Arrangements for Paddy Procurement: ਆਗਾਮੀ ਖ਼ਰੀਫ ਮੰਡੀਕਰਨ ਸੀਜ਼ਨ 2023-24 ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਲਈ ਲੋੜੀਂਦੀਆਂ ਨਵੀਆਂ ਪਟਸਨ ਗੰਢਾਂ (ਜੂਟ ਬੇਲਜ਼) ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ਲਈ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਡਾਇਰੈਕਟਰ ਡਾ. ਘਨਸ਼ਿਆਮ ਥੋਰੀ ਨੇ ਜੂਟ ਕਮਿਸ਼ਨਰ ਆਫ ਇੰਡੀਆ(ਜੇ.ਸੀ.ਆਈ.) , ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ (ਕੋਨਕੋਰ) ਅਤੇ ਇੰਡੀਅਨ ਜੂਟ ਮਿਲਜ਼ ਐਸੋਸੀਏਸ਼ਨ ਨਾਲ ਬਕਾਇਆ ਪਏ ਮਸਲਿਆਂ ਦੇ ਹੱਲ ਲੱਭਣ ਲਈ ਕੋਲਕਾਤਾ ਦਾ ਦੌਰਾ ਕੀਤਾ।
ਦੱਸ ਦਈਏ ਕਿ ਕੇਂਦਰੀ ਪੂਲ ਵਿੱਚ ਹਰ ਸਾਲ ਖਰੀਦੀ ਜਾਂਦੀ ਕਣਕ ਅਤੇ ਝੋਨੇ/ਚੌਲਾਂ ਦੀ ਪੈਕਿੰਗ ਲਈ ਪੰਜਾਬ ਦੀਆਂ ਰਾਜ ਏਜੰਸੀਆਂ ਨੂੰ ਪਟਸਨ ਗੰਢਾਂ (ਜੂਟ ਬੇਲਜ਼) ਦੀ ਸਪਲਾਈ ਲਈ ਇਹ ਧਿਰਾਂ ਮੁੱਖ ਭਾਈਵਾਲ ਹਨ। ਇਸ ਦੌਰੇ ਦਾ ਉਦੇਸ਼ ਪਿਛਲੇ ਸੀਜ਼ਨ ਦੇ ਪਟਸਨ ਗੰਢਾਂ ਦੇ ਆਰਡਰਾਂ ਨੂੰ ਬੰਦ ਕਰਨ, ਆਗਾਮੀ ਝੋਨਾ ਸੀਜ਼ਨ ਲਈ ਲੋੜੀਂਦੀਆਂ ਗੰਢਾਂ ਦੀ ਸਮੇਂ ਸਿਰ ਸਪਲਾਈ, ਜੇ.ਸੀ.ਆਈ. ਤੇ ਕੋਨਕੋਰ ਨਾਲ ਬਕਾਇਆ ਮਸਲਿਆਂ ਦਾ ਨਿਪਟਾਰਾ ਅਤੇ ਪਟਸਨ (ਜੂਟ ) ਉਦਯੋਗ ਨਾਲ ਹੋਰ ਅਹਿਮ ਮੁੱਦਿਆਂ ’ਤੇ ਚਰਚਾ ਕਰਨਾ ਸੀ।
On the directions of Cabinet Minister Lal Chand Kataruchak, to ensure timely supply of jute bales required for upcoming paddy season, Director Food Supplies Ghanshyam Thori visited Kolkata besidea resolve pending issues with JCI, CONCOR & Indian Jute Mills Association. pic.twitter.com/c8uwKMNE2p
— Government of Punjab (@PunjabGovtIndia) June 9, 2023
ਡਾਇਰੈਕਟਰ ਨੇ ਸੂਬਾਈ ਖ਼ਰੀਦ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਆਰਡਰਾਂ ਮੁਤਾਬਕ ਪਟਸਨ ਗੰਢਾਂ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਜੇ.ਸੀ.ਆਈ. ਅਤੇ ਕੋਨਕੋਰ ਨਾਲ ਗੰਢਾਂ ਸਬੰਧੀ ਦਾਅਵਿਆਂ ਦੇ ਵਿਸ਼ੇ ’ਤੇ ਵੀ ਚਰਚਾ ਕੀਤੀ ਗਈ। ਡਾਇਰੈਕਟਰ ਨੇ ਬਕਾਇਆ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਨਿਰਪੱਖ ਅਤੇ ਪਾਰਦਰਸ਼ੀ ਹੱਲ ਪ੍ਰਕਿਰਿਆ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਸਬੰਧਤ ਧਿਰਾਂ ਨੂੰ ਸਮਾਂਬੱਧ ਢੰਗ ਨਾਲ ਸਹੀ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ।
ਇਸ ਮਹੱਤਵਪੂਰਨ ਪਹੁੰਚ ਦਾ ਉਦੇਸ਼ ਜੂਟ ਸੈਕਟਰ ਵਿੱਚ ਸ਼ਾਮਲ ਸਾਰੇ ਭਾਈਵਾਲਾਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਨੇ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਜੂਟ ਉਦਯੋਗ ਵਿੱਚ ਪ੍ਰਮੁੱਖ ਭਾਈਵਾਲਾਂ ਨਾਲ ਸਬੰਧਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਆਪਸੀ ਸਹਿਯੋਗ ਨਾਲ ਲੰਬਿਤ ਮਸਲਿਆਂ ਨੂੰ ਹੱਲ ਕਰਨ ਦੀ ਵਚਨਬੱਧਤਾ ਨੂੰ ਦ੍ਰਿੜਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h