨਾਲ ਉਤਰੇਗੀ ਤਾਂ ਦੂਜੇ ਪਾਸੇ ਗੁਜਰਾਤ ਟਾਈਟੰਸ ਕੈਪਟਨ ਤੇ ਲੋਕਲ ਬੁਆਏ ਸ਼ੁਭਮਨ ਗਿਲ ਦੇ ਸਹਾਰੇ ਮੈਚ ਜਿੱਤਣ ਲਈ ਤਾਕਤ ਲਗਾਏਗੀ।
ਇਹ ਪਹਿਲਾ ਮੌਕਾ ਹੈ ਜਦੋਂ ਸ਼ੁਭਮਨ ਗਿੱਲ ਇਸ ਮੈਦਾਨ ‘ਤੇ IPL ਮੈਚ ਖੇਡਣਗੇ। ਮੈਚ 7.30 ਵਜੇ ਸ਼ੁਰੂ ਹੋਵੇਗਾ। ਦੁਪਹਿਰ 3 ਵਜੇ ਦੇ ਕਰੀਬ ਐਂਟਰੀ ਸ਼ੁਰੂ ਹੋ ਜਾਵੇਗੀ। ਐਤਵਾਰ ਦੀ ਛੁੱਟੀ ਤੇ ਇਸ ਸਟੇਡੀਅਮ ਵਿਚ ਸੀਜ਼ਨ ਦਾ ਆਖਰੀ ਮੈਚ ਹੋਣ ਦੀ ਵਜ੍ਹਾ ਨਾਲ ਕਾਫੀ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸੀਜ਼ਨ ਵਿਚ ਹੁਣ ਤੱਕ PBKS ਤੇ GT ਦੋਵਾਂ ਦੀ ਸਥਿਤੀ ਲਗਭਗ ਇਕੋ ਜਿਹੀ ਹੈ। ਦੋਵਾਂ ਲਈ ਇਹ ਮੈਚ ਕਰੋ ਜਾਂ ਮਰੋ ਵਰਗਾ ਹੈ। PBKS ਆਪਣੇ 7 ਮੁਕਾਬਲਿਆਂ ਵਿਚ ਦੋ ਹੀ ਜਿੱਤ ਸਕੀ ਹੈ ਜਦੋਂ ਕਿ GT ਚਾਰ ਹਾਰ ਤੇ ਤਿੰਨ ਜਿੱਤ ਦੇ ਨਾਲ 8ਵੇਂ ਸਥਾਨ ‘ਤੇ ਹੈ।
PBKS ਅੰਕ 9ਵੇਂ ਸਥਾਨ ‘ਤੇ ਹੈ। ਅਜਿਹੇ ਵਿਚ ਦੋਵੇਂ ਟੀਮਾਂ ਨੂੰ ਪੁਆਇੰਟ ਟੇਬਲ ਵਿਚ ਆਪਣੀ ਸਥਿਤੀ ਸੁਧਾਰਨ ਲਈ ਤਾਕਤ ਲਗਾਉਣੀ ਹੋਵੇਗੀ। ਹਾਲਾਂਕਿ ਅਹਿਮਦਾਬਾਦ ਵਿਚ ਦੋਵੇਂ ਟੀਮਾਂ ਦੇ ਵਿਚ ਹੋਏ ਮੁਕਾਬਲੇ ਵਿਚ PBKS ਨੂੰ ਜਿੱਤ ਮਿਲੀ ਸੀ। ਟੀਮ ਦੇ 2 ਖਿਡਾਰੀਆਂ ਆਸ਼ੂਤੋਸ਼ ਤੇ ਸ਼ੰਸ਼ਾਕ ਨੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤਿਆ ਹੈ।
ਇਸ ਮੈਚ ਐਕਸ ਫੈਕਟਰ ਦੀ ਗੱਲ ਕਰੀਏ ਤਾਂ PBKS ਦੇ ਤੇਜ਼ ਗੇਂਦਬਾਜਾਂ ਨੇ ਹੁਣ 39 ਵਿਕਟਾਂ ਲਈਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਸ਼ੁਭਮਨ ਗਿੱਲ ਨੂੰ ਤਾਕਤ ਲਗਾਉਣੀ ਹੋਵੇਗੀ। ਸ਼ੁਭਮਨ ਨੇ ਆਖਰੀ ਮੈਚ ਵਿਚ 89 ਦੌੜਾਂ ਬਣਾਈਆਂ ਸਨ। ਹਾਲਾਂਕਿ PBKS ਦਾ ਟੌਪ ਆਰਡਰ ਪ੍ਰਫਾਰਮੇ ਦੀ ਭਾਲ ਵਿਚ ਹੈ। ਪਿਛਲੇ ਮੁਕਾਬਲੇ ਵਿਚ ਉਨ੍ਹਾਂ ਨੇ GT ਦੇ ਖਿਲਾਫ ਸੰਘਰਸ਼ ਕਰਨਾ ਪਿਆ ਸੀ। PBKS ਦੇ ਵਿਦੇਸ਼ੀ ਖਿਡਾਰੀਆਂ ਦਾ ਪ੍ਰਦਰਸ਼ਨ ਓਨਾ ਸ਼ਾਨਦਾਰ ਨਹੀਂ ਰਿਹਾ ਹੈ।