ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਪੰਜਾਬ ਪੁਲਿਸ ਪ੍ਰਸਾਸ਼ਨ ‘ਤੇ ਲਗਾਤਾਰ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਸਿੱਧੂ ਕਤਲ ਕੇਸ ‘ਚ ਪੰਜਾਬ ਸਰਕਾਰ ਦੀ ਹੁਣ ਤੱਕ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਪਿਤਾ ਬਲਕੌਰ ਸਿੰਘ ਨੇ ਸਿੱਧੂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇੰਡਸਟਰੀ ‘ਚ ਸਿੱਧੂ ਵਾਂਗ ਕਿਸੇ ਨੇ ਲਿਖਣਾ ਨਹੀਂ ਤੇ ਨਾ ਹੀ ਕਿਸੇ ਨੇ ਗਾਉਣਾ ਹੈ ਕਿਉਂਕਿ ਉਨ੍ਹਾਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ ਪਰ ਸਿੱਧੂ ਨੇ ਗੋਲੀਆਂ ਖਾਧੀਆਂ ਤੇ ਉਹ ਜੋ ਉਸ ਦੇ ਮਨ ‘ਚ ਸੀ ਉਹ ਮੁੰਹ ‘ਤੇ ਬੋਲਦਾ ਸੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ‘ਮੇਰਾ ਸਿੱਧੂ ਤਾਂ ਹੁਣ ਵਾਪਸ ਨਹੀਂ ਆਉਣਾ, ਸਾਡਾ ਘਰ ਤਾਂ ਉੱਜੜ ਗਿਆ, ਪਰ ਮੈਂ ਇਹੀ ਚਾਹੁੰਦਾ ਕਿਸੇ ਹੋਰ ਮਾਂ ਦਾ ਬੇਕਸੂਰ ਪੁੱਤ ਨਾ ਮਰੇ’।
ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਸਾਡੇ ਵੀ ਘਰ ਵਿਆਹ ਦੀ ਖੁਸ਼ੀ ਆਉਣੀ ਸੀ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਤੋਂ ਬਾਅਦ ‘ਅਸੀਂ ਤਾਂ 2 ਜ਼ਿੰਦਾ ਲਾਸ਼ਾਂ ਰਹਿ ਗਈਆਂ ਹਨ। ਜੇ ਸਾਨੂੰ ਵੀ ਮਾਰਨਾ ਤਾਂ ਮਾਰ ਦੇਣ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਬੇਵਕੂਫ ਬਣਾ ਰਹੀ ਹੈ ‘ਜੇ ਆਮ ਬੰਦੇ ਦਾ ਰਿਮਾਂਡ ਲਿਆ ਹੁੰਦਾ ਤਾਂ ਅਗਲੇ ਦਿਨ ਪੈਰਾਂ ‘ਤੇ ਤੁਰਿਆ ਨਹੀਂ ਜਾਂਦਾ, ਇੱਥੇ ਤਾਂ 4-4 ਮਹੀਨਿਆਂ ਤੋਂ ਗੈਂਗਸਟਰਾਂ ਨੂੰ ਐਸ਼ਾਂ ਕਰਵਾ ਰਹੇ’।