Aruna Miller: ਹੈਦਰਾਬਾਦ ਦੀ ਅਰੁਣਾ ਮਿਲਰ ਅਮਰੀਕੀ ਰਾਜ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਵਜੋਂ ਚੁਣੀ ਗਈ ਹੈ। ਦੱਸ ਦਈਏ ਕਿ ਪਹਿਲੀ ਭਾਰਤੀ-ਅਮਰੀਕੀ ਸਿਆਸਤਦਾਨ ਬਣ ਕੇ ਉਸ ਨੇ ਇਤਿਹਾਸ ਰਚਿਆ ਹੈ। ਮਿਲਰ ਨੇ ਬੁੱਧਵਾਰ ਨੂੰ ਸੂਬੇ ਦੇ 10ਵੇਂ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ। ਅਰੁਣਾ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਸਾਬਕਾ ਮੈਂਬਰ ਰਹਿ ਚੁੱਕੀ ਹੈ।
ਆਪਣੇ ਉਦਘਾਟਨੀ ਭਾਸ਼ਣ ਵਿੱਚ 58 ਸਾਲਾ ਮਿਲਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ, ਜੋ ਭਾਰਤ ਤੋਂ ਅਮਰੀਕਾ ਆਵਾਸ ਕਰ ਗਏ ਸੀ। ਉਸਦੇ ਪਿਤਾ ਇੱਕ ਮਕੈਨੀਕਲ ਇੰਜੀਨੀਅਰ ਸੀ ਜੋ 1960 ਦੇ ਅਖੀਰ ‘ਚ ਅਮਰੀਕਾ ਆਏ ਸੀ। ਬਾਅਦ ਵਿੱਚ ਉਹ ਆਪਣੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆਏ। ਉਸ ਸਮੇਂ ਅਰੁਣਾ ਮਿਲਰ 7 ਸਾਲ ਦੀ ਸੀ। ਇੱਥੇ ਅਰੁਣਾ ਦੇ ਮਾਤਾ-ਪਿਤਾ, ਦੋ ਭੈਣ-ਭਰਾ ਨਿਊਯਾਰਕ ਵਿੱਚ ਰਹਿਣ ਲੱਗੇ।
ਸਹੁੰ ਚੁੱਕ ਸਮਾਗਮ ਦੌਰਾਨ ਸਾਂਝੀ ਕੀਤੀ ਆਪਣੀ ਕਹਾਣੀ
ਮਿਲਰ ਨੇ 2010 ਤੋਂ 2018 ਤੱਕ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਵਿੱਚ ਦੋ ਵਾਰ ਸੇਵਾ ਕੀਤੀ ਹੈ। ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਮਿਲਰ ਨੇ ਭਾਰਤ ਤੋਂ ਅਮਰੀਕਾ ਆਉਣ ਦੀ ਆਪਣੀ ਕਹਾਣੀ ਸਾਂਝੀ ਕੀਤੀ। ਉਸਨੇ ਕਿਹਾ ਕਿ ਸਕੂਲ ਵਿੱਚ ਕੋਈ ਵੀ ਮੇਰੇ ਵਰਗਾ ਨਹੀਂ ਲੱਗਦਾ ਸੀ ਤੇ ਮੈਂ ਅੰਗਰੇਜ਼ੀ ਦਾ ਇੱਕ ਸ਼ਬਦ ਵੀ ਨਹੀਂ ਬੋਲ ਸਕਦੀ ਸੀ।
