ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਗਏ ਹਨ।ਅੱਜ ਉਹ ਸੀਐੱਮ ਭਗਵੰਤ ਮਾਨ ਨਾਲ ਅੰਮ੍ਰਿਤਸਰ ‘ਚ ਰੋਡ ਸ਼ੋਅ ਕੱਢਣਗੇ।ਉਹ ਅੱਜ ਤੋਂ 2 ਦਿਨਾਂ ਪੰਜਾਬ ਦੌਰੇ ‘ਤੇ ਹਨ।ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਪੰਜਾਬ ਪਹੁੰਚਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਲਿਖਿਆ ਕਿ, ”ਲਖਨਊ ‘ਚ ਅਖਿਲੇਸ਼ ਜੀ ਨਾਲ ਪ੍ਰੈਸ ਕਾਨਫ੍ਰੰਸ ਕਰਕੇ ਪੰਜਾਬ ਪਹੁੰਚਿਆ ਹਾਂ।ਕੁਝ ਸਮੇਂ ਬਾਅਦ ਸ੍ਰੀ ਦਰਬਾਰ ਸਾਹਿਬ ਜਾਵਾਂਗੇ।ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਜਾ ਰਿਹਾ ਹਾਂ।ਇਸ ਤੋਂ ਬਾਅਦ ਦੁਰਗਿਆਨਾ ਮੰਦਰ ‘ਚ ਆਸ਼ੀਰਵਾਰ ਲਵਾਂਗਾ।ਭਲਕੇ ਰਾਮ ਤੀਰਥ ਜਾਵਾਂਗੇ।
ਲੋਕ ਸਭਾ ਚੋਣਾਂ ਦੇ ਐਲਾਨ ਮਗਰੋਂ ਕੇਜਰੀਵਾਲ ਪੰਜਾਬ ‘ਚ ਪਹਿਲੀ ਰੈਲੀ ਕਰਨ ਜਾ ਰਹੇ ਹਨ।ਉਹ ਅੱਜ ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਦੀ ਮਹਾਰੈਲੀ ਦੀ ਅਗਵਾਈ ਕਰਨਗੇ ਤੇ ਪਾਰਟੀ ਵਰਕਾਂ ‘ਚ ਜੋਸ਼ ਭਰਨਗੇ।ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
ਅਰਵਿੰਦ ਕੇਜਰੀਵਾਲ ਅੱਜ ਸ਼ਾਮ ਨੂੰ 4 ਵਜੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀਸ ਨਿਵਾਉਣਗੇ ਤੇ 4:20 ਵਜੇ ਦੁਰਗਿਆਨਾ ਮੰਦਰ ਵਿਖੇ ਨਤਮਸਤਕ ਹੋਣਗੇ।ਸ਼ਾਮ ਨੂੰ 6 ਵਜੇ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋਵੇਗਾ, ਜਿਸਦੀ ਸ਼ੁਰੂਆਤ ਲਾਹੌਰੀ ਗੇਟ ਤੋਂ ਕੀਤੀ ਜਾਵੇਗੀ।ਉਹ ਭਲਕੇ ਰਾਮ ਤੀਰਥ ਦੇ ਦਰਸ਼ਨ ਕਰਨ ਜਾਣਗੇ।