Car fell into Sirhind canal: ਵੈਸਾਖੀ ਵਾਲੇ ਦਿਨ ਸੂਬੇ ਦੇ ਫਰੀਦਕੋਟ ‘ਚ ਮੰਦਭਾਗੀ ਘਟਨਾ ਵਾਪਰੀ। ਦੱਸ ਦਈਏ ਕਿ ਫਰੀਦਕੋਟ ਦੇ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਤਿੰਨ ਨੌਜਵਾਨ ਸਕੌਡਾ ਕਾਰ ‘ਚ ਸਵਾਰ ਸੀ। ਇਨ੍ਹਾਂ ਦੀ ਕਾਰ ਬੇਕਾਬੂ ਹੋਕੇ ਸਰਹੰਦ ਨਹਿਰ ‘ਚ ਜ਼ਾ ਡਿੱਗੀ। ਜਿਸ ਦੇ ਚਲੱਦੇ ਕਾਰ ਚ ਸਵਾਰ ਤਿੰਨੋਂ ਨੌਜਵਾਨ ਪਾਣੀ ਦੇ ਤੇਜ਼ ਵਹਾਉ ਨਾਲ ਵਹਿ ਗਏ।
ਹਾਸਲ ਜਾਣਕਰੀ ਮੁਤਬਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਲੜਕੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਕਿਨਾਰੇ ਪੁੱਜੇ ਸੀ ਜਿੱਥੇ ਉਹ ਇਕੱਠੇ ਹੋਕੇ ਜਸ਼ਨ ਮਾਨ ਰਹੇ ਸੀ। ਇਨ੍ਹਾਂ ਚੋਂ ਤਿੰਨ ਨੌਜਵਾਨ ਕੁਝ ਸਮਾਨ ਲੈਣ ਲਈ ਸ਼ਹਿਰ ਵੱਲ ਗਏ ਜਦਕਿ ਉਨ੍ਹਾਂ ਦੇ ਦੋ ਸਾਥੀ ਉੱਥੇ ਹੀ ਰੁਕੇ ਰਹੇ। ਜਦੋਂ ਕੁੱਝ ਦੇਰ ਬਾਅਦ ਤਿਨੋਂ ਦੋਸਤ ਵਾਪਿਸ ਆ ਰਹੇ ਸੀ ਤਾਂ ਉਸ ਵੇਲੇ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ ਜਿਸ ਕਾਰਨ ਕਾਰ ਬੇਕਾਬੂ ਹੋਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਨਹਿਰ ਚ ਜ਼ਾ ਡਿੱਗੀ।
ਨਜ਼ਦੀਕੀ ਪਿੰਡ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਹਿੰਮਤ ਕਰ ਕਾਫੀ ਜਦੋ ਜਹਿਦ ਤੋਂ ਬਾਅਦ ਕਾਰ ਨੂੰ ਨਹਿਰ ਚੋਂ ਕੱਢਿਆ ਗਿਆ। ਪਰ ਕਾਰ ਅੰਦਰ ਸਵਾਰ ਤਿੰਨੋਂ ਬੱਚੇ ਲਾਪਤਾ ਦੱਸੇ ਜਾ ਰਹੇ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨੋਂ ਬੱਚਿਆਂ ਦਾ ਪਾਣੀ ‘ਚ ਡੁਬੇਣ ਦਾ ਅੰਦੇਸ਼ਾ ਜਤਾਇਆ ਜ਼ਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਬੱਚਿਆਂ ਦੀ ਭਾਲ ਲਈ ਗੋਤਖੋਰਾਂ ਦੀ ਮਦਦ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਉਧਰ ਮੌਕੇ ‘ਤੇ ਪਹੁੰਚੇ ਪਿੰਡ ਮਚਾਕੀ ਦੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕੇ ਕਰੀਬ 18 ਤੋਂ 20 ਸਾਲ ਦੀ ਉਮਰ ਦੇ ਪੰਜ ਬੱਚੇ ਆਪਣੇ ਸਾਥੀ ਦਾ ਜਨਮਦਿਨ ਮਨਾ ਰਹੇ ਸੀ। ਜਿਨ੍ਹਾਂ ਚੋਂ ਤਿੰਨ ਦੀ ਕਾਰ ਬੇਕਾਬੂ ਹੋਕੇ ਨਹਿਰ ਚ ਜ਼ਾ ਡਿੱਗੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵਲੋਂ ਕਾਰ ਤਾਂ ਨਹਿਰ ਚੋਂ ਕੱਢ ਲਈ ਪਰ ਤਿੰਨੋਂ ਲੜਕੇ ਲਾਪਤਾ ਹਨ।
ਘਟਨਾ ਦੀ ਜਾਣਕਰੀ ਦਿੰਦੇ ਹੋਏ ਥਾਨਾਂ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕੇ ਪੰਜੇ ਦੋਸਤ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਚੋਂ ਦੋ ਦੋਸਤ ਸ਼ਹੀ ਸਲਾਮਤ ਹਨ ਪਰ ਕਾਰ ‘ਚ ਸਵਾਰ ਤਿੰਨ ਲੜਕੇ ਲਾਪਤਾ ਹਨ। ਜਿਨ੍ਹਾਂ ਦੀ ਤਲਾਸ਼ ਲਈ ਗੋਤਖੋਰਾਂ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਲੜਕੇ 18 ਤੋਂ 20 ਸਾਲ ਦੀ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਕਾਰ ਬਾਹਰ ਕੱਢ ਲਈ ਗਈ ਪਰ ਕਾਰ ‘ਚ ਕੋਈ ਨਹੀਂ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h