ਮਿਲਰ ਨੇ ਦੱਸਿਆ ਕਿ ਜਦੋਂ ਅਸੀਂ ਕੈਫੇਟੇਰੀਆ ਗਏ ਤਾਂ ਮੈਂ ਪਹਿਲੀ ਵਾਰ ਅਮਰੀਕੀ ਭੋਜਨ ਖਾਧਾ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਠੰਢਾ ਦੁੱਧ ਪੀਤਾ। ਮੈਨੂੰ ਲੱਗਦਾ ਹੈ ਕਿ ਮੈਂ ਇਹ ਸਭ ਆਪਣੇ ਸਹਿਪਾਠੀਆਂ ਤੋਂ ਸਿੱਖਿਆ। ਹੁਣ ਉਹ ਮੇਰੇ ਦੋਸਤ ਹਨ। ਅਰੁਣਾ ਨੇ ਦੱਸਿਆ ਕਿ ਜਦੋਂ ਮੈਂ ਕੈਫੇਟੇਰੀਆ ਤੋਂ ਬਾਅਦ ਕਲਾਸ ਵਿਚ ਵਾਪਸ ਗਈ ਤਾਂ ਮੇਰੀ ਸਿਹਤ ਵਿਗੜ ਗਈ। ਫਿਰ ਮੇਰੀ ਮਾਂ ਨੂੰ ਬੁਲਾਇਆ ਗਿਆ। ਜਦੋਂ ਮੇਰੀ ਮਾਂ ਆਈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੀ ਦਾਦੀ ਨਾਲ ਭਾਰਤ ਵਾਪਸ ਜਾਣਾ ਚਾਹੁੰਦੀ ਹਾਂ।
ਸਹੁੰ ਚੁੱਕਣ ਤੋਂ ਬਾਅਦ ਪਰਿਵਾਰ ਦਾ ਕੀਤਾ ਧੰਨਵਾਦ
ਮਿਲਰ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਆਪਣੇ ਮਾਤਾ-ਪਿਤਾ ਅਤੇ ਭੈਣ-ਭਰਾ ਦਾ ਧੰਨਵਾਦ ਵੀ ਕੀਤਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਿਲਰ ਦੀ ਜਿੱਤ ਮੈਰੀਲੈਂਡ ਰਾਜ ਵਿੱਚ ਭਾਰਤੀ ਅਮਰੀਕੀਆਂ ਵਿੱਚ ਉਸਦੀ ਪ੍ਰਸਿੱਧੀ ਵੀ ਹੈ, ਜਿੱਥੇ ਬਹੁਤ ਸਾਰੇ ਰਿਪਬਲਿਕਨ, ਟਰੰਪ ਸਮਰਥਕ ਉਸਦੇ ਸਮਰਥਨ ਵਿੱਚ ਸਾਹਮਣੇ ਆਏ।
ਇਹ ਰਿਪੋਰਟ ਕੀਤਾ ਗਿਆ ਹੈ ਕਿ ਮਿਲਰ ਨੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਸਮਾਨ ਆਵਾਜਾਈ ਪਹੁੰਚ ਬਣਾਉਣ ਲਈ ਮੋਂਟਗੋਮਰੀ ਕਾਉਂਟੀ, ਮੈਰੀਲੈਂਡ ਵਿੱਚ ਸਥਾਨਕ ਆਵਾਜਾਈ ਵਿਭਾਗ ਵਿੱਚ ਕੰਮ ਕਰਦੇ ਹੋਏ 25 ਸਾਲ ਬਿਤਾਏ। 2010 ਤੋਂ 2018 ਤੱਕ, ਉਸਨੇ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਵਿੱਚ ਡਿਸਟ੍ਰਿਕਟ 15 ਦੀ ਨੁਮਾਇੰਦਗੀ ਕੀਤੀ, ਜਿੱਥੇ ਉਸਨੇ STEM ਸਿੱਖਿਆ ਵਿੱਚ ਨਿਵੇਸ਼ ਕਰਨ, ਛੋਟੇ ਕਾਰੋਬਾਰਾਂ ਲਈ ਰੈਗੂਲੇਟਰੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ, ਅਤੇ ਹੋਰ ਬਹੁਤ ਕੁਝ ਕਰਨ ਲਈ ਕਾਨੂੰਨ ‘ਤੇ ਕੰਮ ਕੀਤਾ। 2000 ਵਿੱਚ ਅਮਰੀਕੀ ਨਾਗਰਿਕ ਬਣਨ ਤੋਂ ਬਾਅਦ, ਉਸਨੇ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ ਵੋਟ ਪਾਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h