ਦਿੱਗਜ ਮੋਬਾਇਲ ਕੰਪਨੀ ਐਪਲ ਨੇ ਬੁੱਧਵਾਰ ਰਾਤ ਆਯੋਜਿਤ ਆਪਣੇ ਈਵੈਂਟ ’ਚ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੇਂ ਆਈਫੋਨ 14 ’ਚ ਬਹੁਤ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ ਮਿਲਣਗੇ। ਇਸਦਾ ਡਿਜ਼ਾਈਨ ਪੁਰਾਣੇ ਆਈਫੋਨ ਵਰਗਾ ਹੀ ਹੈ। ਹਾਲਾਂਕਿ, ਇਸ ਵਿਚ ਨਵੇਂ ਸੇਫਟੀ ਫੀਚਰ ਜੋੜੇ ਗਏ ਹਨ। ਨਵੇਂ ਆਈਫੋਨ ’ਚ ‘ਕ੍ਰੈਸ਼ ਡਿਟੈਕਸ਼ਨ’ ਫੀਚਰ ਦਿੱਤਾ ਗਿਆ ਹੈ। ਇਹ ਫੀਚਰਜ਼ ਯੂਜ਼ਰਸ ਲਈ ਕਾਫੀ ਮਦਦਗਾਰ ਹੋਵੇਗਾ। ਇਸ ਫੀਚਰ ਨਾਲ ਕਾਰ ਦੁਰਘਟਨਾ ਹੋਣ ’ਤੇ ਤੁਰੰਤ ਐਮਰਜੈਂਸੀ ਨੰਬਰ ’ਤੇ ਸੂਚਨਾ ਭੇਜ ਦਿੱਤੀ ਜਾਵੇਗੀ।
ਕੀ ਹੈ ‘ਕ੍ਰੈਸ਼ ਡਿਟੈਕਸ਼ਨ’ ਫੀਚਰ
ਜੇਕਰ ਕਿਸੇ ਕਾਰ ਦਾ ਐਕਸੀਡੈਂਟ ਹੁੰਦਾ ਹੈ ਤਾਂ ਐਪਲ ਦਾ ਇਹ ਕ੍ਰੈਸ਼ ਡਿਟੈਕਸ਼ਨ ਫੀਚਰ ਇਸਨੂੰ ਡਿਟੈਕਟ ਕਰ ਲਵੇਗਾ। ਇਸਤੋਂ ਬਾਅਦ ਇਹ ਆਟੋਮੈਟਿਕਲੀ ਐਮਰਜੈਂਸੀ ਸਰਵਿਸ ਨੂੰ ਡਾਇਲ ਕਰ ਦੇਵੇਗਾ। ਇਸ ਨਾਲ ਯੂਜ਼ਰਜ਼ ਜੇਕਰ ਹੋਸ਼ ’ਚ ਨਹੀਂਵੀ ਹੈ ਤਾਂ ਇਸਦੀ ਜਾਣਕਾਰੀ ਅਥਾਰਿਟੀ ਨੂੰ ਮਿਲ ਜਾਵੇਗੀ। ਐਮਰਜੈਂਸੀ ਸਰਵਿਸ ਨੂੰ ਡਾਇਲ ਕਰਨ ਤੋਂ ਇਲਾਵਾ ਐਪਲ ਵਾਚ ਯੂਜ਼ਰ ਦੇ ਡਿਵਾਈਸ ਦੀ ਲੋਕੇਸ਼ਨ ਨੂੰ ਵੀ ਐਮਰਜੈਂਸੀ ਕਾਨਟੈਕਟ ਨੂੰ ਸੈਂਡ ਕਰ ਦੇਵੇਗੀ। ਕੰਪਨੀ ਨੇ ਦੱਸਿਆ ਕਿ ਐਡਵਾਂਸ ਐਪਲ-ਡਿਜ਼ਾਈਨ ਮੋਸ਼ਨ ਅਲਦੋਰਿਦਮ ਨੂੰ ਰੀਅਲ ਵਰਲਡ ਡ੍ਰਾਈਵਿੰਗ ਦੇ ਨਾਲ ਟ੍ਰੇਨ ਕੀਤਾ ਗਿਆ ਹੈ। ਕ੍ਰੈਸ਼ ਰਿਕਾਰਡ ਡਾਟਾ ਜ਼ਿਆਦਾ ਐਕਿਊਰੇਸੀ ਪ੍ਰੋਵਾਈਡ ਕਰੇਗਾ।
ਆਈਫੋਨ 14 ਦੀ ਕੀਮਤ
