23 ਦਸੰਬਰ 2022 ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2023 ਟੂਰਨਾਮੈਂਟ ਲਈ ਫ੍ਰੈਂਚਾਈਜ਼ੀਆਂ ਵਲੋਂ ਖਿਡਾਰੀਆਂ ਦੀ ਚੋਣ ਲਈ ਨਿਲਾਮੀ ਕੀਤੀ ਗਈ। ਇਸ ਨਿਲਾਮੀ ‘ਚ 405 ਖਿਡਾਰੀਆਂ ਲਈ ਬੋਲੀ ਲਗਾਈ ਗਈ, ਜਿਨ੍ਹਾਂ ‘ਚੋਂ 273 ਖਿਡਾਰੀ ਭਾਰਤੀ ਸਨ ਜਦਕਿ 132 ਖਿਡਾਰੀ ਵਿਦੇਸ਼ੀ ਸਨ। ਇਸ ਨਿਲਾਮੀ ‘ਚ ਪੰਜਾਬ ਦੇ ਉੱਭਰਦੇ ਆਲਰਾਊਂਡਰ ਸਨਵੀਰ ਸਿੰਘ ਨੂੰ ਸਨਰਾਈਜ਼ਰਜ਼ ਫ੍ਰੈਂਚਾਜ਼ੀ ਨੇ 20 ਲੱਖ ਦੇ ਬੇਸ ਪ੍ਰਾਈਜ਼ ‘ਚ ਖਰੀਦਿਆ ਹੈ।
ਸਨਵੀਰ ਸਿੰਘ ਦਾ ਜਨਮ ਪੰਜਾਬ ਦੇ ਲੁਧਿਆਣਾ ਜ਼ਿਲੇ ‘ਚ ਹੋਇਆ ਸੀ। ਵਰਤਮਾਨ ਸਮੇਂ ਉਹ ਪਟਿਆਲਾ ‘ਚ ਰਹਿੰਦਾ ਹੈ। ਬੀਤੇ ਦਿਨ ਹੋਈ ਆਈ. ਪੀ. ਐੱਲ. ਨਿਲਾਮੀ ‘ਚ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਖਰੀਦੇ ਗਏ ਸਨਵੀਰ ਪੰਜਾਬ ਵਲੋਂ ਭਾਰਤੀ ਅੰਡਰ23 ਟੀਮ ਲਈ ਵੀ ਖੇਡ ਚੁੱਕਾ ਹੈ। ਸਨਵੀਰ ਸਿੰਘ ਆਲਰਾਊਂਡਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਜਦਕਿ ਗੇਂਦਬਾਜ਼ੀ ‘ਚ ਉਹ ਰਾਈਟ-ਆਰਮ ਮੀਡੀਅਮ ਗੇਂਦਬਾਜ਼ ਹੈ।
ਫਰਸਟ ਕਲਾਸ ਡੈਬਿਊ
ਸਨਵੀਰ ਨੇ 1 ਤੋਂ 4 ਨਵੰਬਰ 2018 ਨੂੰ ਵਿਸ਼ਾਖਾਪਟਨਮ ‘ਚ ਪੰਜਾਬ ਤੇ ਆਂਧਰ ਪ੍ਰਦੇਸ਼ ਵਲੋਂ ਖੇਡੇ ਗਏ ਫਰਸਟ ਕਲਾਸ ਕ੍ਰਿਕਟ ਮੈਚ ‘ਚ ਪੰਜਾਬ ਵਲੋਂ ਡੈਬਿਊ ਕੀਤਾ ਸੀ।
ਲਿਸਟ ਏ ਡੈਬਿਊ
ਸਨਵੀਰ ਨੇ 28 ਸਤੰਬਰ 2018 ਨੂੰ ਲਿਸਟ ਏ ਕ੍ਰਿਕਟ ‘ਚ ਪੰਜਾਬ ਵਲੋਂ ਡੈਬਿਊ ਕੀਤਾ। ਉਹ ਬੈਂਗਲੁਰੂ ‘ਚ ਪੰਜਾਬ ਬਨਾਮ ਮੁੰਬਈ ਦੇ ਮੈਚ ‘ਚ ਪਹਿਲੀ ਵਾਰ ਲਿਸਟ ਏ ਮੈਚ ਖੇਡਣ ਉਤਰੇ।
ਟੀ20 ਡੈਬਿਊ
ਸਨਵੀਰ ਨੇ ਟੀ20 ‘ਚ ਪੰਜਾਬ ਲਈ ਖੇਡਦੇ ਹੋਏ ਡੈਬਿਊ ਕੀਤਾ। ਉਸ ਨੇ 4 ਨਵੰਬਰ 2021 ‘ਚ ਲਖਨਊ ‘ਚ ਪੰਜਾਬ ਬਨਾਮ ਪੌਂਡੀਚੈਰੀ ਦੇ ਮੈਚ ‘ਚ ਆਪਣਾ ਟੀ20 ਡੈਬਿਊ ਕੀਤਾ।
ਸਈਅਦ ਮੁਸ਼ਤਾਕ ਅਲੀ ਟਰਾਫੀ 2022
ਸਈਅਦ ਮੁਸ਼ਤਾਕ ਅਲੀ ਟਰਾਫੀ 2022 ‘ਚ ਉਸ ਨੇ 205.17 ਦੀ ਸਟ੍ਰਾਈਕ ਰੇਟ ਤੇ 59.50 ਦੀ ਔਸਤ ਨਾਲ ਪੰਜ ਪਾਰੀਆਂ ‘ਚ ਅਜੇਤੂ ਰਹਿੰਦੇ ਹੋਏ 119 ਦੌੜਾਂ ਬਣਾਈਆਂ। ਉਸ ਨੇ 6 ਓਵਰਾਂ ਦੀ ਗੇਂਦਬਾਜ਼ੀ ਦੌਰਾਨ 2 ਵਿਕਟਾਂ ਵੀ ਲਈਆਂ। ਸਨਵੀਰ ਨੇ ਟੂਰਨਾਮੈਂਟ ‘ਚ ਹੈਦਰਾਬਾਦ ਖਿਲਾਫ਼ ਤੇਜ਼ ਪਾਰੀ ਖੇਡਦੇ ਹੋਏ 54*(18) ਦੌੜਾਂ ਬਣਾਈਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h