ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ 37 ਸਾਲ ਦੇ ਹੋ ਗਏ ਹਨ।ਰੋਹਿਤ ਗੁਰੂਨਾਥ ਸ਼ਰਮਾ ਦਾ ਜਨਮ 30 ਅਪ੍ਰੈਲ 1987 ਨੂੰ ਨਾਗਪੁਰ (ਮਹਾਰਾਸ਼ਟਰ) ‘ਚ ਹੋਇਆ ਸੀ।ਰੋਹਿਤ ਸ਼ਰਮਾ ਆਪਣੇ ਖੇਡ ਦੇ ਦਮ ‘ਤੇ ਦੁਨੀਆ ਦੇ ਬਿਹਤਰੀਨ ਬੱਲੇਬਾਜ਼ਾਂ ‘ਚੋਂ ਇਕ ਮੰਨੇ ਜਾਂਦੇ ਹਨ ਅਤੇ ਵਨਡੇ ‘ਚ ਉਹ ਤਿੰਨ ਦੋਹਰੇ ਸ਼ਤਕ ਲਗਾਉਣ ਵਾਲੇ ਵਰਲਡ ਦੇ ਇਕ ਮਾਤਰ ਬੈਟਸਮੈਨ ਹਨ ਨਾਲ ਹੀ ਨਵਡੇ ਦਾ ਬੈਸਟ ਵਿਅਕਤੀ ਸਕੋਰ (264 ਦੌੜਾਂ) ਵੀ ਉਨ੍ਹਾਂ ਦੇ ਨਾਮ ‘ਤੇ ਦਰਜ ਹਨ।
ਰੋਹਿਤ ਸ਼ਰਮਾ ਨੇ ਆਪਣੇ ਕ੍ਰਿਕੇਟ ਕਰੀਅਰ ਦੀ ਸ਼ੁਰੂਆਤ ਇਕ ਆਫ ਸਪਿਨਰ ਦੇ ਰੂਪ ‘ਚ ਕੀਤੀ ਸੀ, ਪਰ ਬਾਅਦ ‘ਚ ਉਨ੍ਹਾਂ ਨੇ ਆਪਣੇ ਕੋਚ ਲਾਡ ਸ਼ਰਮਾ ਦੀ ਸਲਾਹ ‘ਤੇ ਬੱਲੇਬਾਜ਼ੀ ‘ਤੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਫਿਰ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।ਰੋਹਿਤ ਪਹਿਲਾ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰਦੇ ਸੀ, ਪਰ ਜਿਵੇਂ ਹੀ ਉਨ੍ਹਾਂ ਨੂੰ ਓਪਨਰ ਬਣਾਇਆ ਗਿਆ ਸਾਰੀ ਕਹਾਣੀ ਬਦਲ ਗਈ ਅਤੇ ਉਹ ਹਿਟਮੈਨ ਬਣ ਗਏ।ਰੋਹਿਤ ਸ਼ਰਮਾ ਨੇ ਰਿਤਿਕਾ ਸਚਦੇਹ ਤੋਂ 13 ਦਸੰਬਰ 2015 ਨੂੰ ਵਿਆਹ ਕੀਤੀ ਸੀ ਜੋ ਉਨ੍ਹਾਂ ਦੀ ਸਪੋਰਟਸ ਮੈਨੇਜਰ ਸੀ ਅਤੇ ਦੋਵਾਂ ਦੀ ਇਕ ਪਿਆਰੀ ਬੇਟੀ ਵੀ ਹੈ।
View this post on Instagram
ਰੋਹਿਤ ਸ਼ਰਮਾ ਦੇ ਨਾਮ ਕਈ ਰਿਕਾਰਡ ਦਰਜ: ਭਾਰਤੀ ਕ੍ਰਿਕੇਟ ਟੀਮ ਦੇ ਤਿੰਨਾਂ ਪ੍ਰਾਰੂਪਾਂ ‘ਚ ਕਪਤਾਨੀ ਕਰਨ ਵਾਲੇ ਰੋਹਿਤ ਸ਼ਰਮਾ ਬਤੌਰ ਬੱਲੇਬਾਜ਼ ਕਾਫੀ ਸਫਲ ਹਨ ਅਤੇ ਕਈ ਕਮਾਲ ਦੇ ਰਿਕਾਰਡਸ ਉਨ੍ਹਾਂ ਦੇ ਨਾਮ ‘ਤੇ ਦਰਜ ਹੈ।