ਇਕ ਪਾਸੇ ਪੰਜਾਬ ਦੀ ਨੌਜਵਾਨੀ ਬਾਹਰ ਵਿਦੇਸ਼ਾਂ ‘ਚ ਜਾ ਰਹੀ ਹੈ ਉੱਥੇ ਹੀ ਇੱਕ ਛੋਟਾਂ ਜਿਹਾ ਬੱਚਾ ਉਨ੍ਹਾਂ ਨੌਜਵਾਨਾਂ ਲਈ ਮਿਸਾਲ ਬਣ ਕੇ ਉਬਰ ਰਿਹਾ ਹੈ ਜੋ ਕਿ ਆਪਣੇ ਦੇਸ਼ ਨੂੰ ਛੱਡ ਬਾਹਰ ਉਡਾਰੀਆਂ ਮਾਰਨ ਨੂੰ ਕਾਹਲੇ ਹਨ। ਅਸੀਂ ਗੱਲ ਕਰ ਰਹੇ ਹਾਂ ਮਹਕਪ੍ਰੀਤ ਸਿੰਘ ਦੀ ਜੋ ਕਿ ਮਹਿਜ 9ਵੀ ਜਮਾਤ ਦਾ ਵਿਦਿਆਰਥੀ ਹੈ ਤੇ ਇੰਨੀ ਨਿੱਕੀ ਉਮਰ ‘ਚ ਇੱਕ ਡੇਅਰੀਫਾਰਮ ਚਲਾ ਰਿਹਾ ਹੈ। ਗੱਲਬਾਤ ਦੌਰਾਨ ਮਹਕਪ੍ਰੀਤ ਨੇ ਦੱਸਿਆ ਕਿ ਮੈਨੂੰ ਬਾਹਰ ਜਾਣ ਦਾ ਕੋਈ ਸ਼ੌਂਕ ਨਹੀਂ ਹੈ ਬਾਹਰ ਜਾ ਕੇ ਲੋਕ ਦਿਹਾੜੀਆਂ ਕਰਦੇ ਹਨ ਜੇਕਰ ਉਹ ਇਹ ਮਿਹਨਤ ਇੱਥੇ ਕਰਨ ਤਾਂ ਉਨ੍ਹਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਕਿਉਂਕਿ ਬਾਹਰ ਜਾ ਕੇ ਵੀ ਮਜ਼ਦੂਰੀਆਂ ਹੀ ਕਰਨੀਆਂ ਪੈਂਦੀਆਂ ਹਨ ਜੋ ਕਿ ਮਹਿਜ ਇਕ ਤਰ੍ਹਾਂ ਦੀ ਦਿਹਾੜੀ ਕਰਨ ਵਾਲੀ ਗੱਲ ਹੈ। ਇਥੇ ਤਾਂ ਸਾਡੇ ਕੋਲ ਸਭ ਕੁਝ ਹੈ ਸਭ ਤੋਂ ਵੱਡੀ ਗੱਲ ਮਾਪਿਓ ਹਨ ਤੇ ਟੌਰ ਨਾਲ ਰਹਿੰਦੇ ਹਾਂ।
ਗਾਵਾਂ ਬਾਰੇ ਕੀਤੇ ਇਕ ਸਵਾਲ ਕਿ ‘ਮੱਝਾਂ ਦੀ ਸਾਂਭ-ਸੰਭਾਲ ਸੋਖੀ ਹੈ ਪਰ ਗਾਵਾਂ ਦੀ ਨਹੀਂ’ ਦਾ ਜਵਾਬ ਦਿੰਦਿਆਂ ਮਹਕਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਇਨ੍ਹਾਂ ਨੂੰ ਰੱਖਿਆ ਹੀ ਇੰਨੇ ਸਾਂਭ-ਸੰਭਾਲ ਨਾਲ ਹੈ ਕਿ ਇਹ ਤਾਂ ਤੰਗ ਕਰਦੀਆਂ ਹੀ ਨਹੀਂ। ਸਾਡੇ ਕੋਲ ਹੁਣ ਕੁੱਲ 45 ਗਾਂਵਾਂ ਹਨ। ਮੈਨੂੰ ਇਨ੍ਹਾਂ ਵੱਲ ਦੇਖ ਕੇ ਪਿਆਰ ਆਉਂਦਾ ਹੈ ਤੇ ਇਹ ਵੀ ਮੈਨੂੰ ਬਹੁਤ ਪਿਆਰ ਕਰਦੀਆਂ ਹਨ। ਇਸਦੇ ਨਾਲ ਹੀ ਮਹਕਪ੍ਰੀਤ ਨੇ ਇਹ ਵੀ ਦੱਸਿਆ ਕਿ ਗਾਵਾਂ-ਮੱਝਾਂ ਨੂੰ ਫੀਡ ਦੇਣ ਤੋਂ ਲੈ ਕੇ ਦੁੱਧ ਚੌਣ ਤੱਕ ਦੀ ਜ਼ਿੰਮੇਵਾਰੀ ਮੇਰੀ ਹੀ ਹੈ ਤੇ ਮੈਂ ਵੀ ਇਹ ਕੰਮ ਬੜੇ ਸੌਂਕ ਨਾਲ ਕਰਦਾ ਹਾਂ।
ਅੱਗੇ ਜਾਣਕਾਰੀ ਸਾਂਝੀ ਕਰਦਿਆਂ ਉਸ ਨੇ ਦੱਸਿਆ ਕਿ ਮੈਨੂੰ 3-4 ਸਾਲ ਹੋ ਗਏ ਹਨ ਜਦੋਂ ਤੋਂ ਮੇਰਾ ਧਿਆਨ ਇਨ੍ਹਾਂ ਵੱਲ ਡੇਅਰੀ ਫਾਰਮਿੰਗ ਵੱਲ ਹੋ ਗਿਆ। ਇਸਦੇ ਨਾਲ ਮੈਂ ਪੜ੍ਹਾਈ ਵੀ ਕਰਦਾ ਹਾਂ ਤੇ ਮੈਂ 6ਵੀਂ ਜਮਾਤ ਤੋਂ ਇਨ੍ਹਾਂ ਨੂੰ ਸੰਭਾਲ ਰਿਹਾ ਹਾਂ ਤੇ ਹੁਣ ਮੈਂ 9ਵੀਂ ਜਮਾਤ ‘ਚ ਪੜ੍ਹਦਾ ਹਾਂ। ਮੇਰੇ ਦੋਸਤ ਵੀ ਮੈਨੂੰ ਡੇਅਰੀ ਫਾਰਮਿੰਗ ਕਰਦਿਆਂ ਦੇਖ ਕੇ ਖੁੱਸ਼ ਹੁੰਦੇ ਹਨ ਤੇ ਮੇਰੇ ਤੋਂ ਪੁੱਛਦੇ ਹਨ ਕਿ ਤੂੰ ਇਨ੍ਹਾਂ ਬੱਛਿਆਂ ਨੂੰ ਦੁੱਧ ਕਿਵੇਂ ਪਿਆ ਲੈਣਾ ਹੈ ਤੇ ਧਾਰਾਂ ਕਿਵੇਂ ਕੱਢਦਾ ਹੈ ਲਿਆ ਮੈਂ ਵੀ ਕੋਸ਼ਿਸ਼ ਕਰਕੇ ਦੇਖਦਾ ਹਾਂ ਪਰ ਫਿਰ ਉਹ ਕਈ ਵਾਰ ਡਰ ਵੀ ਜਾਂਦੇ ਹਨ। ਇਸਦੇ ਨਾਲ ਹੀ ਉਸਨੇ ਦੱਸਿਆ ਕਿ ਮੈਂ ਇਨ੍ਹਾਂ ਨੂੰ ਟੀਕਾ ਲਾਉਣਾ ਵੀ ਜਾਣਦਾ ਹਾਂ ਕਿਉਂਕਿ ਇਨ੍ਹਾਂ ਨੂੰ ਛੋਟੀ-ਮੋਟੀ ਬਿਮਾਰੀ ਹੁੰਦੀ ਰਹਿੰਦੀ ਹੈ ਜਿਵੇਂ ਮਸਟੈਸਸ ਜਾਂ ਅਨਰਜ਼ੀ ਦੀ ਘਾਟ ਫਿਰ ਮੈਂ ਇਨ੍ਹਾਂ ਨੂੰ ਖੁੱਦ ਹੀ ਜੈੱਲ ਜਾਂ ਟੀਕਾ ਲਾ ਲੈਣਾ ਹਾਂ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h