ਗੁਜਰਾਤ ਏਟੀਐੱਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ।ਟੀਮ ਨੇ 350 ਕਰੋੜ ਰੁਪਏ ਦੀ ਡਰੱਗ ਨੂੰ ਜ਼ਬਤ ਕੀਤਾ ਹੈ।ਜਾਣਕਾਰੀ ਮੁਤਾਬਕ ਕੱਪੜੇ ਦੀ ਆੜ ‘ਚ ਇਸ ਡਰੱਗ ਨੂੰ ਕੰਟੇਨਰਾਂ ‘ਚ ਭਰਕੇ ਦੁਬਈ ਦੇ ਜੇਬੇਲ ਅਲੀ ਬੰਦਰਗਾਹ ਤੋਂ ਲਿਆਂਦਾ ਗਿਆ ਸੀ।
ਏਟੀਐਸ ਨੂੰ ਸੂਚਨਾ ਮਿਲੀ ਸੀ ਕਿ ਇਹ ਕੰਟੇਨਰ ਦੇ ਮੁੰਦਰਾ ਸੀਐੱਫਐੱਸ ਪਹੁੰਚਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦ ਵਿਰੋਧੀ ਦਸਤੇ ਨੂੰ ਸੂਚਨਾ ਮਿਲੀ ਸੀ ਕਿ ਦੁਬਈ ਤੋਂ ਵੱਡੇ ਪੱਧਰ ‘ਤੇ ਹੈਰੋਇਨ ਲਿਆਂਦੀ ਜਾ ਰਹੀ ਹੈ।
ਗੁਜਰਾਤ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਦੇ ਹੋਰ ਰਾਜਾਂ ਵਿੱਚ ਲਿਜਾਣ ਦੀ ਸਾਜ਼ਿਸ਼ ਹੈ। ਮਿਲੀ ਸੂਚਨਾ ਦੇ ਆਧਾਰ ‘ਤੇ ਟੀਮ ਨੇ ਯੋਜਨਾ ਬਣਾ ਕੇ ਕੁੰਦਰਾ ਬੰਦਰਗਾਹ ‘ਤੇ ਜਾਲ ਵਿਛਾਇਆ। ਜਿਵੇਂ ਹੀ ਤਸਕਰ ਉਥੇ ਪੁੱਜੇ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।