ਅਮਰੀਕੀ ਕੰਪਨੀ ਐਪਲ ਨੇ ਆਈਫੋਨ, ਆਈਪੈਡ ਅਤੇ ਮੈਕ ਵਿੱਚ ਗੰਭੀਰ ਸੁਰੱਖਿਆ ਖਾਮੀਆਂ ਦਾ ਖ਼ੁਲਾਸਾ ਕੀਤਾ ਹੈ, ਜਿਸ ਕਾਰਨ ਹੈਕਰ ਇਨ੍ਹਾਂ ਡਿਵਾਈਸਾਂ ‘ਤੇ ਪੂਰਾ ਕੰਟਰੋਲ ਕਰ ਸਕਦੇ ਹਨ।
ਐਪਲ ਨੇ ਇਸ ਸਬੰਧ ਵਿਚ ਦੋ ਸੁਰੱਖਿਆ ਰਿਪੋਰਟਾਂ ਜਾਰੀ ਕੀਤੀਆਂ। ਸੁਰੱਖਿਆ ਮਾਹਿਰਾਂ ਨੇ ਯੂਜਰਜ਼ ਨੂੰ ਪ੍ਰਭਾਵਿਤ ਡਿਵਾਈਸਾਂ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਹੈ, ਜਿਸ ਵਿੱਚ ਆਈਫੋਨ 6ਐੱਸ ਅਤੇ ਬਾਅਦ ਦੇ ਮਾਡਲ, ਕਈ ਆਈਪੈਡ 5ਵੀਂ ਪੀੜ੍ਹੀ ਅਤੇ ਬਾਅਦ ਦੇ ਮਾਡਲ, ਸਾਰੇ ਆਈਪੈਡ-ਪ੍ਰੋ ਮਾਡਲ, ਆਈਪੈਡ ਏਅਰ-2, ਅਤੇ ਮੈਕੌਸ ਮੋਂਟੇਰੀ ਵਾਲੇ ਮੈਕ ਕੰਪਿਊਟਰ ਸ਼ਾਮਲ ਹਨ।
ਸੋਸ਼ਲਪਰੂਫ ਸਕਿਓਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਰੇਚਲ ਟੋਬੈਕ ਨੇ ਕਿਹਾ ਕਿ ਐਪਲ ਦੇ ਸਪੱਸ਼ਟੀਕਰਨ ਦਾ ਮਤਲਬ ਹੈ ਕਿ ਹੈਕਰ ਕੋਲ ਡਿਵਾਈਸ ਤੱਕ ਪੂਰੀ ਪਹੁੰਚ ਹੋ ਸਕਦੀ ਹੈ ਅਤੇ ਅਸਲ ਯੂਜਰਜ਼ ਬਣ ਕੇ ਕੋਈ ਵੀ ਕੋਡ ਪ੍ਰਾਪਤ ਕਰ ਸਕਦਾ ਹੈ। ਟੋਬੈਕ ਨੇ ਕਿਹਾ ਕਿ ਜਨਤਕ ਤੌਰ ‘ਤੇ ਸਰਗਰਮ ਹੋਣ ਵਾਲੇ ਲੋਕਾ ਖਾਸ ਤੌਰ ‘ਤੇ ਆਪਣੇ ਸਾਫਟਵੇਅਰ ਨੂੰ ਅੱਪਡੇਟ ਕਰਨ ਵੇਲੇ ਧਿਆਨ ਰੱਖਣ।
ਇਹ ਵੀ ਪੜ੍ਹੋ : ਕਿਸਾਨ ਦੇਸ਼ਵਿਆਪੀ ਅੰਦੋਲਨ ਲਈ ਤਿਆਰ ਰਹਿਣ:ਰਾਕੇਸ਼ ਟਿਕੈਤ..