Surajkund, Meditation Camp: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੂੰ ਵੀਰਵਾਰ ਨੂੰ ਉਸ ਸਮੇਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਉਨ੍ਹਾਂ ਦੇ ਭਾਸ਼ਣ ਦੌਰਾਨ ਉਨ੍ਹਾਂ ਨੂੰ ਘੱਟੋ-ਘੱਟ ਚਾਰ ਵਾਰ ਟੋਕਿਆ। ਦਰਅਸਲ, ਹਰਿਆਣਾ ਦੇ ਸੂਰਜਕੁੰਡ ਵਿੱਚ ਸੂਬਿਆਂ ਦੇ ਗ੍ਰਹਿ ਮੰਤਰੀਆਂ ਲਈ ਦੋ ਰੋਜ਼ਾ ਮੈਡੀਟੇਸ਼ਨ ਕੈਂਪ (Meditation Camp) ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਜਦੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਭਾਸ਼ਣ ਦੇ ਰਹੇ ਸੀ ਤਾਂ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਚਾਰ ਵਾਰ ਰੋਕਿਆ।
ਦੱਸ ਦਈਏ ਕਿ ਗ੍ਰਹਿ ਮੰਤਰਾਲੇ ਵਲੋਂ ਆਯੋਜਿਤ ਅੰਦਰੂਨੀ ਸੁਰੱਖਿਆ ‘ਤੇ ਦੋ ਦਿਨਾਂ ਚਿੰਤਨ ਕੈਂਪ ਵੀਰਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿਖੇ ਸ਼ੁਰੂ ਹੋਇਆ। ਇਸ ਸਮਾਗਮ ਵਿੱਚ 10 ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਗ੍ਰਹਿ ਮੰਤਰੀਆਂ ਜਾਂ ਸਾਰੇ ਸੂਬਿਆਂ ਦੇ ਉੱਚ ਪੁਲਿਸ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਕੈਂਪ ਵਿੱਚ ਅਮਿਤ ਸ਼ਾਹ ਸਮੇਤ ਭਾਜਪਾ ਦੇ ਕਈ ਸੀਨੀਅਰ ਨੇਤਾ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਕਈ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਅਮਿਤ ਸ਼ਾਹ ਨੇ ਆਪਣੇ ਸਾਢੇ ਅੱਠ ਮਿੰਟ ਦੇ ਭਾਸ਼ਣ ਦੌਰਾਨ ਵਿਜ ਨੂੰ ਚਾਰ ਵਾਰ ਰੋਕਿਆ। ਦੱਸ ਦੇਈਏ ਕਿ ਅਨਿਲ ਵਿੱਜ ਨੂੰ ਆਪਣਾ ਭਾਸ਼ਣ ਖ਼ਤਮ ਕਰਨ ਲਈ ਪੰਜ ਮਿੰਟ ਦਿੱਤੇ ਗਏ ਸੀ ਪਰ ਉਹ ਪੰਜ ਮਿੰਟ ਬਾਅਦ ਵੀ ਨਹੀਂ ਰੁਕੇ।
ਅਮਿਤ ਸ਼ਾਹ ਦੇ ਵਾਰ-ਵਾਰ ਟੋਕਣ ‘ਤੇ ਵੀ ਨਹੀਂ ਰੁੱਕੇ ਵਿਜ
ਕੈਂਪ ‘ਚ ਅਮਿਤ ਸ਼ਾਹ ਅਨਿਲ ਵਿਜ ਤੋਂ ਕੁਝ ਦੂਰੀ ‘ਤੇ ਬੈਠੇ ਸੀ। ਇਸ ਲਈ ਪਹਿਲਾਂ ਤਾਂ ਉਨ੍ਹਾਂ ਨੇ ਵਿੱਜ ਨੂੰ ਭਾਸ਼ਣ ਖਤਮ ਕਰਨ ਦਾ ਇਸ਼ਾਰਾ ਕੀਤਾ, ਪਰਫਿਰ ਵੀ ਜਦੋਂ ਉਹ ਨਾ ਰੁੱਕੇ ਤਾਂ ਸ਼ਾਹ ਨੇ ਆਖਰਕਾਰ ਨ੍ਹਾਂ ਨੂੰ ਇੱਕ ਨੋਟ ਭੇਜਿਆ। ਜਿਸ ਵਿੱਚ ਅਪੀਲ ਕੀਤੀ ਗਈ ਸੀ ਕਿ ਉਹ ਆਪਣਾ ਭਾਸ਼ਣ ਜਲਦੀ ਖ਼ਤਮ ਕਰਨ। ਪਰ ਜਦੋਂ ਇਸ ਤੋਂ ਬਾਅਦ ਵੀ ਵਿਜ ਨਹੀਂ ਰੁਕੇ ਤਾਂ ਅਮਿਤ ਸ਼ਾਹ ਨੇ ਆਪਣਾ ਮਾਈਕ ਔਨ ਕੀਤਾ ਤੇ ਇੱਕ-ਦੋ ਵਾਰ ਮਾਈਕ ਨੂੰ ਖੱਟਖਟਾਇਆ ‘ਤੇ ਵਿਜ ਨੂੰ ਭਾਸ਼ਣ ਖ਼ਤਮ ਕਰਨ ਦਾ ਇਸ਼ਾਰਾ ਵੀ ਦਿੱਤਾ। ਪਰ ਇਸ ਸਭ ਦੇ ਬਾਅਦ ਵੀ ਵਿਜ ਭਾਸ਼ਣ ਦਿੰਦੇ ਰਹੇ।
#Haryana के गृह मंत्री #AnilVij देश के गृह मंत्री #AmitShah के साथ चल रही बैठक में दे रहे थे लंबा-चौड़ा भाषण। इस बीच शाह ने उनके भाषण को बीच में रोकते हुए कह दी ये बात। पूरा मामला जानने के लिए देखें वीडियो। pic.twitter.com/yxv9MjHJgg
— I.khan S.P.(प्रदेश सचिव अल्पसंख्यक सभा) (@islamkhan919) October 28, 2022
ਆਖ਼ਰਕਾਰ ਅਮਿਤ ਸ਼ਾਹ ਨੇ ਕਿਹਾ ਕਿ ਅਨਿਲ ਜੀ, ਤੁਹਾਨੂੰ ਸਿਰਫ਼ ਪੰਜ ਮਿੰਟ ਦਿੱਤੇ ਗਏ ਸੀ। ਪਰ ਤੁਸੀਂ ਹੁਣ ਤੱਕ ਸਾਢੇ ਅੱਠ ਮਿੰਟ ਤੋਂ ਵੱਧ ਬੋਲ ਚੁੱਕੇ ਹੋ। ਹੁਣ ਆਪਣਾ ਭਾਸ਼ਣ ਜਲਦੀ ਖ਼ਤਮ ਕਰੋ। ਇਹ ਉਹ ਥਾਂ ਨਹੀਂ ਹੈ ਜਿੱਥੇ ਤੁਹਾਨੂੰ ਇੰਨਾ ਲੰਬਾ ਭਾਸ਼ਣ ਦੇਣਾ ਚਾਹੀਦਾ ਹੈ।