ਓਲੰਪਿਕ ਚਾਂਦੀ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਮਣੀਪੁਰ ਪੁਲਸ ਦੇ ਵਧੀਕ ਪੁਲਸ ਸੁਪਰਡੈਂਟ (ਖੇਡ) ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਸ਼ਨੀਵਾਰ (15 ਜਨਵਰੀ) ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਮੀਰਾਬਾਈ ਨੇ ਪਿਛਲੇ ਸਾਲ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਤੋਂ ਬਾਅਦ ਮਣੀਪੁਰ ਦੇ ਮੁੱਖ ਮੰਤਰੀ ਐੱਨ, ਬੀਰੇਨ ਸਿੰਘ ਨੇ ਮੀਰਾਬਾਈ ਚਾਨੂ ਨੂੰ ਵਧੀਕ ਪੁਲਸ ਸੁਪਰਡੈਂਟ (ਖੇਡਾਂ) ਬਣਾਉਣ ਦਾ ਐਲਾਨ ਕੀਤਾ ਸੀ।
It is an honour to have joined the Manipur Police as the Additional Superintendent of Police (Sports). I would like to thank the state of Manipur and our Hon'ble Chief Minister @NBirenSingh sir, for giving me this opportunity to serve the country and its citizens.#JaiHind pic.twitter.com/doRkTxQkj4
— Saikhom Mirabai Chanu (@mirabai_chanu) January 15, 2022
ਮੀਰਾਬਾਈ ਚਾਨੂ ਨੇ ਅਹੁਦਾ ਸੰਭਾਲਣ ਤੋਂ ਬਾਅਦ ਟਵੀਟ ਕੀਤਾ, “ਮਣੀਪੁਰ ਪੁਲਸ ਵਿੱਚ ਵਧੀਕ ਪੁਲਸ ਸੁਪਰਡੈਂਟ (ਖੇਡਾਂ) ਵਜੋਂ ਸ਼ਾਮਲ ਹੋਣਾ ਸਨਮਾਨ ਦੀ ਗੱਲ ਹੈ। ਮੈਂ ਮਣੀਪੁਰ ਸੂਬੇ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਅਤੇ ਸਾਡੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।” ਮੀਰਾਬਾਈ ਟੋਕੀਓ ਓਲੰਪਿਕ ਵਿੱਚ 49 ਕਿਲੋ ਭਾਰ ਵਰਗ ਵਿੱਚ ਚਾਂਦੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ।