ਭਾਰਤ ਅਤੇ ਦੱਖਣੀ ਅਫਰੀਕਾ (IND v SA) ਵਿਚਕਾਰ 3 ਮੈਚਾਂ ਦੀ T20 ਸੀਰੀਜ਼ ਖਤਮ ਹੋਣ ਤੋਂ ਬਾਅਦ ਹੁਣ ਵਨਡੇ ਸੀਰੀਜ਼ ਖੇਡੀ ਜਾਵੇਗੀ। ਮੇਜ਼ਬਾਨ ਭਾਰਤ ਨੇ ਟੀ-20 ਸੀਰੀਜ਼ ‘ਤੇ 2-1 ਨਾਲ ਕਬਜ਼ਾ ਕਰ ਲਿਆ। ਭਾਰਤ ਨੇ ਪਹਿਲੀ ਵਾਰ ਪ੍ਰੋਟੀਜ਼ ਟੀਮ ਦੇ ਖਿਲਾਫ ਉਨ੍ਹਾਂ ਦੇ ਘਰ ‘ਤੇ ਟੀ-20 ਸੀਰੀਜ਼ ਜਿੱਤੀ ਹੈ।
ਅਰਸ਼ਦੀਪ ਸਿੰਘ ਨੂੰ ਦੱਖਣੀ ਅਫਰੀਕਾ ਖਿਲਾਫ ਦੋ ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ। ਇਸ ਦੌਰਾਨ ਉਸ ਨੇ 8 ਓਵਰ ਸੁੱਟੇ ਜਿਸ ਵਿੱਚ 94 ਦੌੜਾਂ ਦੇ ਕੇ ਸਭ ਤੋਂ ਵੱਧ 5 ਵਿਕਟਾਂ ਆਪਣੇ ਨਾਂ ਕੀਤੀਆਂ। ਅਰਸ਼ਦੀਪ ਸਿੰਘ ਦੀ ਸਰਵੋਤਮ ਗੇਂਦਬਾਜ਼ੀ ਦਾ ਪ੍ਰਦਰਸ਼ਨ 32 ਦੌੜਾਂ ਦੇ ਕੇ 3 ਵਿਕਟਾਂ ਰਿਹਾ। ਇਸ ਸੂਚੀ ‘ਚ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਦੂਜੇ ਨੰਬਰ ‘ਤੇ ਸਨ। ਮਹਾਰਾਜ ਨੇ 3 ਮੈਚਾਂ ‘ਚ ਚਾਰ ਵਿਕਟਾਂ ਲਈਆਂ, ਜਦਕਿ ਡਵੇਨ ਪ੍ਰੀਟੋਰੀਅਸ ਅਤੇ ਦੀਪਕ ਚਾਹਰ ਨੇ ਇਹੀ ਤਿੰਨ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ ‘ਤੇ ਚੜੀਆਂ ਦੋ ਔਰਤਾਂ, ਜਾਣੋ ਕੀ ਹੈ ਇਨ੍ਹਾਂ ਦੀ ਮੰਗ…
ਅਰਸ਼ਦੀਪ ਸਿੰਘ 6 ਅਕਤੂਬਰ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਣਗੇ
ਦੱਖਣੀ ਅਫਰੀਕਾ ਖਿਲਾਫ ਟੀ-20 ਖਤਮ ਕਰਨ ਤੋਂ ਬਾਅਦ ਟੀ-20 ਵਿਸ਼ਵ ਕੱਪ ਟੀਮ ‘ਚ ਸ਼ਾਮਲ ਭਾਰਤੀ ਖਿਡਾਰੀ ਸ਼ੁੱਕਰਵਾਰ (6 ਅਕਤੂਬਰ) ਦੀ ਸਵੇਰ ਆਸਟ੍ਰੇਲੀਆ ਲਈ ਰਵਾਨਾ ਹੋਣਗੇ। ਇਸ ਵਿੱਚ ਅਰਸ਼ਦੀਪ ਵੀ ਸ਼ਾਮਲ ਹੈ। ਭਾਰਤ ਦੀ ਦੂਜੇ ਦਰਜੇ ਦੀ ਟੀਮ ਦੱਖਣੀ ਅਫਰੀਕਾ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ, ਜਿਸ ਦੀ ਕਪਤਾਨੀ ਸ਼ਿਖਰ ਧਵਨ ਕਰਨਗੇ। ਸੀਰੀਜ਼ ਦਾ ਪਹਿਲਾ ਵਨਡੇ ਵੀਰਵਾਰ ਨੂੰ ਲਖਨਊ ‘ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਗੈਂਗਸਟਰ ਨੂੰ ਭਜਾਉਣ ਵਾਲੇ ਪ੍ਰਿਤਪਾਲ ਦਾ ਵੱਡਾ ਬਿਆਨ,’ ਮੈਂ ਸੌਂ ਰਿਹਾ ਸੀ ਤਾਂ ਟੀਨੂੰ ਗੱਡੀ ਲੈ ਕੇ ਭੱਜ ਗਿਆ’
ਦੂਜਾ ਮਹਿੰਗਾ ਗੇਂਦਬਾਜ਼ ਬਣਿਆ ਅਰਸ਼ਦੀਪ
ਇਸ ਮੈਚ ਵਿਚ ਅਰਸ਼ਦੀਪ ਸਿੰਘ ਨੇ 4 ਓਵਰਾਂ ਦੀ ਗੇਂਦਬਾਜ਼ੀ ਵਿਚ 15.5 ਦੀ ਇਕਾਨਮੀ ਨਾਲ 61 ਦੌੜਾਂ ਦਿੱਤੀਆਂ ਹਾਲਾਂਕਿ ਇਸ ਦੌਰਾਨ ਉਸ ਨੇ 2 ਵਿਕਟਾਂ ਵੀ ਲਈਆਂ। ਉਨ੍ਹਾਂ ਤੋਂ ਇਲਾਵਾ ਅਕਸ਼ਰ ਪਟੇਲ ਨੇ 4 ਓਵਰਾਂ ਦੀ ਗੇਂਦਬਾਜ਼ੀ ’ਚ 53 ਦੌੜਾਂ ਦਿੱਤੀਆਂ ਅਤੇ 1 ਵਿਕਟ ਲਈ। ਟੀ-20 ਕਿ੍ਰਕਟ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਭਾਰਤ ਦਾ ਦੂਜਾ ਸਭ ਤੋਂ ਮਹਿੰਗਾ ਗੇਂਦਬਾਜ਼ ਬਣ ਗਿਆ ਹੈ। ਪਹਿਲੇ ਨੰਬਰ ’ਤੇ ਸਪਿਨ ਗੇਂਦਬਾਜ਼ ਯੁਜਵੇਂਦਰ ਚਹਿਲ ਹਨ, ਜਿਨ੍ਹਾਂ ਨੇ 4 ਓਵਰਾਂ ’ਚ 64 ਦੌੜਾਂ ਦੇਣ ਦਾ ਰਿਕਾਰਡ ਬਣਾਇਆ ਹੈ। ਉਸ ਨੇ ਇਹ ਦੌੜਾਂ 2018 ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਦਿੱਤੀਆਂ ਸਨ। ਇਸ ਸੂਚੀ ’ਚ ਤੀਜੇ ਨੰਬਰ ’ਤੇ ਜੋਗਿੰਦਰ ਸ਼ਰਮਾ ਹਨ, ਜਿਨ੍ਹਾਂ ਨੇ 2007 ’ਚ ਇੰਗਲੈਂਡ ਖਿਲਾਫ 4 ਓਵਰਾਂ ਵਿਚ 57 ਦੌੜਾਂ ਦਿੱਤੀਆਂ ਸਨ।