ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਦਰਖ਼ਾਸਤਾਂ ਆਨ-ਲਾਈਨ ਪ੍ਰਾਪਤ ਕਰਨ ਹਿੱਤ ਆਸ਼ੀਰਵਾਦ ਪੋਰਟਲ ਲਾਂਚ ਕੀਤਾ ਗਿਆ ਸੀ ਜੋ ਕਿ ਵਿਭਾਗ ਵਲੋਂ ਹੁਣ ਪੂਰੀ ਤਰ੍ਹਾਂ ਆਨ-ਲਾਈਨ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਆਸ਼ੀਰਵਾਦ ਸਕੀਮ ਤਹਿਤ ਕੋਈ ਵੀ ਫਾਈਲ ਦਫਤਰ ਵਿਖੇ ਜਾਂ ਸੇਵਾ ਕੇਂਦਰ ਵਿਚ ਪ੍ਰਾਪਤ ਨਹੀਂ ਕੀਤੀ ਜਾਵੇਗੀ ਅਤੇ ਦਰਖ਼ਾਸਤਾਂ ਆਨ-ਲਾਈਨ ਆਸ਼ੀਰਵਾਦ ਪੋਰਟਲ ’ਤੇ ਹੀ ਲਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਲਾਭਪਾਤਰੀ ਘਰ ਬੈਠੇ ਹੀ https://ashirwad.punjab.gov.in ’ਤੇ ਬਿਨੈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਪਲਾਈ ਕਰਨ ਉਪਰੰਤ ਬਿਨੈਕਾਰ ਨੂੰ ਇੱਕ ਯੂਨੀਕ ਆਈ.ਡੀ. ਪ੍ਰਾਪਤ ਹੋਵੇਗੀ ਅਤੇ ਬਿਨੈਕਾਰ ਉਸ ਯੂਨੀਕ ਆਈ.ਡੀ. ਰਾਹੀਂ ਆਪਣੀ ਅਰਜ਼ੀ ਉੱਤੇ ਕਾਰਵਾਈ ਦੀ ਸਥਿਤੀ ਨੂੰ https://ashirwad.punjab.gov.in ’ਤੇ ਵੀ ਦੇਖ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h