ਪੰਜਾਬ ਸਰਕਾਰ ਵੱਲੋਂ ਖਾਸ ਸੈਸ਼ਨ ਸੱਦੇ ਜਾਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਪ੍ਰੈਸ ਕਾਨਫਰੈਂਸ ਕੀਤੀ ਗਈ। ਕਾਨਫਰੈਂਸ ‘ਚ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ‘ਤੇ ਕਈ ਗੰਭੀਰ ਦੋਸ਼ ਲਾਏ ਗਏ। ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੋਰ ਵੀ ਕਈ ਮੁੱਦੇ ਹਨ ਉਨ੍ਹਾਂ ‘ਤੇ ਤਾਂ ਤੁਸੀਂ ਸੈਸ਼ਨ ਸੱਦਿਆ ਨਹੀਂ ਜਿਵੇਂ ਕਿ ਲਿਕਰ ਪਾਲਿਸੀ, ਸਕੈਮ, ਪੰਜਾਬ ‘ਤੇ ਲਗਾਤਾਰ ਵੱਧ ਰਿਹਾ ਕਰਜਾ, ਟੀਚਰਾਂ ਦੀ ਕੁੱਟ ਤੇ ਬੇਰੋਜ਼ਗਾਰੀ ਦੀ ਸਮੱਸਿਆ। ਆਮ ਆਦਮੀ ਪਾਰਟੀ ਨੇ ਇਨ੍ਹਾਂ ‘ਤੇ ਸੈਸ਼ਨ ਸੱਦਣ ਦੀ ਬਜਾਏ ਸਿਰਫ ਕੇਜਰੀਵਾਲ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੇਸ਼ਨ ਸੱਦ ਲਿਆ ਜੋ ਕਿ ਸਿਰਫ ਇਕ ਡਰਾਮਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਲੋਕਾਂ ਦੇ ਭਲੇ ਲਈ ਨਹੀਂ ਹੈ ਨਾ ਕਿ ਅਜਿਹੇ ਡਰਾਮੇ ਲਈ।
ਕਿਥੋਂ ਸ਼ੁਰੂ ਹੋਇਆ ਸੀ ਸਾਰਾ ਡਰਾਮਾ ?
ਉਨ੍ਹਾਂ ਕਿਹਾ ਕਿ ਇਹ ਸਾਰਾ ਰੌਲਾ 14 ਤਾਰੀਖ ਨੂੰ ਸ਼ੁਰੂ ਹੋਇਆ ਜਦੋਂ ਹਰਪਾਲ ਚੀਮਾ ਤੇ ਅਮਨ ਅਰੋੜਾ ਨੇ ਕਿਹਾ ਸੀ ਕਿ ਲੋਕਤੰਤਰ ਨੂੰ ਖਤਰਾ ਹੋ ਗਿਆ ਹੈ ਤੇ ਉਹ 10 ਐਮ ਐਲ ਏ ਤੇ ਸਾਰੇ ਸਬੂਤ ਲੈ ਕੇ ਡੀ.ਜੀ.ਪੀ. ਕੋਲ ਚਲੇਗੇ ਸੀ ਤੇ ਕਿਹਾ ਗਿਆ ਕਿ ਬਾਜਪਾ ਵੱਲੋਂ ਆਪ ਵਿਧਾਇਕਾਂ ਨੂੰ ਖਰੀਦਣ ਲਈ 25-25 ਕਰੋੜ ਦੀ ਆਫਰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲੇ ਤੱਕ ਤਾਂ ਉਹ ਐੱਫ.ਆਈ.ਆਰ ਵੀ ਜਨਤੱਕ ਨਹੀਂ ਕੀਤੀ ਗਈ। ਜੋ ਕਿ ਆਮ ਆਦਮੀ ਪਾਰਟੀ ਦੇ ਕੌਰੇ ਝੂਠ ਨੂੰ ਦਰਸ਼ਾਉਂਦੀ ਹੈ।