Arvind Kejriwal: ਮੁਫ਼ਤ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਦਾਅਵਾ ਕੀਤਾ ਹੈ ਕਿ ਹੁਣ ਦਿੱਲੀ ਮਗਰੋਂ ਪੰਜਾਬ ਦੇ ਲੋਕਾਂ ਦਾ ਵੀ ਬਿੱਲੀ ਜ਼ਿਰੋ ਆਉਣਾ ਸ਼ੁਰੂ ਹੋ ਗਿਆ ਹੈ।ਕੇਜਰੀਵਾਲ ਨੇ ਇਹ ਦਾਅਵਾ ਇਕ ਟਵੀਟ ਰਾਹੀਂ ਕੀਤਾ ਹੈ।
दिल्ली के बाद अब पंजाब के लोगों के भी ज़ीरो बिजली बिल आने लगे। लोगों को यक़ीन नहीं हो रहा
हम अपने दोस्तों के क़र्ज़े माफ़ नहीं करते, ग़रीब जनता के बिजली बिल माफ़ करते हैं। इन करोड़ों लोगों की दुआयें हमारे साथ हैं
गुजरात! वहाँ भी ये चमत्कार हो सकता है। चाबी आपके हाथ में है। pic.twitter.com/Iej2jbF074
— Arvind Kejriwal (@ArvindKejriwal) August 6, 2022
ਉਨ੍ਹਾਂ ਨੇ ਇਕ ਅਖ਼ਬਾਰ ਦੀ ਤਸਵੀਰ ਸਾਂਝੀ ਕਰਦੇ ਹੋਏ ਆਖਿਆ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਨੂੰ ਵੀ ਜ਼ੀਰੋ ਬਿਜਲੀ ਬਿੱਲ ਆਉਣ ਲੱਗੇ ਹਨ। ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ।ਉਨ੍ਹਾਂ ਆਖਿਆ ਹੈ ਕਿ ਉਹ ਆਪਣੇ ਦੋਸਤਾਂ ਦੇ ਕਰਜੇ ਮੁਆਫ ਨਹੀਂ ਕਰਦੇ, ਗਰੀਬਾਂ ਦੇ ਬਿਜਲੀ ਬਿੱਲ ਮੁਆਫ ਕਰਦੇ ਹਨ। ਇਨ੍ਹਾਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਉਨ੍ਹਾਂ ਦੇ ਨਾਲ ਹਨ।
ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਲਈ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੁਲਾਈ ਦੇ ਜੋ ਬਿੱਲ ਤਿਆਰ ਹੋਏ ਹਨ, ਉਨ੍ਹਾਂ ਵਿਚ 300 ਯੂਨਿਟ ਤੋਂ ਘੱਟ ਬਿਜਲੀ ਫੂਕਣ ਵਾਲੇ ਖਪਤਕਾਰਾਂ ਨੂੰ ਜੀਰੋ ਬਿੱਲ ਆਏ ਹਨ।