ਪੰਜਾਬ ਦੇ ਲੋਕ ਜਦੋਂ ਤੋਂ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਗਏ ਹਨ, ਆਪਣੀ ਜਨਮਭੂਮੀ ਨਾਲ ਰਿਸ਼ਤਿਆਂ ਨੂੰ ਹੋਰ ਗੂੜਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਵਿਦੇਸ਼ਾਂ ਦੇ ਵਿੱਚ ਗਏ ਐਨ. ਆਰ. ਆਈ. ਭਰਾ ਫ਼ਿਰ ਚਾਹੇ ਪਿੰਡਾਂ ਦੀ ਤਰੱਕੀ ਦੀ ਗੱਲ ਹੋਵੇ ਚਾਹੇ ਸਕੂਲਾਂ ਦੀ ਨੁਹਾਰ ਬਦਲਣ ਦੀ ਅਪਣਾ ਯੋਗਦਾਨ ਪਾ ਰਹੇ ਹਨ।
ਗੜ੍ਹਸ਼ੰਕਰ ਦੇ ਅਧੀਨ ਆਉਂਦੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੀ ਗੱਲ ਕਰੀਏ ਤਾਂ ਸਕੂਲ ਦੀ ਨੁਹਾਰ ਬਦਲਣ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਹੈ। ਇਸੀ ਕੜੀ ਤਹਿਤ ਐਨ. ਆਰ. ਆਈ. ਭਰਾਵਾਂ ਵਲੋਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਕੂਲ ਲਈ 25 ਲੱਖ ਰੁਪਏ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜਿਸਦੇ ਵਿਚੋਂ 10 ਲੱਖ ਰੁਪਏ ਸਕੂਲ ਅਤੇ 15 ਲੱਖ ਰੁਪਏ ਖੇਡ ਮੈਦਾਨ ਲਈ ਖ਼ਰਚ ਕੀਤੇ ਜਾਣਗੇ। ਖੇਡ ਮੈਦਾਨ ਦੇ ਵਿੱਚ ਪ੍ਰੈਕਟਿਸ ਗਰਾਉਂਡ, ਪਾਣੀ ਵਾਲੇ ਫ਼ਵਾਰੇ, ਗਰਾਉਂਡ ਦੇ ਆਲੇ ਦੁਆਲੇ ਟਰੈਕ ਅਤੇ ਗਰਾਉਂਡ ਨੂੰ ਹਰਾ ਭਰਾ ਬਣਾਉਣ ਦੇ ਲਈ ਗਾਹ ਲਗਾਕੇ ਨਵੀਨੀਕਰਨ ਕੀਤਾ ਜਾਵੇਗਾ।
ਸਰਕਾਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਦੇ ਸਕੂਲ ਮੁਖੀ ਪਿ੍ੰਸੀਪਲ ਕਿ੍ਪਾਲ ਸਿੰਘ ਨੇ ਖੇਡ ਮੈਦਾਨ ਅਤੇ ਸਕੂਲ ਦੀ ਦਿੱਖ ਬਦਲਣ ਦੇ ਵਿੱਚ ਐਨ ਆਰ ਆਈ ਭਰਾਵਾਂ ਵਲੋਂ ਪਾਏ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਐਨ ਆਰ ਆਈ ਵੀਰਾਂ ਵਲੋਂ ਦਿੱਤੇ ਸਹਿਯੋਗ ਨਾਲ ਅੱਜ ਇਲਾਕੇ ਦੇ ਵਿਚੋਂ ਬੱਚਿਆਂ ਅਤੇ ਸੁੰਦਰਤਾ ਦੇ ਪੱਖੋਂ ਇਲਾਕੇ ਦੇ ਵਿਚੋਂ ਮਸ਼ਹੂਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h