Apple Watch Features: ਉਂਝ ਤਾਂ ਐਪਲ ਦੇ ਡਿਵਾਈਸ ਤਾਰੀਫ ਦੇ ਕਾਬਿਲ ਹਨ, ਸ਼ਾਇਦ ਇਸੇ ਲਈ ਇਨ੍ਹਾਂ ਨੂੰ ਯੂਜ਼ਰਸ ਕਾਫੀ ਪਸੰਦ ਵੀ ਕਰਦੇ ਹਨ। ਹਾਲ ਹੀ ਦੀਆਂ ਰਿਪੋਰਟਾਂ ਮੁਤਾਬਕ, ਐਪਲ ਵਾਚ ਨੇ ਇੱਕ ਵਾਰ ਫਿਰ ਕਿਸੇ ਦੀ ਜਾਨ ਬਚਾਈ ਹੈ ਤੇ ਸਮੇਂ ਦੇ ਨਾਲ ਇਹ ਇੱਕ ਵਧੀਆ ਗੈਜੇਟ ਸਾਬਤ ਹੋ ਰਿਹਾ ਹੈ।
ਦੱਸ ਦਈਏ ਕਿ ਇੱਕ ਐਪਲ ਵਾਚ ਯੂਜ਼ਰ ਨੂੰ ਪੌੜੀ ਤੋਂ ਡਿੱਗਣ ਮਗਰੋੰ ਮਹਿਸੂਸ ਹੋਇਆ ਕਿ ਉਸ ਦੇ ਸਿਰ ਵਿੱਚ ਸੱਟ ਲੱਗੀ। ਪਰ, ਉਸਦੀ ਐਪਲ ਵਾਚ ਸੀਰੀਜ਼ 8 ਨੇ ਆਪਣੇ ਆਪ ਹੀ ਉਸਦੇ ਐਮਰਜੈਂਸੀ ਸੰਪਰਕਾਂ ਨੂੰ ਜਾਣਕਾਰੀ ਦੇ ਦਿੱਤੀ ਤੇ ਉਸਦੀ ਪਤਨੀ ਨੂੰ ਸੂਚਿਤ ਕਰ ਦਿੱਤਾ। ਯਾਨੀ ਘੜੀ ‘ਤੇ ਉਪਲਬਧ ਐਮਰਜੈਂਸੀ ਸੰਪਰਕ ਅਸਲ ਵਿੱਚ ਲਾਭਦਾਇਕ ਸਾਬਤ ਹੋਇਆ।
ਹਾਲਾਂਕਿ, ਡਿੱਗਣ ਕਾਰਨ, ਵਿਅਕਤੀ fall detection ਦਾ ਜਵਾਬ ਨਹੀਂ ਦੇ ਸਕਿਆ, ਜੋ ਆਮ ਤੌਰ ‘ਤੇ ਲਗਪਗ ਇੱਕ ਮਿੰਟ ਬਾਅਦ ਐਕਟਿਵ ਹੋ ਜਾਂਦਾ ਹੈ ਤੇ ਤੁਰੰਤ ਐਮਰਜੈਂਸੀ ਸੇਵਾਵਾਂ ਅਤੇ ਚੁਣੇ ਗਏ ਸੰਪਰਕਾਂ ਨੂੰ ਸੂਚਿਤ ਕਰਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਐਪਲ ਵਾਚ ਸਰਵਿਸ ਦੀ ਵਰਤੋਂ ਤੇ ਇਨੈਬਲ ਕਿਵੇਂ ਕਰੀਏ।
ਐਪਲ ਵਾਚ ਦੀ ਫਾਲ ਡਿਟੈਕਸ਼ਨ ਫੀਚਰ ਕਿਵੇਂ ਕੰਮ ਕਰਦਾ ਹੈ?
ਜੇ ਤੁਹਾਡੀ ਐਪਲ ਵਾਚ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਲਗਪਗ ਇੱਕ ਮਿੰਟ ਲਈ ਸਥਿਰ ਰਹੇ ਹੋ, ਤਾਂ ਇਹ ਤੁਹਾਡੀ ਗੁੱਟ ਨੂੰ ਟੈਪ ਕਰਦੀ ਹੈ ਅਤੇ ਇੱਕ ਅਲਰਟ ਜਾਰੀ ਕਰਦੇ ਹੋਏ 30-ਸਕਿੰਟ ਦੀ ਕਾਊਂਟਡਾਊਨ ਸ਼ੁਰੂ ਕਰਦੀ ਹੈ। ਅਲਰਟ ਉੱਚੀ ਹੋ ਜਾਂਦਾ ਹੈ ਤਾਂ ਜੋ ਇਸਨੂੰ ਤੁਹਾਡੇ ਜਾਂ ਨੇੜੇ ਦੇ ਕਿਸੇ ਹੋਰ ਵਿਅਕਤੀ ਵਲੋਂ ਸੁਣਿਆ ਜਾ ਸਕੇ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਕਾਲ ਕਰੇ, ਤਾਂ ਰਿਜੈਕਟ ਕਰ ਦਓ। ਜਦੋਂ ਕਾਊਂਟਡਾਊਨ ਖ਼ਤਮ ਹੋ ਜਾਂਦਾ ਹੈ, ਤਾਂ ਤੁਹਾਡੀ ਐਪਲ ਵਾਚ ਆਪਣੇ ਆਪ ਤੁਹਾਡੇ ਐਮਰਜੈਂਸੀ ਕਾਨਟੈਕਟਸ ਨਾਲ ਕਨੈਕਟ ਕਰ ਸਕਦੀ ਹੈ।
ਇਸ ਤਰ੍ਹਾਂ ਕਰੋ Fall detection ਫੀਚਰ ਨੂੰ ਇਨੈਬਲ
ਆਪਣੇ ਆਈਫੋਨ ‘ਤੇ ਵਾਚ ਐਪ ਖੋਲ੍ਹੋ ਅਤੇ My Watch ਆਪਸ਼ਨ ‘ਤੇ ਕਲਿੱਕ ਕਰੋ।
ਹੁਣ ਐਮਰਜੈਂਸੀ SOS ‘ਤੇ ਕਲਿੱਕ ਕਰੋ।
ਇੱਥੇ ਤੁਸੀਂ Fall Detection ਨੂੰ ਆਨ-ਆਫ਼ ਕਰ ਸਕਦੇ ਹੋ ਅਤੇ ਇਹ ਵੀ ਚੁਣ ਸਕਦੇ ਹੋ ਕਿ ਕਸਰਤ ਦੌਰਾਨ ਕੰਮ ਕਰਨਾ ਹੈ ਜਾਂ ਹਮੇਸ਼ਾ ਐਕਟਿਵ ਰਹਿਣਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h