ਏਸ਼ੀਆ ਕੱਪ ਦੇ ਗਰੁੱਪ ਏ ਦੇ ਦੂਜੇ ਮੁਕਾਬਲੇ ‘ਚ ਅੱਜ ਭਾਰਤ ਤੇ ਪਾਕਿਸਤਾਨ ਦੀ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਮੈਚ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।ਰੋਹਿਤ ਸ਼ਰਮਾ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ, ਜਦਕਿ ਪਾਕਿਸਤਾਨ ਦੀ ਟੀਮ ਦੇ ਕਮਾਨ ਬਾਬਰ ਆਜ਼ਮ ਦੇ ਹੱਥਾਂ ‘ਚ ਹੈ। ਇਸ ਮੈਚ ‘ਚ ਜਦੋਂ ਟੀਮ ਇੰਡੀਆ ਉਤਰੇਗੀ ਤਾਂ ਉਹ ਵਿਸ਼ਵ ਕੱਪ ‘ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ। ਆਓ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ‘ਤੇ ਨਜ਼ਰ ਮਾਰ ਲੈਂਦੇ ਹਾਂ…
ਹੈੱਡ ਟੂ ਹੈੱਡ
ਏਸ਼ੀਆ ਕੱਪ ‘ਚ ਭਾਰਤ ਦਾ ਪਾਕਿਸਤਾਨ ਦੇ ਖ਼ਿਲਾਫ਼ 8-5 ਦਾ ਰਿਕਾਰਡ ਹੈ। ਸਾਲ 2010 ਤੋਂ ਬਾਅਦ ਦੋਵਾਂ ਪੱਖਾਂ ਵਿਚਾਲੇ 6 ਏਸ਼ੀਆ ਕੱਪ ਮੁਕਾਬਲਿਆਂ ਨੇ ਭਾਰਤ ਨੇ ਪੰਜ ‘ਚ ਜਿੱਤ ਹਾਸਲ ਕੀਤੀ ਹੈ।
ਮੌਸਮ
ਭਾਰਤ ਬਨਾਮ ਪਾਕਿਸਤਾਨ ਏਸ਼ੀਆ ਕੱਪ ਮੈਚ ਦੇ ਸਮੇਂ ਦੇ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੈਚ ਦੇ ਦਿਨ ਹਵਾ ਦੀ ਗਤੀ ਲਗਭਗ 17 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ ਹੈ ਜਦੋਂਕਿ ਤਾਪਮਾਨ 40 ਡਿਗਰੀ ਸੈਲਸੀਅਸ ਤੋਂ 31 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਹੋ ਸਕਦਾ ਹੈ। ਹਵਾ ‘ਚ ਨਮੀ ਦਾ ਪੱਧਰ 35 ਫੀਸਦੀ ਦੇ ਆਲੇ-ਦੁਆਲੇ ਰਹਿਣ ਦਾ ਅਨੁਮਾਨ ਹੈ।