Ram Rahim: ਰੇਪ ਤੇ ਹੱਤਿਆ ਦਾ ਦੋਸ਼ੀ ਰਾਮ ਰਹੀਮ ਇਕ ਵਾਰ ਫਿਰ 50 ਦਿਨ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ।ਇਹ 9ਵੀਂ ਵਾਰ ਹੈ ਜੋਦਂ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਹੈ।ਇਸ ਤੋਂ ਪਹਿਲਾਂ ਰਾਮ ਰਹੀਮ ਨੂੰ 21 ਨਵੰਬਰ ਨੂੰ 21 ਦਿਨ ਦੀ ਪੈਰੋਲ ਮਿਲੀ ਸੀ।ਰਾਮ ਰਹੀਮ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਨਿਕਲ ਕੇ ਬਾਗਪਤ ਦੇ ਆਪਣੇ ਆਸ਼ਰਮ ਪਹੁੰਚਣ ਦੇ ਬਾਅਦ ਆਪਣਾ ਇਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ।ਇਸ ਵੀਡੀਓ ਸੰਦੇਸ਼ ‘ਚ ਰਾਮ ਰਹੀਮ ਨੇ ਅਯੁੱਧਿਆ ‘ਚ ਬਣ ਰਹੇ ਰਾਮ ਮੰਦਿਰ ਤੇ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਵੀ ਜ਼ਿਕਰ ਕੀਤਾ ਹੈ।
ਰਾਮ ਮੰਦਿਰ ਦੇ ਲਈ ਕੀ ਕਿਹਾ?
ਪੈਰੋਲ ਮਿਲਣ ਤੋਂ ਬਾਅਦ ਬਾਗਪਤ ਦੇ ਬਰਨਾਲਾ ਆਸ਼ਰਮ ਪਹੁੰਚੇ ਰਾਮ ਰਹੀਮ ਨੇ ਵੀਡੀਓ ਜਾਰੀ ਕਰਕੇ ਆਪਣੇ ਭਗਤਾਂ ਨੂੰ ਸੰਬੋਧਿਤ ਕੀਤਾ ਹੈ।ਇਸ ਵੀਡੀਓ ‘ਚ ਰਾਮ ਰਹੀਮ ਕਹਿ ਰਿਹਾ ਹੈ ਕਿ, ‘ਇਕ ਵਾਰ ਫਿਰ ਤੋਂ ਤੁਹਾਡੀ ਸੇਵਾ ‘ਚ ਹਾਜ਼ਿਰ ਹੋ ਗਏ ਹਾਂ, ਤੁਸੀਂ ਜਿੱਥੇ ਹੋ ਉਥੇ ਖੁਸ਼ੀਆਂ ਮਨਾਓ ਯੂਪੀ ਆਉਣ ਦੀ ਲੋੜ ਨਹੀਂ।’ ਆਪਣੇ ਸਮਰਥਕਾਂ ਨੂੰ ਰਾਮ ਰਹੀਮ ਨੂੰ ਕਿਹਾ ਕਿ ਰਾਮ ਦਾ ਤਿਓਹਾਰ ਚਲ ਰਿਹਾ ਹੈ ਤੁਸੀਂ ਸਾਰੇ ਉਸ ‘ਚ ਸ਼ਾਮਿਲ ਹੋਵੋ, ਅਸੀਂ ਸਭ ਰਾਮ ਦੀ ਸੰਤਾਨ ਹਾਂ।ਰਾਮ ਰਹੀਮ ਨੇ ਇਹ ਵੀ ਕਿਹਾ ਕਿ ਪੂਰਾ ਦੇਸ਼ ਦੀਵਾਲੀ ਮਨਾ ਰਿਹਾ ਹੈ ਤੁਸੀਂ ਵੀ ਉਸ ‘ਚ ਸ਼ਾਮਿਲ ਹੋਵੋ।
ਕੌਣ ਹੈ ਗੁਰਮੀਤ ਰਾਮ ਰਹੀਮ?
ਗੁਰਮੀਤ ਰਾਮ ਦਾ ਜਨਮ ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ 15 ਅਗਸਤ 1967 ਨੂੰ ਹੋਇਆ ਸੀ।ਉਹ 1990 ‘ਚ ਡੇਰਾ ਸੱਚਾ ਸੌਦਾ ਦਾ ਮੁਖੀ ਬਣਿਆ ਸੀ।ਡੇਰਾ ਸੱਚਾ ਸੌਦਾ ਦੀ ਸਥਾਪਨਾ ਸਾਲ 1948 ‘ਚ ਸ਼ਾਹ ਮਸਤਾਨਾ ਨੇ ਕੀਤੀ ਸੀ।ਦੇਸ਼ ‘ਚ ਡੇਰਾ ਸੱਚਾ ਸੌਦਾ ਦੇ 50 ਤੋਂ ਵਧੇਰੇ ਆਸ਼ਰਮ ਤੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਹਨ।ਆਸ਼ਰਮ ਦਾ ਮੇਨ ਸੈਂਟਰ ਹਰਿਆਣਾ ਦੇ ਸਿਰਸਾ ‘ਚ ਸਥਿਤ ਹੈ।ਸੋਨੀਪਤ ਤੇ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਬਰਨਾਲਾ ‘ਚ ਵੀ ਇਸਦੇ ਆਸ਼ਰਮ ਹਨ।
ਕਿਹੜੇ ਮਾਮਲਿਆਂ ‘ਚ ਸਜ਼ਾ ਕੱਟ ਰਿਹਾ ਹੈ ਰਾਮ ਰਹੀਮ?
ਦੋ ਸਾਧਵੀਆਂ ਨਾਲ ਰੇਪ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ‘ਚ ਸੀਬੀਆਈ ਦੀ ਇਕ ਵਿਸ਼ੇਸ਼ ਅਦਾਲਤ ਨੇ 28 ਅਗਸਤ 2017 ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ।ਫਿਰ 17 ਜਨਵਰੀ 2019 ਨੂੰ ਪਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਜ਼ੁਰਮ ‘ਚ ਕੋਰਟ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।8 ਅਕਤੂਬਰ 2021 ਨੂੰ ਕੋਰਟ ਨੇ ਸਾਬਕਾ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਰਾਮ ਰਹੀਮ ‘ਚ ਰਾਮ ਰਹੀਮ ਤੇ ਚਾਰ ਹੋਰਾਂ ਨੂੰ ਦੋਸ਼ੀ ਠਹਿਰਾਇਆ ਸੀ।ਰੰਜੀਤ ਸਿੰਘ ਦੀ 2002 ‘ਚ ਡੇਰਾ ਸੱਚਾ ਸੌਦਾ ਦੇ ਡੇਰੇ ‘ਚ ਹੱਤਿਆ ਕਰ ਦਿੱਤੀ ਗਈ ਸੀ।