CIA ਸਟਾਫ ਬਠਿੰਡਾ ਦੇ Asi ਵੱਲੋਂ ਇੱਕ ਵਿਧਵਾ ਔਰਤ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ ਪੁਲਿਸ ਨੂੰ ਇੱਕ ਵੱਡਾ ਝੱਟਕਾ ਦਿੱਤਾ ਹੈ।Asi ਵੱਲੋਂ 20 ਸਾਲ ਦੇ ਮੁੰਡੇ ਨੂੰ ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਵਿੱਚ ਬਠਿੰਡਾ ਪੁਲਸ ਵਲੋ ਬਣਾਈ Sit ਹਾਈ ਕੋਰਟ ਵੱਲੋਂ ਰੱਦ ਕਰ ਦਿਤੀ ਗਈ ਹੈ। ਹਾਈ ਕੋਰਟ ਵੱਲੋਂ ਹੁਣ ਨਵੀਂ Sit ਬਣਾਈ ਗਈ ਹੈ।ਜਿੱਸ ਵਿੱਚ ADGP ਗੁਰਪ੍ਰੀਤ ਦਿਓ , ਐਸਐਸਪੀ ਮੁਕਤਸਰ ਡੀ ਸੁਧਰਵਿਜ਼ੀ, ਡੀਐਸਪੀ ਬੁਢਲਾਡਾ ਪ੍ਰਭਜੋਤ ਕੋਰ ਨੂੰ ਸ਼ਾਮਿਲ ਕੀਤਾ ਗਿਆ ਹੈ। ਹਾਈ ਕੋਰਟ ਨੇ ਇਸ ਮਾਮਲੇ ਨੂੰ ਅਤਿ ਗੰਭੀਰ ਦੱਸਦਿਆਂ ਸੀਆਈਏ ਸਟਾਫ ਦੇ ਏਐਸਆਈ ਵੱਲੋਂ ਔਰਤ ਨਾਲ ਜਬਰ ਜਨਾਹ ਕਰਨ ਅਤੇ ਪੀੜਤ ਔਰਤ ਦੇ ਮੁੰਡੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤੇ ਕੇਸ ਦੀ ਵੀ ਪੜਤਾਲ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਮਾਮਲਾ ਇਹ ਹੈ ਕੇ ਮਹਿਲਾ ਨੂੰ ਬਲੈਕ ਮੇਲ ਕਰਕੇ Asi Cia 1 ਵੱਲੋਂ ਬਲਾਤਕਾਰ ਕੀਤਾ ਗਿਆ ਸੀ ਅਤੇ ਜਬਰ ਜਨਾਹ ਦੇ ਸਬੂਤਾਂ ਨੂੰ ਪੁਖਤਾ ਕਰਨ ਲਈ ਹੀ ਏਐਸਆਈ ‘ਤੇ ਹਨੀ ਟ੍ਰੈਪ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਏਐਸਆਈ ਫੜਿਆ ਗਿਆ ਸੀ ਅਤੇ ਪੀੜਿਤ ਔਰਤ ਨੇ ਅਪਣੇ ਮੁੰਡੇ ਨੂੰ ਰਿਹਾ ਕਰਵਾਉਣ ਲਈ ਅਫ਼ਸਰਾਂ ਅਪੀਲ ਕੀਤੀ ਸੀ।ਜਿਸ ਤੋ ਬਾਅਦ Bathinda SSP ਵਲੋ ਬਣਾਈ Sit ਇਨਵੈਸਟੀਗੇਸ਼ਨ ਟੀਮ ਦਾ ਗਠਨ ਹੁਕਮ ਨੰਬਰ 14841-43/C ਮਿਤੀ 13/5/2021 ਤਹਿਤ ਕਰ ਦਿੱਤਾ ਗਿਆ ਸੀ । ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੈਂਬਰ ਸ੍ਰੀ ਸੁਰਿੰਦਰਪਾਲ ਸਿੰਘ ਐੱਸ ਪੀ ਐੱਚ ਬਠਿੰਡਾ, ਸ੍ਰੀ ਪਰਮਜੀਤ ਸਿੰਘ ਉਪ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਬਠਿੰਡਾ ਅਤੇ ਸ੍ਰੀ ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਕੈਂਟ ਬਠਿੰਡਾ ਮੁਕੱਦਮੇ ਦੇ ਹਰ ਇੱਕ ਪਹਿਲੂ ਦੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਨ।