ਭਾਰਤ-ਪਾਕਿਸਤਾਨ ਵਿਚਾਲੇ ਐਤਵਾਰ ਨੂੰ ਖੇਡੇ ਗਏ ਮੈਚ ਵਿਚ ਇਕ ਕੈਚ ਛੱਡਣ ਕਾਰਨ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਗਾਤਾਰ ਸੋਸ਼ਲ ਮੀਡੀਆ ‘ਤੇ ‘ਟ੍ਰੋਲਿੰਗ’ ਦਾ ਸ਼ਿਕਾਰ ਹੋ ਰਿਹਾ ਹੈ। ਪਾਕਿਸਤਾਨ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ ਸੀ। ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿਚ ਆਸਿਫ ਅਲੀ ਦਾ ਕੈਚ ਛੱਡਿਆ ਸੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੂੰ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪਿਆ। ਇੱਥੋਂ ਤੱਕ ਕਿ ਅਰਸ਼ਦੀਪ ਦਾ ਨਾਂ ਖਾਲਿਸਤਾਨ ਨਾਲ ਵੀ ਜੋੜਿਆ ਜਾ ਰਿਹਾ ਹੈ।
ਉਥੇ ਹੀ ਹੁਣ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਅਰਸ਼ਦੀਪ ਨਾਲ ਬਦਤਮੀਜ਼ੀ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅਰਸ਼ਦੀਪ ਬੱਸ ਵਿਚ ਸਵਾਰ ਹੋਣ ਲਈ ਜਾ ਰਿਹਾ ਹੈ ਅਤੇ ਇਸ ਦੌਰਾਨ ਇਕ ਨੌਜਵਾਨ ਉਸ ਨੂੰ ਸਰਦਾਰ ਕਹਿੰਦਾ ਸੁਣਾਈ ਦੇ ਰਿਹਾ ਹੈ ਅਤੇ ਕਹਿੰਦਾ ਹੈ ਕੈਚ ਛੁੱਟਦੇ ਰਹਿੰਦੇ ਹਨ। ਇਸ ‘ਤੇ ਉਥੇ ਮੌਜੂਦ ਇਕ ਪੱਤਰਕਾਰ ਉਸ ਨੌਜਵਾਨ ‘ਤੇ ਭੜਕ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਇਕ ਇੰਡੀਆ ਦਾ ਖ਼ਿਡਾਰੀ ਹੈ। ਤੁਸੀਂ ਖ਼ਿਡਾਰੀ ਨਾਲ ਬਦਤਮੀਜ਼ੀ ਕਿਉਂ ਕਰ ਰਹੇ ਹੋ।
ਇਹ ਵੀ ਪੜ੍ਹੋ- ਕ੍ਰਿਕਟਰ ਅਰਸ਼ਦੀਪ ਸਿੰਘ ਭਾਰਤ ਦਾ ਮਾਣ, ਹਰ ਭਾਰਤੀ ਉਸ ਦੇ ਨਾਲ ਖੜ੍ਹਾ ਹੈ: ਭਾਜਪਾ
ਕਿਉਂ ਹੋ ਰਹੇ ਅਰਸ਼ਦੀਪ ਟ੍ਰੋਲ
