26 ਮਈ 2024 – ਸੁਪਰੀਮ ਕੋਰਟ ਵੱਲੋਂ ਆਉਣ ਵਾਲੀ 29 ਜੁਲਾਈ, 2024ਅ ਤੋਂ 3 ਅਗਸਤ, 2024 ਤਕ ਕੋਰਟ ਵਿਚ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਦਾਲਤ ਦਾ ਪ੍ਰਬੰਧ ਕੀਤਾ ਜਾਵੇਗਾ।ਯਮੁਨਾਨਗਰ ਦੇ ਸੀਜੇਐਮ ਅਤੇ ਸਕੱਤਰ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਨਿਤਿਨ ਰਾਜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੁਪਰੀਮ ਕੋਰਟ ਵਿਚ ਲੰਬੇ ਸਮੇਂ ਤੋਂ ਚੱਲਣ ਵਾਲੇ ਕੇਸ ਨਾਲ ਸਬੰਧਿਤ ਪਾਰਟੀਆਂ ਜੇਕਰ ਵਿਸ਼ੇਸ਼ ਲੋਕ ਅਦਾਲਤ ਦੇ ਸਾਹਮਣੇ ਰੱਖਣਾ ਚਾਹੁੰਦੀ ਹੈ ਤਾਂ ਉਹ 28 ਜੁਲਾਈ ਤੋਂ ਪਹਿਲਾਂ ਸਥਾਨਕ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੇ ਦਫਤਰ ਵਿਚ ਸੰਪਰਕ ਕਰ ਸਕਦੀ ਹੈ।
ਇਸ ਦੇ ਤਹਿਤ ਸਥਾਨਕ ਜਿਲ੍ਹਾ ਲੀਗਲ ਸਰਵਿਸ ਅਥਾਰਿਟੀ ਦੇ ਦਫਤਰ ਵਿਚ ਆਨਲਾਇਨ ਜਾਂ ਡਾਈਬ੍ਰਿਡ ਮੋਡ ਰਾਹੀਂ ਪ੍ਰੀ-ਕੰਸਿਲੀਏਟਾਰੀ ਮੀਟਿੰਗਾਂ ਪ੍ਰਬੰਧਿਤ ਕੀਤੀਆਂ ਜਾਣਗੀਆਂ, ਜਿਸ ਵਿਚ ਪਾਰਟੀਆਂ ਦੇ ਵਿਚ ਸੁਲਾਹ ਦੀ ਸੰਭਾਵਨਾਵਾਂ ਨੂੰ ਪਰਖਦੇ ਹੋਏ ਅਜਿਹ ਮਾਮਲਿਆਂ ‘ਤੇ ਅਗਾਮੀ ਕਾਰਵਾਈ ਕੀਤੀ ਜਾਵੇਗੀ। ਜਿਨ੍ਹਾਂ ਮਾਮਲਿਆਂ ਵਿਚ ਪਾਰਟੀ ਸਰਕਾਰ ਹੈ ਅਜਿਹੇ ਮਾਮਲੇ ਵਿਸ਼ੇਸ਼ ਲੋਕ ਅਦਾਲਤ ਵਿਚ ਨਿਪਟਾਏ ਜਾਣ ਦੀ ਸੰਭਾਵਨਾ ਹੈ।