T20 World Cup 2022: ਭਾਰਤੀ ਟੀਮ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਨੇ T20 ਵਿਸ਼ਵ ਕੱਪ (T20 World Cup) ਵਿੱਚ ਆਪਣੇ ਚੰਗੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਜਿਸ ਦਾ ਕ੍ਰੈਡਿਟ ਉਸ ਨੇ ਆਸਟਰੇਲੀਆ ਦੇ ਸਖ਼ਤ ਅਤੇ ਉਛਾਲ ਭਰੇ ਟ੍ਰੈਕ ‘ਤੇ ਗੇਂਦਬਾਜ਼ੀ ਲਾਈਨ ਦੀ ਨਿਰੰਤਰਤਾ ਨੂੰ ਦਿੱਤਾ। ਪੰਜਾਬ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ 23 ਸਾਲਾ ਅਰਸ਼ਦੀਪ ਸਿੰਘ ਨੇ ਚੱਲ ਰਹੇ ਟੀ-20 ਵਿਸ਼ਵ ਕੱਪ ‘ਚ ਚਾਰ ਮੈਚਾਂ ‘ਚ 9 ਵਿਕਟਾਂ ਲਈਆਂ ਹਨ, ਪਾਕਿਸਤਾਨ (Pakistan) ਖਿਲਾਫ 32 ਦੌੜਾਂ ‘ਤੇ ਤਿੰਨ ਵਿਕਟਾਂ ਦਾ ਉਸ ਦਾ ਸਰਵੋਤਮ ਪ੍ਰਦਰਸ਼ਨ ਹੈ।
ਲੋੜ ਮੁਤਾਬਕ ਗੇਂਦਬਾਜ਼ੀ ਕਰਨਾ ਚਾਹੁੰਦੈ
ਅਰਸ਼ਦੀਪ ਨੇ ਇੱਕ ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ ‘ਚ ਦੱਸਿਆ, “ਮੇਰਾ ਧਿਆਨ ਹਮੇਸ਼ਾ ਪ੍ਰਦਰਸ਼ਨ ‘ਚ ਨਿਰੰਤਰਤਾ ‘ਤੇ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ, ਤੁਸੀਂ ਬਹੁਤ ਢਿੱਲੀ ਗੇਂਦਬਾਜ਼ੀ ਕਰਨ ਦੀ ਸਥਿਤੀ ਵਿੱਚ ਨਹੀਂ ਹੁੰਦੇ। ਮੈਂ ਨਵੀਂ ਗੇਂਦ ਜਾਂ ਪੁਰਾਣੀ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੈਂ ਲੋੜ ਮੁਤਾਬਕ ਵਿਕਟਾਂ ਲੈਣਾ ਚਾਹੁੰਦਾ ਹਾਂ ਜਾਂ ਰਨ ਰੇਟ ਚੈੱਕ ਕਰਨਾ ਚਾਹੁੰਦਾ ਹਾਂ। ਪਾਰਸ ਮਾਮਬਰੇ (ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ) ਨੇ ਮੇਰੇ ਨਾਲ ਗੇਂਦਬਾਜ਼ੀ ਰਨ-ਅੱਪ ‘ਤੇ ਕੰਮ ਕੀਤਾ।”
ਉਨ੍ਹਾਂ ਕਿਹਾ ਕਿ ਜੇਕਰ ਮੈਂ ਸਿੱਧਾ ਆਵਾਂਗਾ ਤਾਂ ਮੇਰੀ ਲਾਈਨ ਵਿੱਚ ਹੋਰ ਨਿਰੰਤਰਤਾ ਰਹੇਗੀ। ਤੁਸੀਂ ਆਸਟ੍ਰੇਲੀਆਈ ਵਿਕਟਾਂ ‘ਤੇ ਖ਼ਰਾਬ ਲਾਈਨ ਨਾਲ ਗੇਂਦਬਾਜ਼ੀ ਨਹੀਂ ਕਰ ਸਕਦੇ। ਇਸ ਲਈ ਮੈਂ ਸਿੱਧੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਮੈਂ ਨਤੀਜੇ ਦੇਖ ਰਿਹਾ ਹਾਂ ਪਰ ਮੈਨੂੰ ਹੋਰ ਬਿਹਤਰ ਕਰਨ ਦੀ ਉਮੀਦ ਹੈ।
ਆਸਟ੍ਰੇਲੀਆ ਦੀ ਪਿੱਚ ‘ਤੇ ਰਣਨੀਤੀ
ਅਰਸ਼ਦੀਪ ਨੇ ਆਪਣੇ ਬਾਊਂਸਰ ‘ਤੇ ਨਿਰਭਰ ਕਰਦੇ ਹੋਏ ਡੈਥ ਓਵਰਾਂ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਬਾਰੇ ਪੁੱਛੇ ਜਾਣ ‘ਤੇ ਕਿ ਆਸਟ੍ਰੇਲੀਆ ਦੇ ਹਾਲਾਤ ‘ਚ ਉਹ ਆਪਣੀ ਲੈਂਥ ‘ਤੇ ਕੀ ਕੰਮ ਕਰ ਰਿਹਾ ਹੈ, ਉਸ ਨੇ ਕਿਹਾ, ”ਅਸੀਂ ਲਗਪਗ ਇੱਕ ਹਫ਼ਤਾ ਪਹਿਲਾਂ ਪਰਥ ਪਹੁੰਚੇ ਅਤੇ ਆਪਣੀ ਲੈਂਥ ‘ਤੇ ਕੰਮ ਕੀਤਾ ਕਿਉਂਕਿ ਹਰ ਕਿਸੇ ਦੀ ਲੈਂਥ ਵੱਖਰੀ ਹੁੰਦੀ ਹੈ। ਅਭਿਆਸ ਕਰਦੇ ਸਮੇਂ, ਅਸੀਂ ਉਛਾਲ ਨੂੰ ਦੇਖ ਕੇ ਸਹੀ ਲੈਂਥ ਦੀ ਪਛਾਣ ਕਰਨ ਦੇ ਯੋਗ ਸੀ। ਮੈਨੂੰ ਲੱਗਦਾ ਹੈ ਕਿ ਚੰਗੀ ਤਿਆਰੀ ਨਾਲ ਸਾਨੂੰ ਚੰਗੇ ਨਤੀਜੇ ਮਿਲੇ ਹਨ।
ਇਸ ਸਾਲ ਭਾਰਤ ‘ਚ ਡੈਬਿਊ ਕਰਨ ਵਾਲੇ ਅਰਸ਼ਦੀਪ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਤਿੰਨ ਵਿਕਟਾਂ ਸਮੇਤ ਸ਼ਾਨਦਾਰ ਫਾਰਮ ‘ਚ ਰਹੇ ਹਨ। ਅਰਸ਼ਦੀਪ ਨੇ ਫਿਰ ਨੀਦਰਲੈਂਡ, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖਿਲਾਫ ਅਗਲੇ ਤਿੰਨ ਮੈਚਾਂ ਵਿੱਚ ਦੋ-ਦੋ ਵਿਕਟਾਂ ਲਈਆਂ।
ਇਹ ਵੀ ਪੜ੍ਹੋ: Royal Enfield ਲਈ ਲੋਕਾਂ ‘ਚ ਨਜ਼ਰ ਆਈ ਗਜ਼ਬ ਦੀਵਾਨਗੀ, ਮਹੀਨੇ ‘ਚ ਵਿਕੀਆਂ 82235 ਯੂਨਿਟਸ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h