Apple Watch Detects Cancer in 12-year-old Girl: ਪਿਛਲੇ ਕੁਝ ਸਾਲਾਂ ਵਿੱਚ ਕਈ ਅਜਿਹੀਆਂ ਰਿਪੋਰਟਾਂ ਆਈਆਂ ਹਨ ਜਿਸ ‘ਚ ਇਲੈਕਟ੍ਰਾਨਿਕ ਗੈਜੇਟਸ ਨੇ ਉਪਭੋਗਤਾਵਾਂ ਦੀ ਜਾਨ ਬਚਾਈ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਨਾਂ ਮਸ਼ਹੂਰ ਸਮਾਰਟਫੋਨ ਬ੍ਰਾਂਡ ਐਪਲ ਦੇ ਗੈਜੇਟਸ ਦੇ ਹਨ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਫੀਚਰਸ ਨਾਲ ਯੂਜ਼ਰਸ ਨੂੰ ਦੂਜੀ ਜ਼ਿੰਦਗੀ ਦਿੱਤੀ।
ਹਾਲ ਹੀ ‘ਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਐਪਲ ਦੀ ਸਮਾਰਟਵਾਚ ਐਪਲ ਵਾਚ ਨੇ ਇੱਕ 12 ਸਾਲ ਦੀ ਬੱਚੀ ਨੂੰ ਜਾਨਲੇਵਾ ਬੀਮਾਰੀ ਦਾ ਪਤਾ ਲਗਾ ਕੇ ਮਰਨ ਤੋਂ ਬਚਾਇਆ ਹੈ। ਇਸ ਬਾਰੇ ਡਾਕਟਰਾਂ ਨੇ ਖੁਦ ਕਿਹਾ ਹੈ ਕਿ ਜੇਕਰ ਇਹ ਘੜੀ ਨਾ ਹੁੰਦੀ ਤਾਂ ਸ਼ਾਇਦ ਅੱਜ ਇਹ ਬੱਚੀ ਇਸ ਦੁਨੀਆ ‘ਚ ਨਾ ਹੁੰਦੀ। ਆਓ ਜਾਣਦੇ ਹਾਂ ਕਿਸ ਤਰ੍ਹਾਂ ਘੜੀ ਨੇ ਆਪਣੇ ਯੂਜ਼ਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।
ਐਪਲ ਵਾਚ ਨੇ ਬਚਾਈ ਜਾਨ
ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕੀ ਹੋਇਆ ਕਿ ਐਪਲ ਵਾਚ ਦੀ ਬਦੌਲਤ ਇੱਕ ਛੋਟੀ ਬੱਚੀ ਦੀ ਜਾਨ ਬਚ ਗਈ। ਆਵਰ ਡੇਟਰੋਟ ਮੁਤਾਬਕ, 12 ਸਾਲ ਦੀ ਲੜਕੀ Imani Miles, Apple Watch ਦੀ ਵਰਤੋਂ ਕਰਦੀ ਹੈ।
ਇਸ ਲੜਕੀ ਦੀ ਸਮਾਰਟਵਾਚ ਨੇ ਉਸ ਨੂੰ ਕਈ ਵਾਰ ਯਾਦ ਦਿਵਾਇਆ ਕਿ ਉਸ ਦੇ ਦਿਲ ਦੀ ਧੜਕਣ ਬਹੁਤ ਜ਼ਿਆਦਾ ਹੈ ਅਤੇ ਕੋਈ ਸਮੱਸਿਆ ਹੋ ਸਕਦੀ ਹੈ। ਬੱਚੀ ਦੀ ਮਾਂ ਨੇ ਦੇਖਿਆ ਕਿ ਇਹ ਸਮਾਰਟਵਾਚ ਵਾਰ-ਵਾਰ ਦਿਲ ਦੀ ਧੜਕਣ ਬਾਰੇ ਅਲਰਟ ਦੇ ਰਹੀ ਸੀ।
ਐਪਲ ਵਾਚ ਕਾਰਨ ਮਾਂ ਨੇ ਚੁੱਕਿਆ ਇਹ ਕਦਮ
ਲਗਾਤਾਰ ਜਦੋਂ ਇਮਾਨੀ ਦੀ ਮਾਂ Jessica Kitchen ਨੇ ਅਲਰਟ ਨੋਟ ਕੀਤਾ ਤਾਂ ਉਹ ਆਪਣੀ ਬੇਟੀ ਨੂੰ ਹਸਪਤਾਲ ਲੈ ਗਈ। ਹਸਪਤਾਲ ਵਿਚ ਜਦੋਂ ਇਮਾਨੀ ਦਾ ਅਪੈਂਡਿਕਸ ਲਈ ਅਪਰੇਸ਼ਨ ਕੀਤਾ ਗਿਆ ਤਾਂ ਡਾਕਟਰਾਂ ਨੇ ਦੇਖਿਆ ਕਿ ਬੱਚੀ ਦੇ ਅਪੈਂਡਿਕਸ (Appendicitis) ਵਿਚ ਨਿਊਰੋਐਂਡੋਕ੍ਰਾਈਨ ਟਿਊਮਰ (Neuroendocrine Tumour) ਹੈ ਜੋ ਆਮ ਤੌਰ ‘ਤੇ ਬੱਚਿਆਂ ਵਿਚ ਨਹੀਂ ਪਾਇਆ ਜਾਂਦਾ।
ਐਪਲ ਵਾਚ ਕਰਕੇ ਬੱਚੀ ‘ਚ ਜਾਨਲੇਵਾ ਬੀਮਾਰੀ ਦਾ ਪਤਾ ਲੱਗਿਆ
ਹੁਣ ਕਿਉਂਕਿ ਇਹ ਰਸੌਲੀ ਆਮ ਤੌਰ ‘ਤੇ ਬੱਚਿਆਂ ਵਿੱਚ ਨਹੀਂ ਪਾਈ ਜਾਂਦੀ, ਡਾਕਟਰਾਂ ਨੇ ਹੋਰ ਟੈਸਟ ਕੀਤੇ। ਉਨ੍ਹਾਂ ਨੂੰ ਪਤਾ ਲੱਗਾ ਕਿ ਇਮਾਨੀ ਨੂੰ ਕੈਂਸਰ ਹੈ ਅਤੇ ਇਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਗਿਆ ਹੈ। ਇਮਾਨੀ ਦੀ ਮਾਂ ਜੈਸਿਕਾ ਨੇ ਕਿਹਾ ਕਿ ਜੇਕਰ ਐਪਲ ਵਾਚ ਨਾ ਹੁੰਦੀ ਤਾਂ ਸ਼ਾਇਦ ਉਹ ਆਪਣੀ ਬੇਟੀ ਨੂੰ ਸਮੇਂ ਸਿਰ ਹਸਪਤਾਲ ਨਾ ਲੈ ਕੇ ਜਾਂਦੀ ਅਤੇ ਅੱਜ ਅਜਿਹਾ ਹੋ ਸਕਦਾ ਸੀ ਕਿ ਇਮਾਨੀ ਇਸ ਦੁਨੀਆ ‘ਚ ਨਾ ਹੁੰਦੀ।