ਅੰਤਰਰਾਸ਼ਟਰੀ ਨਸ਼ਾ ਤਸਕਰੀ ਮਾਮਲੇ ‘ਚ ਹੋਰ ਵੱਡੀ ਸਫਲਤਾ, 22 ਕਿਲੋ ਅਫੀਮ ਸਮੇਤ 9 ਗ੍ਰਿਫਤਾਰ
ਉਤਪਾਦਕਾਂ, ਕੁਲੈਕਟਰਾਂ, ਸਪਲਾਇਰਾਂ, ਪੈਕੇਜਰਾਂ, ਕੋਰੀਅਰ ਆਪਰੇਟਰਾਂ, ਮਦਦਗਾਰਾਂ ਅਤੇ ਅੰਤਮ ਪ੍ਰਾਪਤਕਰਤਾਵਾਂ ਸਮੇਤ ਸਾਰਿਆਂ ਦੀ ਗ੍ਰਿਫਤਾਰੀ/ਨਾਮਜ਼ਦਗੀ ਨਾਲ ਸਪਲਾਈ ਲਾਈਨ ਪੂਰੀ ਤਰ੍ਹਾਂ ਟੁੱਟ ਗਈ: ਸੀ.ਪੀ.
9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਫ੍ਰੀਜ਼ ਕੀਤੇ ਗਏ
ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਪਛਾਣ
ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੁਲਿਸ ਨੇ 22 ਕਿਲੋ ਅਫੀਮ ਸਮੇਤ 9 ਹੋਰ ਸਮੱਗਲਰਾਂ ਨੂੰ ਕਾਬੂ ਕੀਤਾ ਹੈ ਜੋ ਕਿ ਇਸ ਰੈਕੇਟ ਦਾ ਹਿੱਸਾ ਸਨ।
ਵੇਰਵਿਆਂ ਦਾ ਖੁਲਾਸਾ ਕਰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਉਤਪਾਦਕਾਂ, ਕੁਲੈਕਟਰਾਂ, ਸਪਲਾਇਰਾਂ, ਪੈਕੇਜਰਾਂ, ਕੋਰੀਅਰ ਆਪਰੇਟਰਾਂ, ਮਦਦਗਾਰਾਂ ਅਤੇ ਅੰਤਮ ਪ੍ਰਾਪਤਕਰਤਾਵਾਂ ਸਮੇਤ ਸਾਰੇ ਹਿੱਸੇਦਾਰਾਂ ਦੀ ਗ੍ਰਿਫਤਾਰੀ ਅਤੇ ਨਾਮਜ਼ਦਗੀ ਨਾਲ ਪੂਰੀ ਸਪਲਾਈ ਚੇਨ ਨੂੰ ਤੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੂੰਘਾਈ ਨਾਲ ਜਾਂਚ ਦੇ ਆਧਾਰ ‘ਤੇ ਅਭੀ ਰਾਮ ਉਰਫ ਅਲੈਕਸ ਵਾਸੀ ਝਾਰਖੰਡ ਨੂੰ 12 ਕਿਲੋ ਅਫੀਮ ਸਮੇਤ ਰਾਂਚੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਦੇ ਮਨੀ, ਪਵਨ ਅਤੇ ਸਿਕੰਦਰ ਅਤੇ ਹੁਸ਼ਿਆਰਪੁਰ ਦੇ ਬਲਿਹਾਰ ਨੂੰ ਪੰਜ ਕਿਲੋ ਅਫੀਮ, ਤਿੰਨ ਗੱਡੀਆਂ ਅਤੇ ਪੈਕੇਜਿੰਗ ਸਮੱਗਰੀ ਸਮੇਤ ਕਾਬੂ ਕੀਤਾ ਗਿਆ ਹੈ।
In a major blow to International Narcotic networks, Jalandhar Commissionerate Police arrests 9 members of International Drug Smuggling Cartel and seizes 22 Kg Opium
Opium agriculturist & procurement collector arrested with 12Kg Opium from #Jharkhand
Apart from the Backward &… pic.twitter.com/MIWHh7h3Vc
— DGP Punjab Police (@DGPPunjabPolice) March 10, 2024
