ਏਸ਼ੀਆ ਕੱਪ ਦਾ ਆਗਾਜ਼ ਹੋ ਚੁੱਕਾ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਅਫਗਾਨਿਸਤਾਨ ਨੇ ਸ਼੍ਰੀਲੰਕਾ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਨੇ ਪਹਿਲਾਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੂੰ 106 ਦੌੜਾਂ ਦਾ ਟੀਚਾ ਦਿੱਤਾ ਹੈ। ਟੀਚੇ ਦਾ ਪਿੱਛਾ ਕਰਦੀ ਹੋਈ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।
ਅਗਲੇ ਟੀ-20 ਵਿਸ਼ਵ ਕੱਪ ਦੇ ਕਾਰਨ ਛੇ ਸਾਲ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਵੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਖੇਡਿਆ ਜਾਵੇਗਾ ਜਿੱਥੇ ਕੋਈ ਵੀ ਟੀਮ ਕਿਸੇ ਵੀ ਟੀਮ ਨੂੰ ਮਾਤ ਦੇਣ ਦਾ ਦਮ ਰੱਖਦੀ ਹੈ। ਕੁਆਲੀਫਾਇਰ ਹਾਂਗਕਾਂਗ ਤੋਂ ਇਲਾਵਾ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਸੱਤ ਵਾਰ ਦੇ ਚੈਂਪੀਅਨ ਭਾਰਤ, ਪਾਕਿਸਤਾਨ, ਸ੍ਰੀਲੰਕਾ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਦੀਆਂ ਟੀਮਾਂ ਆਪਣੇ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੀਆਂ ਹਨ। ਮੇਜ਼ਬਾਨ ਸ੍ਰੀਲੰਕਾ ਵਿਚ ਆਰਥਿਕ ਤੇ ਸਿਆਸੀ ਸੰਕਟ ਦੇ ਕਾਰਨ ਟੂਰਨਾਮੈਂਟ ਯੂ. ਏ. ਈ. ਵਿਚ ਕਰਵਾਉਣਾ ਪਿਆ।
ਦੋਵੇਂ ਟੀਮਾਂ ਦੀਆ ਪਲੇਇੰਗ ਇਲੈਵਨ
ਸ਼੍ਰੀਲੰਕਾ : ਦਾਨੁਸ਼ਕਾ ਗੁਣਾਤਿਲਕਾ,ਪਥੁਮ ਨਿਸਾੰਕਾ, ਕੁਸਲ ਮੇਂਡਿਸ (ਵਿਕਟਕੀਪਰ), ਚਰਿਥ ਅਸਲੰਕਾ,ਭਾਨੁਕਾ ਰਾਜਪਕਸ਼ੇ,ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਰੰਗਾ,ਚਮਿਕਾ ਕਰੁਣਾਰਤਨੇ,ਮਹੇਸ਼ ਥੀਕਸ਼ਾਨਾ, ਦਿਲਸ਼ਾਨ ਮਦੁਸ਼ੰਕਾ,ਮਥੀਸ਼ਾ ਪਾਥੀਰਾਨਾ
ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ,ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ),ਇਬਰਾਹਿਮ ਜ਼ਾਦਰਾਨ,ਕਰੀਮ ਜਨਤ,ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ (ਕਪਤਾਨ),ਰਾਸ਼ਿਦ ਖਾਨ,ਅਜ਼ਮਤੁੱਲਾ ਉਮਰਜ਼ਈ,ਨਵੀਨ-ਉਲ-ਹੱਕ,ਮੁਜੀਬ ਉਰ ਰਹਿਮਾਨ,ਫਜ਼ਲਹਕ ਫਾਰੂਕੀ