Apple iPhone 14 ਦੀ ਕੀਮਤ $799 ਤੋਂ ਸ਼ੁਰੂ ਹੋਵੇਗੀ। ਪ੍ਰੀ-ਆਰਡਰ ਬੁਕਿੰਗ 9 ਸਤੰਬਰ ਤੋਂ ਸ਼ੁਰੂ ਹੋਵੇਗੀ। ਸੇਲ ਡੇਟ ਦੀ ਗੱਲ ਕਰੀਏ ਤਾਂ iPhone 14 ਦੀ ਸੇਲ 16 ਸਤੰਬਰ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- iphone 12 ਤੇ iphone 13 ਦੀਆਂ ਕੀਮਤਾਂ ‘ਚ ਹੋਈ ਕਟੌਤੀ, ਨਵੀਆਂ ਕੀਮਤਾਂ ਜਾਣਨ ਲਈ ਪੜ੍ਹੋ ਖ਼ਬਰ
ਆਈਫੋਨ 14 ਪਲੱਸ ਦੀ ਕੀਮਤ ਦਾ ਖੁਲਾਸਾ
iPhone 14 Plus ਦੀ ਕੀਮਤ $899 ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ 9 ਸਤੰਬਰ ਤੋਂ ਪ੍ਰੀ-ਆਰਡਰ ਬੁਕਿੰਗ ਕੀਤੀ ਜਾ ਸਕਦੀ ਹੈ। ਪਲੱਸ ਮਾਡਲ ਦੀ ਵਿਕਰੀ ਅਗਲੇ ਮਹੀਨੇ 16 ਅਕਤੂਬਰ ਤੋਂ ਸ਼ੁਰੂ ਹੋਵੇਗੀ।
iPhone 14 ਕੈਮਰੇ ਦੇ ਫੀਚਰਸ
ਇਸ ਵਾਰ iPhone 14 ਅਤੇ iPhone 14 Plus ਵਿੱਚ 12MP ਕੈਮਰਾ ਹੈ। ਐਪਲ ਨੇ ਇਸ ਵਿੱਚ ਵੱਡੇ ਅਤੇ ਤੇਜ਼ ਸੈਂਸਰ ਦਾ ਦਾਅਵਾ ਕੀਤਾ ਹੈ। ਐਪਲ ਦਾ ਕਹਿਣਾ ਹੈ ਕਿ ਇਸ ਵਿੱਚ ਘੱਟ ਰੋਸ਼ਨੀ ਕੈਪਚਰ ਵਿੱਚ ਵੀ 49 ਪ੍ਰਤੀਸ਼ਤ ਸੁਧਾਰ ਹੈ। ਇਸ ‘ਚ ਰਿਅਰ ਕੈਮਰਾ ਅਲਟਰਾ-ਵਾਈਡ ਹੈ। ਫਰੰਟ-ਕੈਮਰੇ ‘ਚ 38 ਫੀਸਦੀ ਬਿਹਤਰ ਘੱਟ ਰੋਸ਼ਨੀ ਪਰਫਾਰਮੈਂਸ ਅਤੇ ਆਟੋਫੋਕਸ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- 28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ
ਸਿਮ ਕਾਰਡ ਸਲਾਟ ਬਾਰੇ ਖੁਲਾਸਾ ਕੀਤਾ
ਇਸ ਵਾਰ ਐਪਲ ਨੇ iPhone 14 ਵਿੱਚ ਸਿਮ ਕਾਰਡ ਸਲਾਟ ਨਹੀਂ ਪਾਇਆ ਹੈ। ਇਸ ਨੂੰ ਹਟਾ ਦਿੱਤਾ ਗਿਆ ਹੈ। ਹਾਲਾਂਕਿ ਇਹ ਸਿਰਫ ਅਮਰੀਕਾ ਲਈ ਹੋਵੇਗਾ। ਭਾਰਤ ‘ਚ ਸਿਮ ਕਾਰਡ ਸਲਾਟ ਦਿੱਤਾ ਜਾ ਸਕਦਾ ਹੈ।