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਚਾਰਾਂ ਦੀ ਆਪਣੀ ਕੋਰੀਅਰ ਕੰਪਨੀ/ਫਰਮਾਂ ਹਨ ਜੋ ਅਫੀਮ ਇਕੱਠੀ ਕਰਨ, ਪੈਕਿੰਗ ਕਰਨ ਅਤੇ ਦਿੱਲੀ ਦੇ ਕਸਟਮ ਨੂੰ ਕੋਰੀਅਰ ਭੇਜਣ ਵਿੱਚ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਲੋਕ ਯੂ.ਕੇ., ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਸਥਿਤ ਪੰਜ ਵਿਦੇਸ਼ੀ ਸੰਸਥਾਵਾਂ ਤੋਂ ਅਫੀਮ ਦੇ ਪੈਕਟ ਪਹੁੰਚਾਣ ਦੇ ਟਿਕਾਣੇ ਦਾ ਵੇਰਵਾ ਲੈਂਦੇ ਸਨ। ਇਸੇ ਤਰ੍ਹਾਂ ਸਵਪਨ ਸ਼ਰਮਾ ਨੇ ਦੱਸਿਆ ਕਿ ਜਲੰਧਰ ਦੀ ਅਮਰਜੀਤ ਕੌਰ ਅਤੇ ਸੰਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਉਹ ਹਵਾਲਾ ਰੂਟਾਂ ਰਾਹੀਂ ਨਸ਼ਿਆਂ ਦੇ ਪੈਸੇ ਨੂੰ ਦੇਸ਼ ਵਿੱਚ ਦਾਖਲ ਕਰਨ ਵਿੱਚ ਸ਼ਾਮਲ ਸਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ ਪੈਸੇ ਲਿਜਾਣ ਲਈ ਵਰਤਿਆ ਜਾਣ ਵਾਲਾ ਵਾਹਨ ਵੀ ਜ਼ਬਤ ਕੀਤਾ ਗਿਆ ਹੈ ਅਤੇ ਫਗਵਾੜਾ ਤੋਂ ਵੈਸਟਰਨ ਯੂਨੀਅਨ ਸੰਚਾਲਕ ਅਮਿਤ ਸ਼ੁਕਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਉਹ ਪੰਜਾਬ, ਝਾਰਖੰਡ ਅਤੇ ਦਿੱਲੀ ਵਿੱਚ ਹਵਾਲਾ ਲੈਣ-ਦੇਣ ਵਿੱਚ ਸ਼ਾਮਲ ਸੀ, ਜਿੱਥੇ ਵਿਦੇਸ਼ਾਂ ਤੋਂ ਨਸ਼ੀਲੇ ਪਦਾਰਥਾਂ ਦੇ ਪੈਸੇ ਆਪ੍ਰੇਟਰਾਂ ਨੂੰ ਵੰਡੇ ਜਾਂਦੇ ਸਨ।। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਦਿੱਲੀ ਦੇ ਪਰਮੋਦ ਨੂੰ ਦਿੱਲੀ ਕਸਟਮ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਿਹਾ ਕਿ ਵਿਦੇਸ਼ਾਂ ਵਿੱਚ ਆਵਾਜਾਈ ਲਈ ਹਰ ਪਾਰਸਲ ਨੂੰ ਕਲੀਅਰ ਕਰਨ ਲਈ ਕਸਟਮ ਅਧਿਕਾਰੀਆਂ ਨੂੰ ਵੱਡੀ ਰਕਮ ਅਦਾ ਕੀਤੀ ਗਈ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਕਸਟਮ ਵਿਭਾਗ ਦੇ ਛੇ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ 9 ਕਰੋੜ ਦੀ ਵੱਡੀ ਰਕਮ ਵਾਲੇ 30 ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਅਤੇ ਡਰੱਗ ਮਨੀ ਤੋਂ ਬਣੀਆਂ 6 ਕਰੋੜ ਦੀਆਂ 12 ਜਾਇਦਾਦਾਂ ਦੀ ਪਛਾਣ ਕੀਤੀ ਗਈ ਹੈ ।ਜਿਕਰਯੋਗ ਹੈ ਕਿ ਕਮਿਸ਼ਨਰੇਟ ਪੁਲਿਸ ਨੇ 3 ਮਾਰਚ ਨੂੰ ਕੋਰੀਅਰ ਏਜੰਸੀ ਰਾਹੀਂ ਚਾਰ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ ਅਤੇ ਤਿੰਨ ਵਿਅਕਤੀਆਂ ਨੂੰ 5 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ।