[caption id="attachment_179060" align="aligncenter" width="2560"] Floods in Canada: ਨੋਵਾ ਸਕੋਸ਼ੀਆ ਵਿੱਚ ਸ਼ੁੱਕਰਵਾਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੜਕਾਂ ਟੁੱਟ ਗਈਆਂ ਹਨ ਅਤੇ ਘਰਾਂ ਵਿੱਚ ਪਾਣੀ ਭਰ ਗਿਆ ਹੈ। ਪੁਲਿਸ ਏਜੰਸੀ ਨੇ ਕਿਹਾ ਕਿ ਪੂਰਬੀ ਪ੍ਰਾਂਤ ਵਿੱਚ ਵੱਖਰੀ ਘਟਨਾ ਵਿੱਚ ਇੱਕ ਨੌਜਵਾਨ ਤੇ ਇੱਕ ਆਦਮੀ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ।[/caption] [caption id="attachment_179061" align="aligncenter" width="834"] ਨਿਊਜ਼ ਏਜੰਸੀ ਏਐਫਪੀ ਦੇ ਮੁਤਾਬਕ ਪ੍ਰੀਮੀਅਰ ਟਿਮ ਹਿਊਸਟਨ ਨੇ ਇੱਕ ਨਿਊਜ਼ ਬ੍ਰੀਫਿੰਗ ਨੂੰ ਦੱਸਿਆ ਕਿ ਸੂਬੇ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਲਗਪਗ 25 ਸੈਂਟੀਮੀਟਰ (10 ਇੰਚ) ਮੀਂਹ ਪਿਆ ਹੈ। ਜੋ ਤਿੰਨ ਮਹੀਨਿਆਂ ਦੀ ਬਰਸਾਤ ਦੇ ਬਰਾਬਰ ਹੈ।[/caption] [caption id="attachment_179062" align="aligncenter" width="989"] ਹਿਊਸਟਨ ਨੇ ਸੂਬੇ ਦੇ ਕਈ ਖੇਤਰਾਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ ਅਤੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਲਾਪਤਾ ਲੋਕਾਂ ਦੀ ਭਾਲ ਵਿੱਚ ਸ਼ਾਮਲ ਨਾ ਹੋਣ ਕਿਉਂਕਿ ਹਾਲਾਤ ਖ਼ਤਰਨਾਕ ਬਣੇ ਹੋਏ ਹਨ।[/caption] [caption id="attachment_179063" align="aligncenter" width="1280"] ਉਨ੍ਹਾਂ ਅੰਦਾਜ਼ਾ ਲਗਾਇਆ ਕਿ ਪਾਣੀ ਘੱਟ ਹੋਣ 'ਚ ਕਈ ਦਿਨ ਲੱਗ ਜਾਣਗੇ। ਵਿੰਡਸਰ ਖੇਤਰ ਦੇ ਲੋਕਾਂ ਨੂੰ ਅੱਧੀ ਰਾਤ ਨੂੰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸੀ। ਕਿਉਂਕਿ ਹੜ੍ਹ ਕਾਰਨ ਬੰਨ੍ਹ ਟੁੱਟਣ ਦਾ ਖ਼ਤਰਾ ਸੀ।[/caption] [caption id="attachment_179064" align="aligncenter" width="1100"] ਵਿੰਡਸਰ ਦੇ ਮੇਅਰ ਅਬ੍ਰਾਹਮ ਜ਼ੇਬੀਅਨ ਨੇ ਕਿਹਾ ਕਿ ਦਬਾਅ ਨੂੰ ਘੱਟ ਕਰਨ ਲਈ ਰਾਹਤ ਵਾਲਵ ਸ਼ਨੀਵਾਰ ਤੜਕੇ ਖੋਲ੍ਹੇ ਗਏ ਸਨ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਸੋਸ਼ਲ ਮੀਡੀਆ 'ਤੇ ਆਈਆਂ ਵੀਡੀਓਜ਼ ਤੇ ਫੋਟੋਆਂ 'ਚ ਸੜਕਾਂ ਨਦੀਆਂ ਵਾਂਗ ਲੱਗ ਰਹੀਆਂ ਸੀ ਅਤੇ ਕਈ ਕਾਰਾਂ ਪਾਣੀ 'ਚ ਡੁੱਬੀਆਂ ਹੋਈਆਂ ਸੀ।[/caption] [caption id="attachment_179065" align="aligncenter" width="2560"] ਐਨਵਾਇਰਮੈਂਟ ਕੈਨੇਡਾ ਦੀ ਮੌਸਮ ਸੇਵਾ ਨੇ ਕਿਹਾ ਕਿ ਸੂਬੇ ਦੇ ਪੂਰਬੀ ਹਿੱਸੇ ਵਿੱਚ ਸ਼ਾਮ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਖ਼ਤਰਨਾਕ ਸਥਿਤੀਆਂ ਕਾਰਨ, ਨਿਵਾਸੀਆਂ ਨੂੰ ਲਾਪਤਾ ਲੋਕਾਂ ਦੀ ਭਾਲ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਗਈ ਹੈ।[/caption] [caption id="attachment_179066" align="aligncenter" width="692"] ਬੀਬੀਸੀ ਮੁਤਾਬਕ ਇੱਕ ਸਮੇਂ ਵਿੱਚ 80,000 ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਹੜ੍ਹਾਂ ਬਾਰੇ ਡੂੰਘੇ ਚਿੰਤਤ ਹਨ ਅਤੇ ਵਾਅਦਾ ਕੀਤਾ ਕਿ ਸਰਕਾਰ ਹਰ ਸੰਭਵ ਮਦਦ ਕਰੇਗੀ।[/caption] [caption id="attachment_179067" align="aligncenter" width="733"] ਹੈਲੀਫੈਕਸ ਦੇ ਮੇਅਰ ਮਾਈਕ ਸੇਵੇਜ ਨੇ ਇਕ ਨਿਊਜ਼ ਕਾਨਫਰੰਸ ਨੂੰ ਕਿਹਾ, 'ਲੋਕਾਂ ਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿ ਸਭ ਕੁਝ ਖਤਮ ਹੋ ਗਿਆ ਹੈ। ਇਹ ਇੱਕ ਬਹੁਤ ਹੀ ਗਤੀਸ਼ੀਲ ਸਥਿਤੀ ਹੈ। ਹੜ੍ਹ ਉੱਤਰ-ਪੂਰਬੀ ਕੈਨੇਡਾ ਵਿੱਚ ਆਉਣ ਵਾਲੀ ਇੱਕ ਨਵੀਂ ਮੌਸਮੀ ਘਟਨਾ ਹੈ। ਇਸ ਮਹੀਨੇ ਅਮਰੀਕਾ ਵਿੱਚ ਵੀ ਭਿਆਨਕ ਹੜ੍ਹ ਆਇਆ ਹੈ।[/caption] [caption id="attachment_179070" align="aligncenter" width="1280"] ਪੈਨਸਿਲਵੇਨੀਆ ਵਿੱਚ ਇੱਕ ਨਦੀ ਦੇ ਨੇੜੇ ਮਿਲੀ ਇੱਕ ਦੋ ਸਾਲ ਦੀ ਬੱਚੀ ਦੀ ਲਾਸ਼ ਨੂੰ ਦੋ ਲਾਪਤਾ ਬੱਚਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜੋ ਪਿਛਲੇ ਹਫਤੇ ਦੇ ਅੰਤ ਵਿੱਚ ਆਏ ਹੜ੍ਹਾਂ ਵਿੱਚ ਵਹਿ ਗਏ ਸਨ। ਉਸ ਦਾ ਨੌਂ ਮਹੀਨਿਆਂ ਦਾ ਭਰਾ ਅਜੇ ਵੀ ਲਾਪਤਾ ਹੈ।[/caption]