ਪਾਕਿਸਤਾਨ ਨੇ ਏਸ਼ੀਆ ਕੱਪ ਦੇ ਮਹੱਤਵਪੂਰਨ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਹਾਂਗਕਾਂਗ ’ਤੇ 155 ਦੌੜਾਂ ਨਾਲ ਇਕਪਾਸੜ ਜਿੱਤ ਦਰਜ ਕਰਕੇ ਸੁਪਰ-4 ਗੇੜ ਵਿਚ ਪ੍ਰਵੇਸ਼ ਕਰ ਲਿਆ ਤੇ ਹੁਣ ਐਤਵਾਰ ਨੂੰ ਉਸ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਹੌਲੀ ਸ਼ੁਰੂਆਤ ਤੋਂ ਉੱਭਰ ਕੇ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ’ਤੇ ਮੁਹੰਮਦ ਰਿਜ਼ਵਾਨ ਦੀਆਂ 57 ਗੇਂਦਾਂ ’ਤੇ 78 ਦੌੜਾਂ ਦੀ ਮਦਦ ਨਾਲ 2 ਵਿਕਟਾਂ ’ਤੇ 193 ਦੌੜਾਂ ਬਣਾਈਆਂ। ਜਵਾਬ ਵਿਚ ਹਾਂਗਕਾਂਗ ਦੀ ਟੀਮ 10.4 ਓਵਰਾਂ ‘ਚ 38 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਗਰੁੱਪ-ਏ ਤੋਂ ਦੂਜੇ ਸਥਾਨ ’ਤੇ ਰਹਿ ਕੇ ਸੁਪਰ-4 ਵਿਚ ਪਹੁੰਚਿਆ ਹੈ। ਟੀ-20 ਸਵਰੂਪ ਵਿਚ ਇਹ ਪਾਕਿਸਤਾਨ ਦੀ ਸਭ ਤੋਂ ਵੱਡੀ ਜਿੱਤ ਹੈ। ਹੁਣ ਉਸਦਾ ਸਾਹਮਣਾ ਗਰੁੱਪ-ਏ ਦੀ ਚੋਟੀ ਦੀ ਟੀਮ ਭਾਰਤ ਨਾਲ ਐਤਵਾਰ ਨੂੰ ਹੋਵੇਗਾ।
ਸੰਭਾਵਿਤ ਪਲੇਇੰਗ ਇਲੈਵਨ
ਪਾਕਿਸਤਾਨ
ਮੁਹੰਮਦ ਰਿਜ਼ਵਾਨ (ਵਿਕਟਕੀਪਰ),ਬਾਬਰ ਆਜ਼ਮ (ਕਪਤਾਨ), ਫਖਰ ਜ਼ਮਾਨ, ਇਫਤਿਖਾਰ ਅਹਿਮਦ,ਖੁਸ਼ਦਿਲ ਸ਼ਾਹ, ਸ਼ਾਦਾਬ ਖਾਨ, ਆਸਿਫ ਅਲੀ, ਮੁਹੰਮਦ ਨਵਾਜ਼,ਹਾਰਿਸ ਰਾਊਫ,ਨਸੀਮ ਸ਼ਾਹ, ਸ਼ਾਹਨਵਾਜ਼ ਦਹਾਨੀ।
ਹਾਂਗਕਾਂਗ
ਨਿਜ਼ਾਕਤ ਖਾਨ (ਕਪਤਾਨ),ਯਾਸਿਮ ਮੁਰਤਜ਼ਾ,ਬਾਬਰ ਹਯਾਤ,ਕਿੰਚਿਤ ਸ਼ਾਹ, ਏਜਾਜ਼ ਖਾਨ,ਜੀਸ਼ਾਨ ਅਲੀ,ਸਕਾਟ ਮੈਕਕੇਨੀ (ਵਿਕਟਕੀਪਰ), ਹਾਰੂਨ ਅਰਸ਼ਦ, ਅਹਿਸਾਨ ਖਾਨ, ਮੁਹੰਮਦ ਗਜਾਨਫਰ, ਆਯੁਸ਼ ਸ਼ੁਕਲਾ।