Apple Music: ਪੰਜਾਬੀ ਮਿਊਜ਼ਿਕ (Punjabi Music) ਅੱਜ ਸਭ ਤੋਂ ਵੱਧ ਫੇਮਸ ਹੈ, ਕਿਸੇ ਵੀ ਵਿਆਹ ਜਾਂ ਪਾਰਟੀ ‘ਚ ਦੇਸ਼ ਦੇ ਲੋਕ ਸਭ ਤੋਂ ਜ਼ਿਆਦਾ ਪੰਜਾਬੀ ਗਾਣਿਆਂ (Punjabi Songs) ‘ਤੇ ਨੱਚਣਾ ਪਸੰਦ ਕਰਦੇ ਹਨ। ਐਪਲ ਨੇ ਸਾਲ ਦੇ ਆਖ਼ਰ ‘ਚ ਐਨਾਲਿਸਟ ਜਾਰੀ ਕੀਤਾ ਹੈ, ਜਿਸ ‘ਚ ਸਟ੍ਰੀਮਰ ਨੇ ਟਾਪ 10 ਇੰਡੀਅਨ ਸੌਂਗਸ, ਟਾਪ 10 ਐਲਬਮ ਅਤੇ ਸਾਲ ਦੀਆਂ ਟਾਪ 10 ਆਰਟਿਸਟ ਬਾਰੇ ਦੱਸਿਆ ਹੈ।
ਟਾਪ ਦੇ 100 ਗਾਣਿਆਂ ਚੋਂ ਸਿਰਫ਼ 21 ਇੰਟਰਨੈਸ਼ਨਲ ਹਨ। ਟਾਪ ਦੇ 100 ਗੀਤਾਂ ਚੋਂ 36 ਅਤੇ ਟਾਪ ਦੇ ਦਸ ਚੋਂ ਅੱਠ ਗੀਤ ਪੰਜਾਬੀ ਵਿੱਚ ਹਨ। ਬਾਲੀਵੁੱਡ ਨੂੰ ਸਿਖਰ ਦੇ 100 ਗੀਤਾਂ ਚੋਂ 30 ਅਤੇ ਟਾਪ ਦੇ ਦਸ ਚੋਂ ਤਿੰਨ ਗਾਣੇ ਸ਼ਾਮਲ ਕੀਤੇ ਗਏ ਹਨ। ਚੋਟੀ ਦੇ 100 ਗੀਤਾਂ ਚੋਂ 16 ਤੋਂ ਇਲਾਵਾ, ਏਪੀ ਢਿੱਲੋਂ (AP Dhillon) ਨੇ ਟਾਪ ਦੇ ਦਸ ਚੋਂ ਪੰਜ ਗੀਤ ਗਾਏ ਹਨ। ਪੰਜਾਬੀ ਕਲਾਕਾਰ ਸਿਖਰਲੇ ਦਸਾਂ ਚੋਂ ਪੰਜ ਬਣਦੇ ਹਨ।
ਖਾਸ ਤੌਰ ‘ਤੇ ਐਪਲ ‘ਤੇ ਚੋਟੀ ਦੇ 10 ਟਰੈਕਾਂ ਚੋਂ 5 ਅਤੇ ਚੋਟੀ ਦੇ 100 ਗੀਤਾਂ ਚੋਂ 16 ਏਪੀ ਢਿੱਲੋਂ ਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਟਾਪ ਦੇ 10 ਕਲਾਕਾਰਾਂ ਵਿੱਚ ਪੰਜ ਪੰਜਾਬੀ ਵੀ ਸ਼ਾਮਲ ਹਨ। ਦੂਜੇ ਪਾਸੇ, ਇਸ ਸਾਲ ਅਰਿਜੀਤ ਸਿੰਘ ਸਭ ਤੋਂ ਵੱਧ ਸਟ੍ਰੀਮ ਵਾਲੇ ਕਲਾਕਾਰ ਹਨ ਅਤੇ ਪੰਜਾਬੀ ਐਲਬਮਾਂ ਨੇ ਸਿਖਰਲੇ 3 ਵਿੱਚ ਥਾਂ ਬਣਾਈ ਹੈ। ਨਾਲ ਹੀ, ਟਾਪ ਦੀਆਂ 10 ਚੋਂ ਅੱਠ ਐਲਬਮਾਂ ਭਾਰਤ ਦੀਆਂ ਹਨ।
ਚੋਟੀ ਦੇ 10 ਕਲਾਕਾਰਾਂ ਦੇ ਮਾਮਲੇ ਵਿੱਚ, ਅਰਿਜੀਤ ਸਿੰਘ ਨੇ ਸਭ ਤੋਂ ਵੱਧ, ਏ.ਪੀ. ਢਿੱਲੋਂ (AP Dhillon), ਪ੍ਰੀਤਮ, ਗੁਰਿੰਦਰ ਗਿੱਲ, ਮਰਹੂਮ ਸਿੱਧੂ ਮੂਸੇ ਵਾਲਾ (late Sidhu Moose Wala), ਏਆਰ ਰਹਿਮਾਨ, ਅਨਿਰੁਧ ਰਵੀਚੰਦਰ ਦ ਵੀਕੈਂਡ, ਦਿਲਜੀਤ ਦੋਸਾਂਝ ਅਤੇ Gminxr ਸ਼ਾਮਲ ਹਨ।
ਟਾਪ 10 ਗਾਣਿਆਂ ਦੀ ਲਿਸਟ
• Excuses – Intense, AP Dhillon, Gurinder Gill
• Desires – AP Dhillon, Gurinder Gill
• Pasoori – Ali Sethi, Shae Gill
• Insane – AP Dhillon, Shinda Kahlon, Gminxr, Gurinder Gill
• Ranjha – B. Praak, Jasleen Royal
• Spaceship – AP Dhillon, Shinda Kahlon, Gminxr
• Bijlee Bijlee – Harrdy Sandhu
• Tere Te – AP Dhillon, Gurinder Gill
• Kesariya (From “Brahmastra”) – Amitabh Bhattacharya, Arijit Singh, Pritam
• Doobey (From “Gehraiyaan”) – Lothika, OAFF, Savera, Kausar Munir
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h