Diljit Dosanjh Old Photo Viral on Internet: ਬਾਲੀਵੁੱਡ ਇੰਡਸਟਰੀ ‘ਚ ਅਜਿਹੇ ਕਈ ਕਲਾਕਾਰ ਹਨ, ਜਿਨ੍ਹਾਂ ਨੇ ਬਹੁਤ ਛੋਟੇ ਪੜਾਅ ਤੋਂ ਸ਼ੁਰੂਆਤ ਕੀਤੀ ਤੇ ਬਹੁਤ ਘੱਟ ਸਮੇਂ ‘ਚ ਸਖ਼ਤ ਮਿਹਨਤ ਕਰਕੇ ਬੁਲੰਦੀਆਂ ਨੂੰ ਹਾਸਲ ਕੀਤਾ। ਇਸ ਕਲਾਕਾਰ ਦੀ ਵੀ ਇੱਕ ਅਜਿਹੀ ਹੀ ਸ਼ਖ਼ਸੀਅਤ ਹੈ, ਜਿਸ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਤਬਲਾ ਵਜਾ ਕੇ ਤੇ ਗੀਤ ਗਾ ਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਪਰ ਕੁਝ ਹੀ ਸਮੇਂ ‘ਚ ਇੰਟਰਨੈਸ਼ਨਲ ਪੱਧਰ ‘ਤੇ ਪਹੁੰਚ ਗਿਆ ਤੇ ਅੱਜ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਇਸ ਦੇ ਕਈ ਚਾਹੁਣਵਾਲੇ ਹਨ।
ਜੇਕਰ ਤੁਸੀਂ ਅਜੇ ਵੀ ਨਹੀਂ ਪਛਾਣ ਪਾ ਰਹੇ ਹੋ ਕਿ ਇਹ ਸੈਲੀਬ੍ਰਿਟੀ ਕੌਣ ਹੈ ਤਾਂ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ। ਇਸ ਤਸਵੀਰ ਵਿੱਚ, ਤੁਸੀਂ ਇੱਕ ਨੌਜਵਾਨ ਲੜਕੇ ਨੂੰ ਦੋ ਬੱਚਿਆਂ ਦੇ ਨਾਲ ਪਿੱਛੇ ਤਬਲਾ ਵਜਾਉਂਦੇ ਦੇਖ ਸਕਦੇ ਹੋ, ਜਿਸ ਨੇ ਨੀਲੀ ਕਮੀਜ਼ ਤੇ ਇੱਕ ਚਿੱਟੀ ਪੱਗ ਪਾਈ ਹੋਈ ਹੈ ਅਤੇ ਉਸਦੀ ਫੋਟੋ ‘ਤੇ ਇੱਕ ਚੱਕਰ ਹੈ। ਧਿਆਨ ਨਾਲ ਦੇਖਣ ਤੋਂ ਬਾਅਦ ਵੀ ਜੇਕਰ ਤੁਸੀਂ ਪਛਾਣ ਨਹੀਂ ਪਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਹੋਰ ਨਹੀਂ ਬਲਕਿ ਪੰਜਾਬੀ ਗਾਇਕ ਅਤੇ ਐਕਟਰ ਦਿਲਜੀਤ ਦੋਸਾਂਝ ਹੈ, ਜੋ ਇਸ ਤਸਵੀਰ ਵਿੱਚ ਬਹੁਤ ਹੀ ਜਵਾਨ ਅਤੇ ਪਿਆਰੇ ਲੱਗ ਰਹੇ ਹਨ।
6 ਜਨਵਰੀ 1984 ਨੂੰ ਜਲੰਧਰ, ਪੰਜਾਬ ਵਿੱਚ ਜਨਮੇ ਦਿਲਜੀਤ ਦੋਸਾਂਝ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 2000 ਵਿੱਚ ਐਲਬਮ ‘ਇਸ਼ਕ ਦਾ ਉੜਾ ਏੜਾ’ ਨਾਲ ਕੀਤੀ, ਫਿਰ 2010 ਵਿੱਚ ਪੰਜਾਬੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਰਾਹੀਂ ਪੰਜਾਬੀ ਐਕਟਿੰਗ ‘ਚ ਕਦਮ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਹਿੱਟ ਗੀਤ ਅਤੇ ਫਿਲਮਾਂ ਦਿੱਤੀਆਂ। ਬਾਲੀਵੁੱਡ ਵਿੱਚ ਉੜਤਾ ਪੰਜਾਬ, ਸੂਰਮਾ, ਗੁੱਡ ਨਿਊਜ਼ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਵੀ ਕੰਮ ਕੀਤਾ।
View this post on Instagram
ਦਿਲਜੀਤ ਦੋਸਾਂਝ ਕੈਲੀਫੋਰਨੀਆ ਵਿੱਚ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟ ਫੈਸਟੀਵਲ 2023 ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਭਾਰਤੀ ਗਾਇਕ ਹੈ। ਕੋਚੇਲਾ ‘ਚ ਉਸ ਦੇ ਗੀਤ ਅਤੇ ਉਸ ਦਾ ਲੁੱਕ ਛਾਇਆ ਹੋਇਆ ਹੈ ਅਤੇ ਇਨ੍ਹੀਂ ਦਿਨੀਂ ਉਹ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹੈ। ਕਿਹਾ ਜਾ ਰਿਹਾ ਹੈ ਕਿ ਉਹ ਹਾਲੀਵੁੱਡ ਸਿੰਗਰ ਟੇਲਰ ਸਵਿਫਟ ਨੂੰ ਡੇਟ ਕਰ ਰਿਹਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਚਮਕੀਲਾ’ ਹੈ। ਇੰਨਾ ਹੀ ਨਹੀਂ ਦਿਲਜੀਤ ਦੋਸਾਂਝ ਕੋਲ ਆਪਣਾ ਪ੍ਰਾਈਵੈਟ ਜੈੱਟ ਵੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h