Asia Cup 2023 Schedule: ਵਨਡੇ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹੋਣ ਵਾਲੇ ਏਸ਼ੀਆ ਕੱਪ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਏਸ਼ੀਅਨ ਕ੍ਰਿਕੇਟ ਕਾਉਂਸਿਲ ਵਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਟੂਰਨਾਮੈਂਟ 31 ਅਗਸਤ 2023 ਤੋਂ ਸ਼ੁਰੂ ਹੋਵੇਗਾ ਤੇ ਖ਼ਿਤਾਬੀ ਮੈਚ 17 ਸਤੰਬਰ 2023 ਨੂੰ ਖੇਡਿਆ ਜਾਵੇਗਾ।
ਇਸ ਵਾਰ ਏਸ਼ੀਆ ਕੱਪ ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ 31 ਅਗਸਤ ਨੂੰ ਸ਼ੁਰੂ ਹੋਵੇਗਾ ਅਤੇ ਫਾਈਨਲ ਮੈਚ 17 ਸਤੰਬਰ ਨੂੰ ਖੇਡਿਆ ਜਾਵੇਗਾ। ਏਸ਼ੀਆ ਕੱਪ ਹਾਈਬ੍ਰਿਡ ਮਾਡਲ ਦੇ ਤਹਿਤ ਖੇਡਿਆ ਜਾਵੇਗਾ ਤੇ ਇਸ ਦੇ ਤਹਿਤ ਪਾਕਿਸਤਾਨ ‘ਚ ਸਿਰਫ 4 ਮੈਚ ਖੇਡੇ ਜਾਣਗੇ ਜਦੋਂਕਿ ਸ਼੍ਰੀਲੰਕਾ ‘ਚ 9 ਮੈਚ ਹੋਣਗੇ।
ਏਸ਼ੀਅਨ ਕ੍ਰਿਕਟ ਕੌਂਸਲ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਦੋ ਗਰੁੱਪਾਂ ਵਿੱਚ ਹੋਵੇਗਾ। ਦੋਵਾਂ ਗਰੁੱਪਾਂ ਵਿੱਚੋਂ 2-2 ਟੀਮਾਂ ਸੁਪਰ-4 ਪੜਾਅ ਵਿੱਚ ਪਹੁੰਚਣਗੀਆਂ। ਸੁਪਰ-4 ਰਾਊਂਡ ਦੀਆਂ ਚੋਟੀ ਦੀਆਂ 2 ਟੀਮਾਂ ਫਾਈਨਲ ‘ਚ ਖੇਡਣਗੀਆਂ। ਸੁਪਰ-4 ਪੜਾਅ ਦੀਆਂ ਚੋਟੀ ਦੀਆਂ ਦੋ ਟੀਮਾਂ ਫਾਈਨਲ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ। ਏਸ਼ੀਆ ਕੱਪ 2023 ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਕੁੱਲ 13 ਮੈਚ ਖੇਡਣਗੀਆਂ। ਇਸ ਵਾਰ ਏਸ਼ੀਆ ਕੱਪ ਵਨਡੇ ਫਾਰਮੈਟ ‘ਚ ਖੇਡਿਆ ਜਾਵੇਗਾ।
ਭਾਰਤ ਦੇ ਗਰੁੱਪ ਵਿੱਚ ਪਾਕਿਸਤਾਨ ਤੇ ਨੇਪਾਲ
ਇਸ ਵਾਰ ਏਸ਼ੀਆ ਕੱਪ ਵਨਡੇ ਫਾਰਮੈਟ ‘ਚ ਖੇਡਿਆ ਜਾਵੇਗਾ ਅਤੇ ਇਸ ‘ਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਹਿੱਸਾ ਲੈਣ ਜਾ ਰਹੇ ਹਨ। ਭਾਰਤ, ਨੇਪਾਲ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਸ਼ਾਮਲ ਹਨ। ਜਦਕਿ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੂਜੇ ਗਰੁੱਪ ‘ਚ ਰਹਿਣਗੇ। ਦੋਵਾਂ ਗਰੁੱਪਾਂ ਵਿੱਚੋਂ ਦੋ-ਦੋ ਟੀਮਾਂ ਸੁਪਰ 4 ਵਿੱਚ ਪਹੁੰਚਣਗੀਆਂ।
ਫਿਰ ਰਾਊਂਡ ਰੋਬਿਨ ਫਾਰਮੈਟ ਦੇ ਤਹਿਤ ਸੁਪਰ-4 ਵਿੱਚ ਕੁੱਲ 6 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋ ਟੀਮਾਂ ਫਾਈਨਲ ਵਿੱਚ ਪੁੱਜਣਗੀਆਂ ਅਤੇ ਇਨ੍ਹਾਂ ਵਿਚਕਾਰ ਖ਼ਿਤਾਬੀ ਮੁਕਾਬਲਾ ਖੇਡਿਆ ਜਾਵੇਗਾ। ਇਸ ਤਰ੍ਹਾਂ ਏਸ਼ੀਆ ਕੱਪ 2023 ‘ਚ ਫਾਈਨਲ ਸਮੇਤ ਕੁੱਲ 13 ਮੈਚ ਖੇਡੇ ਜਾਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h