Baba Deep Singh ji :ਗੁਰਬਾਣੀ ਦਾ ਫੁਰਮਾਨ ਹੈ, ‘ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥’ ਮਾਨਵਤਾ ਉੱਤੇ ਜਦੋਂ ਜ਼ੁਲਮ ਵਧਦਾ ਹੈ ਤਾਂ ਉਸ ਨੂੰ ਰੋਕਣ ਲਈ ਕੁਦਰਤ ਆਪ ਅਗੰਮੀ ਸ਼ਕਤੀਆਂ ਨਾਲ ਕਿਤੇ ਨਾ ਕਿਤੇ ਪ੍ਰਗਟ ਜ਼ਰੂਰ ਹੁੰਦੀ ਹੈ। ਹਕੂਮਤ ਦੇ ਜ਼ੁਲਮ ਨੂੰ ਰੋਕਣ ਵਾਲੇ ਨੂੰ ਯੋਧਾ, ਮਹਾਬਲੀ, ਸੂਰਬੀਰ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਨਾਵਾਂ ’ਚੋਂ ਹੀ ਇਕ ਨਾਂ ਹੈ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਜੰਗ ਦੇ ਮੈਦਾਨ ’ਚ ਆਪਣੀ ਕਲਾ ਦੇ ਜੌਹਰ ਦਿਖਾਉਣ ਵਾਲੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਦੀ ਮਿਸਾਲ ਦੁਨੀਆ ’ਚ ਕਿਸੇ ਵੀ ਇਤਿਹਾਸ ਦੇ ਪੰਨਿਆਂ ’ਚੋਂ ਪਹੂਵਿੰਡ ’ਚ ਹੋਇਆ ਜਨਮ
ਜ਼ਾਲਮਾਂ ਨੂੰ ਦਿਨੇ ਤਾਰੇ ਦਿਖਾਉਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਪਹੂਵਿੰਡ ਵਿਖੇ ਮਾਤਾ ਜਿਊਣੀ ਜੀ ਤੇ ਪਿਤਾ ਭਗਤਾ ਜੀ ਦੇ ਘਰ ਹੋਇਆ। ਜਦੋਂ 1699 ’ਚ ਦਸਮ ਪਿਤਾ ਨੇ ਅਨੰਦਪੁਰ ਸਾਹਿਬ ਵਿਖੇ ਸਾਰੀ ਸਿੱਖ ਸੰਗਤ ਨੂੰ ਹੁੰਮ- ਹੁੰਮਾ ਕੇ ਆਉਣ ਲਈ ਆਖਿਆ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ- ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਏ । ਉਦੋਂ ਹੀ ਬਾਬਾ ਦੀਪ ਸਿੰਘ ਅੰਮਿ੍ਰਤ ਦੀ ਦਾਤ ਹਾਸਲ ਕਰ ਕੇ ਦੀਪੇ ਤੋਂ ਦੀਪ ਸਿੰਘ ਬਣ ਗਏ। ਆਪ ਜੀ ਦੇ ਨਾਂ ਨਾਲ ‘ਬਾਬਾ’ ਸ਼ਬਦ ਬਹੁਤ ਬਾਅਦ ’ਚ ਜੁੜਿਆ ਹੈ। ਉਸ ਸਮੇਂ ਬਾਬਾ ਸਬਦ ਨਹੀਂ ਸਗੋਂ ਭਾਈ ਸ਼ਬਦ ਆਮ ਪ੍ਰਚਲਿਤ ਸੀ। ਕਾਫ਼ੀ ਸਮਾਂ ਆਪ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹੇ।ਨਹੀਂ ਮਿਲਦੀ।
ਥਾਪੇ ਗਏ ਸ਼ਹੀਦ ਮਿਸਲ ਦੇ ਮੁਖੀ
ਧੀਰਮੱਲੀਆਂ ਨੇ ਜਦੋਂ ਦਸਮੇਸ਼ ਪਿਤਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇਣ ਤੋਂ ਮਨਾ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਿਲ ਕੀਤੀ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਦੱਖਣ ਨੂੰ ਜਾਣ ਲੱਗੇ ਤਾਂ ਆਪ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ-ਸੰਭਾਲ ਲਈ ਭੇਜ ਦਿੱਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਤੇ ਪੜ੍ਹਾਉਣ ਦੀ ਸੇਵਾ ਕਰਨ ਲੱਗੇ।
1748 ਈਸਵੀ ਨੂੰ ਵਿਸਾਖੀ ਵਾਲੇ ਦਿਨ ਦਲ ਖ਼ਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ ’ਚ ਪੁਨਰਗਠਿਤ ਕੀਤਾ ਗਿਆ ਤੇ ਉਨ੍ਹਾਂ 12 ਮਿਸਲਾਂ ’ਚੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ। ਇਸ ਤੋਂ ਪਹਿਲਾਂ ਜਦੋਂ 1746 ਈਸਵੀ ’ਚ ਯਾਹੀਆ ਖਾਂ ਨੇ ਦੀਵਾਨ ਲੱਖਪਤ ਰਾਏ ਦੀ ਅਗਵਾਈ ’ਚ ਸਿੱਖਾਂ ਦਾ ਨਾਸ਼ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਆਪਣੀ ਫ਼ੌਜੀ ਟੁਕੜੀ ਲੈ ਕੇ ਤਲਵੰਡੀ ਸਾਬੋ ਅਤੇ ਕਾਹਨੂੰਵਾਨ ਦੇ ਜੰਗਲਾਂ ’ਚ ਲੜਨ ਲਈ ਪਹੁੰਚੇ। ਇਸ ਲੜਾਈ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।
ਕਾਇਮ ਕੀਤੀ ਮਿਸਾਲ
ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮਿ੍ਰਤਸਰ ਵੱਲ ਤੁਰੇ। ਅੰਮਿ੍ਰਤਸਰ ਤਕ ਆਉਂਦਿਆ ਇਹ ਜਥਾ ਪੰਜ ਹਜ਼ਾਰ ਸਿੰਘਾਂ ਦਾ ਹੋ ਗਿਆ। ਤਰਨਤਾਰਨ ਤੋਂ ਥੋੜ੍ਹੀ ਦੂਰ ਅੱਗੇ ਆ ਕੇ ਆਪਣੀ ਤਲਵਾਰ ਨਾਲ ਜ਼ਮੀਨ ’ਤੇ ਲਕੀਰ ਖਿੱਚੀ ਤੇ ਕਿਹਾ, ‘ਜਿਹੜੇ ਸਿੰਘ ਕੁਰਬਾਨੀਆਂ ਲਈ ਤਿਆਰ ਹਨ, ਉਹ ਇਸ ਲਕੀਰ ਨੂੰ ਪਾਰ ਕਰ ਕੇ ਮੇਰੇ ਵੱਲ ਆ ਜਾਣ ਤੇ ਜਿਨ੍ਹਾਂ ਨੇ ਘਰ ਜਾਣਾ ਹੈ, ਉਹ ਲਕੀਰ ਦੇ ਉਸ ਪਾਰ ਰਹੇ।’ ਅੱਜ ਉੱਥੇ ਗੁਰਦੁਆਰਾ ਲਕੀਰ ਸਾਹਿਬ ਸਥਾਪਿਤ ਹੈ। ਲਾਹੌਰ ਦਰਬਾਰ ’ਚ ਜਦੋਂ ਪਤਾ ਲੱਗਾ ਤਾਂ ਜਹਾਨ ਖਾਂ ਨੇ ਘਬਰਾ ਕੇ ਇਸ ਲੜਾਈ ਨੂੰ ‘ਇਸਲਾਮ ਖ਼ਤਰੇ ’ਚ ਹੈ’ ਕਹਿ ਕੇ ਵੀਹ ਹਜ਼ਾਰ ਫ਼ੌਜੀਆਂ ਨਾਲ ਅੰਮਿ੍ਰਤਸਰ ਵੱਲ ਕੂਚ ਕਰ ਲਿਆ। ਸਿੰਘ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਆਰ- ਪਾਰ ਦੀ ਲੜਾਈ ਲਈ ਤੁਲੇ ਹੋਏ ਸਨ। ਬਾਬਾ ਦੀਪ ਸਿੰਘ ਸਮੇਤ ਕਈ ਸਿੱਖ ਅਜਿਹੀ ਬਹਾਦਰੀ ਨਾਲ ਜੰਗ ਦੇ ਮੈਦਾਨ ’ਚ ਨਿੱਤਰੇ ਕਿ ਜਹਾਨ ਖਾਂ ਦੀ ਫ਼ੌਜ ’ਚ ਭਾਜੜ ਮੱਚ ਗਈ। ਦੂਜੇ ਪਾਸੇ ਜਹਾਨ ਖਾਂ ਦਾ ਨਾਇਬ ਫ਼ੌਜੀ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਨ ਲੱਗਿਆ। ਇਸ ਦੌਰਾਨ ਦੋਵਾਂ ’ਚ ਘਮਾਸਾਨ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ ਜਦਕਿ ਜਮਾਲ ਸ਼ਾਹ ਦੀ ਉਮਰ 40 ਸਾਲ ਦੇ ਕਰੀਬ ਸੀ।
ਬਾਬਾ ਜੀ ਨੇ ਪੈਂਤੜਾ ਬਦਲ ਕੇ ਇਕ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ਉੱਤੇ ਕੀਤਾ ਪਰ ਇਸੇ ਦੌਰਾਨ ਜਮਾਲ ਸ਼ਾਹ ਨੇ ਬਾਬਾ ਜੀ ਉੱਤੇ ਵੀ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ ਸੀ, ਜਿਸ ਨਾਲ ਦੋਵੇਂ ਧਿਰਾਂ ਦੇ ਜਰਨੈਲਾਂ ਦੀਆਂ ਗਰਦਨਾਂ ਇੱਕੋ ਹੀ ਸਮੇਂ ਕੱਟ ਕੇ ਭੂਮੀ ਉੱਤੇ ਡਿੱਗ ਪਈਆਂ। ਉਦੋਂ ਕੋਲ ਖੜੇ ਬਾਬਾ ਦਯਾਲ ਸਿੰਘ ਜੀ ਨੇ ਬਾਬਾ ਜੀ ਨੂੰ ਉੱਚੀ ਆਵਾਜ਼ ’ਚ ਕਿਹਾ, ‘‘ਖ਼ਾਲਸਾ ਜੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਂਟ ਕਰਾਂਗਾ। ਤੁਸੀ ਤਾਂ ਇੱਥੇ ਰਸਤੇ ’ਚ ਸਰੀਰ ਤਿਆਗ ਰਹੇ ਹੋ ?’’ ਉਸੇ ਵੇਲੇ ਬਾਬਾ ਜੀ ਉੱਠ ਖੜ੍ਹੇ ਹੋਏ ਤੇ ਉਨ੍ਹਾਂ ਨੇ ਆਪਣਾ ਖੰਡਾ ਤੇ ਕੱਟਿਆ ਹੋਇਆ ਸਿਰ ਚੁੱਕ ਲਿਆ। ਦੁਸ਼ਮਣ ਦੀਆਂ ਫ਼ੌਜਾਂ ਨੇ ਬਾਬਾ ਜੀ ਨੂੰ ਸਿਰ ਹਥੇਲੀ ਉੱਤੇ ਧਰ ਕੇ ਰਣਭੂਮੀ ’ਚ ਜੂਝਦੇ ਹੋਏ ਵੇਖਿਆ ਤਾਂ ‘ ਅਲੀ ਅਲੀ’ ਕਰਦੇ ਭੱਜ ਗਏ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h