Arshdeep Singh Bowling: ਪੰਜਾਬ ਕਿੰਗਜ਼ ਨੇ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਨੂੰ 14 ਦੌੜਾਂ ਨਾਲ ਹਰਾ ਕੇ ਸੀਜ਼ਨ ਵਿੱਚ ਆਪਣੀ ਚੌਥੀ ਜਿੱਤ ਦਰਜ ਕੀਤੀ। ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਪੰਜਾਬ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 214 ਦੌੜਾਂ ਬਣਾਈਆਂ। ਜਵਾਬ ਵਿੱਚ ਮੇਜ਼ਬਾਨ ਟੀਮ ਮੁੰਬਈ ਇੰਡੀਅਨਜ਼ ਸਿਰਫ਼ 201 ਦੌੜਾਂ ਹੀ ਬਣਾ ਸਕੀ। ਅਰਸ਼ਦੀਪ ਸਿੰਘ ਨੇ ਇਸ ਮੈਚ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਉਸ ਦੀਆਂ ਦੋ ਗੇਂਦਾਂ ‘ਤੇ ਬੀਸੀਸੀਆਈ ਨੂੰ 30 ਲੱਖ ਰੁਪਏ ਦਾ ਨੁਕਸਾਨ ਹੋਇਆ।
ਅਰਸ਼ਦੀਪ ਸਿੰਘ ਦੀ ਗੇਂਦਬਾਜ਼ੀ ਨੇ ਤੋੜੀ ਸਟੰਪ
ਅਰਸ਼ਦੀਪ ਸਿੰਘ ਨੇ ਚਾਰ ਓਵਰਾਂ ਵਿੱਚ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ‘ਚੋਂ ਉਸ ਨੇ ਆਖਰੀ ਓਵਰ ‘ਚ ਦੋ ਵਿਕਟਾਂ ਲਈਆਂ। ਉਸ ਨੇ ਓਵਰ ਦੀ ਤੀਜੀ ਗੇਂਦ ‘ਤੇ ਤਿਲਕ ਵਰਮਾ ਨੂੰ ਆਊਟ ਕੀਤਾ। ਗੇਂਦ ਸਿੱਧੀ ਮੱਧ ਸਟੰਪ ‘ਤੇ ਜਾ ਲੱਗੀ। ਸਟੰਪ ਵਿਚਕਾਰੋਂ ਟੁੱਟ ਗਈ।
ਇਸ ਤੋਂ ਬਾਅਦ ਅਗਲੀ ਗੇਂਦ ‘ਤੇ ਉਸ ਨੇ ਨੇਹਾਲ ਵਢੇਰਾ ਨੂੰ ਵੀ ਇਸੇ ਤਰ੍ਹਾਂ ਆਊਟ ਕੀਤਾ ਅਤੇ ਇੱਕ ਵਾਰ ਫਿਰ ਵਿਚਕਾਰਲਾ ਸਟੰਪ ਟੁੱਟ ਗਿਆ। ਦੋ ਗੇਂਦਾਂ ‘ਤੇ ਅਰਸ਼ਦੀਪ ਨੇ ਦੋ ਸਟੰਪਾਂ ਨੂੰ ਤੋੜ ਕੇ ਬੀਸੀਸੀਆਈ ਨੂੰ ਲੱਖਾਂ ਦਾ ਨੁਕਸਾਨ ਪਹੁੰਚਾਇਆ।
Stump breaker,
Game changer!Remember to switch to Stump Cam when Arshdeep Akram bowls 😄#MIvPBKS #IPLonJioCinema #IPL2023 #TATAIPL | @arshdeepsinghh pic.twitter.com/ZnpuNzeF7x
— JioCinema (@JioCinema) April 22, 2023
ਬੀਸੀਸੀਆਈ ਨੂੰ 30 ਲੱਖ ਦਾ ਨੁਕਸਾਨ
ਅਰਸ਼ਦੀਪ ਦੀਆਂ ਇਨ੍ਹਾਂ ਦੋ ਗੇਂਦਾਂ ਦੀ ਕੀਮਤ ਬੀਸੀਸੀਆਈ ਨੂੰ 30 ਲੱਖ ਰੁਪਏ ਪਈ। ਅਸਲ ‘ਚ LED ਸਟੰਪ ਅਤੇ ਜਿੰਗ ਬੈਲਸ ਦੇ ਇੱਕ ਸੈੱਟ ਦੀ ਕੀਮਤ 30 ਲੱਖ ਰੁਪਏ ਹੈ। ਅਰਸ਼ਦੀਪ ਸਿੰਘ ਨੇ ਦੋ ਸਟੰਪ ਤੋੜ ਦਿੱਤੇ ਜਿਸ ਕਾਰਨ ਬੀਸੀਸੀਆਈ ਨੂੰ ਕਰੀਬ 30 ਲੱਖ ਰੁਪਏ ਦਾ ਨੁਕਸਾਨ ਹੋਇਆ। ਅਰਸ਼ਦੀਪ ਸਿੰਘ ਨੂੰ ਆਖਰੀ ਓਵਰ ਵਿੱਚ 15 ਦੌੜਾਂ ਦਾ ਬਚਾਅ ਕਰਨਾ ਪਿਆ ਤੇ ਉਸ ਨੇ ਸਿਰਫ 2 ਦੌੜਾਂ ਦੇ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।
ਆਈਪੀਐਲ 2023 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ, ਪੰਜਾਬ ਕਿੰਗਜ਼ ਨੇ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਨੂੰ 13 ਦੌੜਾਂ ਨਾਲ ਹਰਾਇਆ। ਸੀਜ਼ਨ ‘ਚ ਪਹਿਲੀ ਵਾਰ ਆਈਪੀਐੱਲ ਨਿਲਾਮੀ (18.5 ਕਰੋੜ ਰੁਪਏ) ‘ਚ ਸਭ ਤੋਂ ਮਹਿੰਗੇ ਵਿਕਣ ਵਾਲੇ ਇੰਗਲਿਸ਼ ਖਿਡਾਰੀ ਸੈਮ ਕਰਨ ਨੇ ਜ਼ਬਰਦਸਤ ਅਰਧ ਸੈਂਕੜਾ ਲਗਾਇਆ। ਹਰਪ੍ਰੀਤ ਸਿੰਘ ਨਾਲ 50 ਗੇਂਦਾਂ ‘ਤੇ 92 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਤੋਂ ਬਾਅਦ ਅਰਸ਼ਦੀਪ ਸਿੰਘ ਨੇ 20ਵੇਂ ਓਵਰ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਮੈਚ ‘ਚ ਪੰਜਾਬ ਨੇ 8 ਵਿਕਟਾਂ ‘ਤੇ 214 ਦੌੜਾਂ ਬਣਾਈਆਂ, ਜਦਕਿ ਮੁੰਬਈ ਦੀ ਟੀਮ 6 ਵਿਕਟਾਂ ‘ਤੇ 201 ਦੌੜਾਂ ਹੀ ਬਣਾ ਸਕੀ।
ਭਾਵੇਂ ਹੀ ਮੈਚ ਦਾ ਹੀਰੋ ਸੈਮ ਕਰਨ ਰਿਹਾ ਤੇ ਉਸ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਪਰ ਆਖਰੀ ਓਵਰ ਵਿੱਚ ਅਰਸ਼ਦੀਪ ਵੱਲੋਂ ਜਿਸ ਤਰ੍ਹਾਂ ਦੀ ਡਰਾਉਣੀ ਗੇਂਦਬਾਜ਼ੀ ਕੀਤੀ ਗਈ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਰਸ਼ਦੀਪ ਨੇ ਲਗਾਤਾਰ ਦੋ ਗੇਂਦਾਂ ਵਿੱਚ ਦੋ ਮਿਡਲ ਸਟੰਪ ਤੋੜੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h