Vijay Mallya: ਭਗੌੜੇ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਲੰਬੀ ਹੁੰਦੀ ਜਾ ਰਹੀ ਹੈ। ਦੋ ਸਾਲ ਪਹਿਲਾਂ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਪਰ ਉਦੋਂ ਤੋਂ ਇਹ ਮਾਮਲਾ ਕਾਨੂੰਨੀ ਮੁਸ਼ਕਲਾਂ ‘ਚ ਫਸਿਆ ਹੋਇਆ ਹੈ। ਇਸ ਦੌਰਾਨ ਵਿਜੇ ਮਾਲਿਆ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਵੀ ਇੱਕ ਕੇਸ ਚੱਲ ਰਿਹਾ ਹੈ। ਉਸ ਦਾ ਮੁਕੱਦਮਾ ਵੀ ਚੱਲ ਰਿਹਾ ਹੈ ਪਰ ਹੁਣ ਮਾਲਿਆ ਦੇ ਵਕੀਲ ਉਸ ਲਈ ਕੇਸ ਨਹੀਂ ਲੜਨਾ ਚਾਹੁੰਦੇ।
ਕਿਹਾ ਗਿਆ ਹੈ ਕਿ ਵਿਜੇ ਮਾਲਿਆ ਦਾ ਕੋਈ ਸੁਰਾਗ ਨਹੀਂ ਹੈ ਤੇ ਉਸ ਨਾਲ ਗੱਲ ਨਹੀਂ ਹੋ ਪਾ ਰਹੀ। ਅਜਿਹੇ ‘ਚ ਮਾਲਿਆ ਦਾ ਕੇਸ ਨਹੀਂ ਲੜਿਆ ਜਾ ਸਕਦਾ। ਅਸਲ ‘ਚ ਵਿਜੇ ਮਾਲਿਆ ਦਾ ਭਾਰਤੀ ਸਟੇਟ ਬੈਂਕ ਨਾਲ ਕੁਝ ਮੁਦਰਾ ਵਿਵਾਦ ਚੱਲ ਰਿਹਾ ਹੈ। ਐਡਵੋਕੇਟ ਈਸੀ ਅਗਰਵਾਲ ਇਸ ਕੇਸ ‘ਚ ਮਾਲਿਆ ਦੇ ਵਕੀਲ ਦੀ ਭੂਮਿਕਾ ਨਿਭਾਅ ਰਹੇ ਹਨ। ਪਰ ਹਾਲ ਹੀ ਵਿੱਚ ਹੋਈ ਸੁਣਵਾਈ ਵਿੱਚ ਈਸੀ ਅਗਰਵਾਲ ਨੇ ਮਾਲਿਆ ਦਾ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ।
ਮਾਲਿਆ ਦੇ ਵਕੀਲ ਨੇ ਜਸਟਿਸ ਚੰਦਰਚੂੜ ਅਤੇ ਹਿਮਾ ਕੋਹਲੀ ਦੀ ਬੈਂਚ ਨੂੰ ਕਿਹਾ ਹੈ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ, ਵਿਜੇ ਮਾਲਿਆ ਇਸ ਸਮੇਂ ਬ੍ਰਿਟੇਨ ‘ਚ ਹੈ। ਪਰ ਉਹ ਮੇਰੇ ਨਾਲ ਗੱਲ ਨਹੀਂ ਕਰ ਰਹੇ। ਮੇਰੇ ਕੋਲ ਸਿਰਫ਼ ਉਸਦਾ ਈਮੇਲ ਪਤਾ ਹੈ। ਹੁਣ ਜਦੋਂ ਅਸੀਂ ਉਸ ਨੂੰ ਟਰੇਸ ਕਰਨ ਦੇ ਯੋਗ ਨਹੀਂ ਹਾਂ, ਅਜਿਹੇ ‘ਚ ਮੈਨੂੰ ਉਸ ਨੂੰ ਰਿਪ੍ਰੇਜੈਂਟ ਕਰਨ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ।
ਹੁਣ ਅਦਾਲਤ ਨੇ ਈਸੀ ਅਗਰਵਾਲ ਦੀ ਇਸ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਹ ਕੋਰਟ ਰਜਿਸਟਰੀ ਵਿਚ ਜਾ ਕੇ ਮਾਲਿਆ ਦੀ ਈਮੇਲ ਆਈਡੀ ਲਿਖਵਾ ਦੇਣ ਅਤੇ ਉਸ ਦਾ ਐਡਰੇਸ ਵੀ ਦੱਸ ਦੇਣ। ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ ਜਨਵਰੀ ‘ਚ ਹੋਣੀ ਹੈ।
ਉੰਝ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਵਿਜੇ ਮਾਲਿਆ ਨੂੰ ਸੁਪਰੀਮ ਕੋਰਟ ਨੇ ਚਾਰ ਮਹੀਨੇ ਦੀ ਸਜ਼ਾ ਸੁਣਾਈ ਸੀ। ਅਦਾਲਤ ਦਾ ਹੁਕਮ ਨਾ ਮੰਨਣ ਕਾਰਨ ਉਸ ਨੂੰ ਇਹ ਸਜ਼ਾ ਦਿੱਤੀ ਗਈ। ਫਿਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਵਿਜੇ ਮਾਲਿਆ ਭਾਰਤ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਏ। ਪਰ ਇਸ ਸਮੇਂ ਵਿਜੇ ਮਾਲਿਆ ਬ੍ਰਿਟੇਨ ‘ਚ ਹੀ ਮੌਜੂਦ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h