ਪੰਜਾਬ ਦੇ ਮੋਹਾਲੀ ਦੇ 24 ਸਾਲਾ ਮੀਡੀਅਮ ਤੇਜ਼ ਗੇਂਦਬਾਜ਼ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਤੋਂ ਏਸ਼ੀਆ ਕੱਪ ਦੇ ਮੈਚ ਵਿੱਚ 18ਵੇਂ ਓਵਰ ਵਿਚ ਆਸਿਫ ਅਲੀ ਦਾ ਇੱਕ ਮਹੱਤਵਪੂਰਨ ਕੈਚ ਛੁੱਟ ਗਿਆ ਸੀ, ਜਿਸ ਨਾਲ ਪਾਕਿਸਤਾਨ ਨੇ ਪੰਜ ਵਿਕਟਾਂ ਅਤੇ ਇੱਕ ਗੇਂਦ ਬਾਕੀ ਰਹਿੰਦਿਆਂ ਜਿੱਤ ਹਾਸਲ ਕੀਤੀ। ਨੂੰ ਖੁੰਝੇ ਹੋਏ ਕੈਚ ਲਈ ਬੇਰਹਿਮੀ ਨਾਲ ਟ੍ਰੋਲ ਕੀਤਾ ਗਿਆ ਹੈ, ਸੋਸ਼ਲ ਮੀਡੀਆ ਦੇ ਇੱਕ ਹਿੱਸੇ ਨੇ ਉਸ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਕ੍ਰਿਕਟਰ ਤੋਂ ਲੈ ਕੇ ਕੰਮੈਂਟੇਟਰ ਆਏ ਅਰਸ਼ਦੀਪ ਦੀ ਸਪੋਰਟ ‘ਚ
ਅਰਸ਼ਦੀਪ ਸਿੰਘ ਦੀ ਸਪੋਰਟ ਚ ਸਾਬਕਾ ਭਾਰਤੀ ਕ੍ਰਿਕਟਰ ‘ਤੇ ਕੰਮੈਂਟੇਟਰ ਅਕਾਸ਼ ਚੋਪੜਾ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਟਵਿੱਟਰ ‘ਤੇ ਅਰਸ਼ਦੀਪ ਸਿੰਘ ਸੀ ਸਪੋਰਟ ‘ਚ ਪ੍ਰੋਫਾਈਲ ਪਿਕ ਲਗਾ ਦਿੱਤੀ ਹੈ, ਤੇ caption ‘ਚ ਲਿਖਿਆ ਕਿ #newprofilepic
ਇਹ ਵੀ ਪੜ੍ਹੋ- ਜਾਣੋ ਅਰਸ਼ਦੀਪ ਦੇ ਕਰੀਅਰ ਸੰਘਰਸ਼, ਲਾਈਫਸਟਾਈਲ ਤੇ ਕਮਾਈ ਬਾਰੇ
ਵਿਰਾਟ ਕੋਹਲੀ ਨੇ ਕਿਹਾ ਕਿ “ਕੋਈ ਵੀ ਦਬਾਅ ਹੇਠ ਗਲਤੀਆਂ ਕਰ ਸਕਦਾ ਹੈ। ਇਹ ਇੱਕ ਵੱਡੀ ਖੇਡ ਸੀ, ਅਤੇ ਸਥਿਤੀ ਥੋੜੀ ਤੰਗ ਸੀ, ”ਕੋਹਲੀ ਨੇ ਮੈਚ ਤੋਂ ਬਾਅਦ ਪ੍ਰੈਸਰ ਵੱਲ ਇਸ਼ਾਰਾ ਕੀਤਾ। “ਮੈਨੂੰ ਯਾਦ ਹੈ ਜਦੋਂ ਮੈਂ ਪਾਕਿਸਤਾਨ ਦੇ ਖਿਲਾਫ ਆਪਣਾ ਪਹਿਲਾ ਚੈਂਪੀਅਨਸ ਟਰਾਫੀ ਮੈਚ ਖੇਡ ਰਿਹਾ ਸੀ, ਅਤੇ ਮੈਂ ਸ਼ਾਹਿਦ ਅਫਰੀਦੀ ਦੀ ਗੇਂਦਬਾਜ਼ੀ ‘ਤੇ ਬਹੁਤ ਖਰਾਬ ਸ਼ਾਟ ਖੇਡਿਆ ਸੀ। ਆਈ
ਕੋਹਲੀ ਨੇ ਅੱਗੇ ਕਿਹਾ, “ਇਹ ਇੱਕ ਕੁਦਰਤੀ ਭਾਵਨਾ ਹੈ। ਪਰ ਤੁਹਾਡੇ ਆਲੇ ਦੁਆਲੇ ਸੀਨੀਅਰ ਖਿਡਾਰੀ ਹਨ। ਅਸੀਂ ਅਗਲੇ ਮੈਚ ਲਈ ਦੁਬਾਰਾ ਇਕੱਠੇ ਹੋਵਾਂਗੇ। ਇਸ ਲਈ, ਇਹ ਸਭ ਕੁਝ ਚੰਗੇ ਮਾਹੌਲ ਵਿੱਚ ਸਿੱਖਣ ਬਾਰੇ ਹੈ ਅਤੇ ਜਦੋਂ ਅਜਿਹੀ ਸਥਿਤੀ ਦੁਬਾਰਾ ਆਵੇਗੀ, ਤਾਂ ਤੁਸੀਂ ਉਡੀਕ ਕਰੋਗੇ। ਇਸ ਲਈ ਅਤੇ ਤਿਆਰ ਰਹੋ.”