iPhone 14 ਪੰਜ ਰੰਗਾਂ ਵਿੱਚ ਆਇਆ
ਐਪਲ ਦਾ ਦਾਅਵਾ ਹੈ ਕਿ ਆਈਫੋਨ 14 ਤੇਜ਼ ਹੈ। Apple iPhone 14 ਪੰਜ ਰੰਗਾਂ ਵਿੱਚ ਆਇਆ ਹੈ। ਇਸ ਵਿੱਚ ਮਿਡਨਾਈਟ, ਸਟਾਰਲਾਈਟ, ਨੀਲਾ, ਜਾਮਨੀ ਅਤੇ ਲਾਲ ਸ਼ਾਮਲ ਹਨ।
ਆਈਫੋਨ ‘ਚ ਪਹਿਲੀ ਵਾਰ ਚਿੱਪ ਨੂੰ ਰੀਸਾਈਕਲ ਕੀਤਾ ਗਿਆ ਸੀ
ਐਪਲ ਦਾ ਕਹਿਣਾ ਹੈ ਕਿ ਆਈਫੋਨ 14 ਅਤੇ ਆਈਫੋਨ 14 ਪਲੱਸ ਇੱਕ ਆਈਫੋਨ ਵਿੱਚ ਸਭ ਤੋਂ ਵਧੀਆ ਬੈਟਰੀ ਲਾਈਫ ਦੀ ਪੇਸ਼ਕਸ਼ ਕਰਦੇ ਹਨ ਪਰ, ਪਹਿਲੀ ਵਾਰ, ਪ੍ਰੋਸੈਸਰ ਇੱਕੋ ਜਿਹਾ ਰਹਿੰਦਾ ਹੈ। ਦੋਵੇਂ ਪਿਛਲੇ ਸਾਲ ਦੀ A15 ਬਾਇਓਨਿਕ ਚਿੱਪ ‘ਤੇ ਚੱਲਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਐਪਲ ਨੇ ਆਈਫੋਨ ‘ਚ ਚਿੱਪ ਨੂੰ ਰੀਸਾਈਕਲ ਕੀਤਾ ਹੈ।
30 ਘੰਟੇ ਦੀ ਬੈਟਰੀ ਲਾਈਫ 6 ਘੰਟੇ ਦੇ ਬੈਕਅੱਪ ਦੇ ਨਾਲ-ਨਾਲ ਏਅਰਪੌਡਸ ਨੂੰ H2 ਚਿੱਪ ਨਾਲ ਕੀਤਾ ਗਿਆ ਲਾਂਚ
ਟਿਮ ਕੁੱਕ ਦਾ ਕਹਿਣਾ ਹੈ ਕਿ ਏਅਰਪੌਡਸ ਅਤੇ ਏਅਰਪੌਡਸ ਪ੍ਰੋ ਮਾਰਕੀਟ ਵਿੱਚ ਸਭ ਤੋਂ ਮਸ਼ਹੂਰ ਈਅਰਬਡ ਬਣ ਗਏ ਹਨ। ਇਸ ਵਾਰ ਐਪਲ ਬਿਹਤਰ ਆਡੀਓ ਪਰਫਾਰਮੈਂਸ ਲਈ ਇਸ ‘ਚ H2 ਚਿੱਪ ਪੇਸ਼ ਕਰ ਰਹੀ ਹੈ।
60 ਘੰਟੇ ਦੀ ਬੈਟਰੀ ਲਾਈਫ ਨਾਲ ਲਾਂਚ ਹੋਈ ਐਪਲ ਵਾਚ ਸੀਰੀਜ਼ 8
ਐਪਲ ਵਾਚ ਸੀਰੀਜ਼ 8 ਦੇ GPS ਸੰਸਕਰਣ ਦੀ ਕੀਮਤ $399 ਅਤੇ ਸੈਲੂਲਰ ਸੰਸਕਰਣ ਦੀ ਕੀਮਤ $499 ਤੋਂ ਸ਼ੁਰੂ ਹੋਵੇਗੀ। ਅੱਜ ਤੋਂ, ਇਹ ਨਵੀਨਤਮ ਘੜੀ ਪ੍ਰੀ-ਆਰਡਰ ਲਈ ਉਪਲਬਧ ਹੋਵੇਗੀ, ਪਰ ਇਸਦੀ ਵਿਕਰੀ 16 ਸਤੰਬਰ ਤੋਂ ਸ਼ੁਰੂ ਹੋਵੇਗੀ।