Sidhu Moosewala murder Case Update: ਮੂਸੇਵਾਲਾ ਕਤਲਕਾਂਡ ‘ਚ ਪੁਲਿਸ ਦੇ ਹੱਥ ਇੱਕ ਹੋਰ ਗੁਰਗਾ ਕਾਬੂ ਆਇਆ ਹੈ। ਦੱਸ ਦੇਈਏ ਕਿ ਪੁਲਿਸ ਨੇ ਵਾਂਟੇਡ ਜਗਤਾਰ ਸਿੰਘ (Jagtar Singh) ਨੂੰ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਸਰ ਏਅਰਪੋਰਟ (Amritsar Airport) ਤੋਂ ਗ੍ਰਿਫਤਾਰ ਕੀਤਾ ਹੈ।ਸਿੱਧੂ ਦੇ ਪਿਤਾ ਜੀ ਨੇ ਜਗਤਾਰ ਤੇ ਸ਼ੱਕ ਜਤਾਇਆ ਸੀ।ਦੱਸ ਦੇਈਏ ਕਿ ਵਾਂਟੇਡ ਜਗਤਾਰ ਸਿੰਘ ਦੁਬਈ (Dubai) ਭੱਜਣ ਦੀ ਫਿਰਾਕ ‘ਚ ਸੀ। ਹਾਸਲ ਜਾਣਕਾਰੀ ਮੁਾਤਬਕ ਜਗਤਾਰ ਸਿੰਘ ਦੇਸ਼ ਛੱਡ ਕੇ ਦੁਬਈ ਭੱਜਣ ਦੀ ਫਿਰਾਕ ‘ਚ ਸੀ। ਦੱਸ ਦਈਏ ਕਿ ਜਗਤਾਰ ਸਿੰਘ ਅਤੇ ਉਸ ਦੇ ਭਰਾ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਸ਼ੱਕ ਜਤਾਇਆ ਗਿਆ ਸੀ। ਗ੍ਰਿਫ਼ਤਾਰ ਵਿਅਕਤੀ ਮੂਸਾ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਫਰਾਰ ਚਲ ਰਿਹਾ ਸੀ। ਜਿਸ ਕਰਕੇ ਪੁਲਿਸ ਨੇ ਇਨ੍ਹਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ।
ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਸਾਜ਼ਿਸ਼ ਰਚਣ ਵਾਲੇ ਜਗਤਾਰ ਸਿੰਘ ਨੂੰ ਇਮੀਗ੍ਰੇਸ਼ਨ ਨੇ ਉਸ ਨੂੰ ਰੋਕ ਕੇ ਪੁਲਿਸ ਹਵਾਲੇ ਕਰ ਦਿੱਤਾ। ਜਗਤਾਰ ਸਿੰਘ ਸਿੱਧੂ ਮੂਸੇਵਾਲਾ ਦੇ ਪਿੰਡ ‘ਮੂਸੇ ਵਾਲਾ’ ਦਾ ਵਸਨੀਕ ਹੈ ਅਤੇ ਉਸ ਦਾ ਘਰ ਮੂਸੇਵਾਲਾ ਦੇ ਘਰ ਦੇ ਬਿਲਕੁਲ ਨੇੜੇ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਜਗਤਾਰ ਸਿੰਘ ਅਤੇ ਉਸ ਦੇ ਭਰਾ ਅਵਤਾਰ ਸਿੰਘ ’ਤੇ ਆਪਣੇ ਬੇਟੇ ਸਿੱਧੂ ਦੀ ਰੇਕੀ ਕਰਨ ਦੇ ਦੋਸ਼ ਲਾਏ ਸੀ। ਇਸ ਤੋਂ ਬਾਅਦ ਪੁਲਿਸ ਨੇ ਦੋਵੇਂ ਭਰਾਵਾਂ ਨੂੰ ਮਾਮਲੇ ‘ਚ ਨਾਮਜ਼ਦ ਕੀਤਾ ਸੀ। ਜਗਤਾਰ ਸਿੰਘ ਖ਼ਿਲਾਫ਼ 120ਬੀ ਤਹਿਤ ਕੇਸ ਦਰਜ ਹੈ।
ਹੁਣ ਜਗਤਾਰ ਨੂੰ ਮਾਨਸਾ ਪੁਲfਸ ਦੇ ਹਵਾਲੇ ਕਰ ਦਿੱਤਾ ਹੈ, ਜਦਕਿ ਉਸਦਾ ਭਰਾ ਅਵਤਾਰ ਅਜੇ ਫਰਾਰ ਹੈ। ਮਾਨਸਾ ਪੁਲfਸ ਹੁਣ ਜਗਤਾਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਜਗਤਾਰ ਸਿੰਘ ਤੇ ਅਵਤਾਰ ਸਿੰਘ ਦਾ ਘਰ ਸਿੱਧੂ ਮੂਸੇਵਾਲਾ ਦੇ ਘਰ ਦੇ ਬਿਲਕੁਲ ਸਾਹਮਣੇ ਸੀ। ਮੂਸੇਵਾਲਾ ਦੇ ਪਿਤਾ ਨੇ ਇਨ੍ਹਾਂ ਦੋਵਾਂ ਭਰਾਵਾਂ ਖ਼ਿਲਾਫ਼ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਨੇ ਆਪਣੇ ਘਰ ਦੇ ਸੀਸੀਟੀਵੀ ਕੈਮਰਿਆਂ ਰਾਹੀਂ ਸਿੱਧੂ ‘ਤੇ ਨਜ਼ਰ ਰੱਖੀ ਅਤੇ ਕਾਤਲਾਂ ਨੂੰ ਉਸ ਦੀ ਸੂਚਨਾ ਦਿੱਤੀ।