ਰੋਹਿਤ ਸ਼ਰਮਾ ਨੇ 13 ਨਵੰਬਰ 2014 ਨੂੰ ਵਨਡੇ ਦੀ ਸਭ ਤੋਂ ਵੱਡੀ 264 ਦੌੜਾਂ ਦੀ ਪਾਰੀ ਖੇਡੀ ਜੋ ਹੁਣ ਤਕ ਅਟੂਟ ਹੈ ਤਾਂ ਦੂਜੇ ਪਾਸੇ ਉਹ ਟੀ20 ਇੰਟਰਨੈਸ਼ਨਲ ਕ੍ਰਿਕੇਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਵੀ ਹਨ।ਰੋਹਿਤ ਸ਼ਰਮਾ ਦੇ ਨਾਮ ‘ਤੇ ਇਕ ਵਨਡੇ ‘ਚ ਸਭ ਤੋਂ ਜ਼ਿਆਦਾ ਚੌਕੇ (33) ਲਗਾਉਣ ਦਾ ਰਿਕਾਰਡ ਵੀ ਦਰਜ ਹੈ।
ਰੋਹਿਤ ਸ਼ਰਮਾ ਦੇ ਨਾਮ ਇਕ ਇਕ ਵਨਡੇ ਮੈਚ ‘ਚ ਸਭ ਤੋਂ ਜ਼ਿਆਦਾ (16 ਛੱਕੇ) ਲਗਾਉਣ ਦਾ ਰਿਕਾਰਡ ਵੀ ਦਰਜ ਹੈ।ਰੋਹਿਤ ਸ਼ਰਮਾ ਵਨਡੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਤਿੰਨ ਦੋਹਰੇ ਸ਼ਤਕ ਲਗਾਉਣ ਵਾਲੇ ਬੱਲੇਬਾਜ਼ ਵੀ ਹਨ।ਰੋਹਿਤ ਸ਼ਰਮਾ ਟੀ20 ਕ੍ਰਿਕੇਟ ‘ਚ ਭਾਰਤ ਵਲੋਂ 500 ਛੱਕੇ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ ਇਹ ਉਪਲਬਧੀ ਆਈਪੀਅੇਲ 2024 ਦੇ ਦੌਰਾਨ ਹਾਸਲ ਕੀਤੀ।ਰੋਹਿਤ ਸ਼ਰਮਾ ਨੇ ਆਈਪੀਐਲ ‘ਚ ਮੁੰਬਈ ਇੰਡੀਅਨਸ ਲਈ ਕਪਤਾਨੀ ਕੀਤੀ ਅਤੇ ਉਨ੍ਹਾਂ ਦੀ ਕਪਤਾਨੀ ‘ਚ ਇਸ ਟੀਮ ਨੇ 5 ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਵਨਡੇ ਵਰਲਡ ਕੱਪ 2023 ‘ਚ ਫਾਈਨਲ ‘ਚ ਪਹੁੰਚੀ ਪਰ ਉਹ ਟੀਮ ਨੂੰ ਵਿਜੇਤਾ ਨਹੀਂ ਬਣਾ ਸਕੇ।ਰੋਹਿਤ ਸ਼ਰਮਾ ਟੀ20 ਇੰਟਰਨੈਸ਼ਨਲ ਕ੍ਰਿਕੇਟ ‘ਚ ਭਾਰਤ ਵਲੋਂ ਸਭ ਤੋਂ ਤੇਜ਼ ਸ਼ਤਕ ਲਗਾਉਣ ਵਾਲੇ ਬੱਲੇਬਾਜ਼ ਹਨ ਅਤੇ ਉਨ੍ਹਾਂਨੇ ਇਹ ਕਮਾਲ ਸਿਰਫ 35 ਗੇਂਦਾਂ ‘ਤੇ ਸ਼੍ਰੀਲੰਕਾ ਦੇ ਖਿਲਾਫ 2017 ‘ਚ ਇੰਦੌਰ ‘ਚ ਕੀਤਾ ਸੀ।ਰੋਹਿਤ ਸ਼ਰਮਾ ਆਈਪੀਐਲ ‘ਚ ਹੈਟ੍ਰਿਕ ਵਿਕੇਟ ਲੈਣ ਦਾ ਕਮਾਲ ਵੀ ਕਰ ਚੁੱਕੇ ਹਨ।
ਰੋਹਿਤ ਸ਼ਰਮਾ ਦਾ ਇੰਟਰਨੈਸ਼ਨਲ ਕ੍ਰਿਕੇਟ ਕਰੀਅਰ: ਹਿਟਮੈਨ ਨੇ ਭਾਰਤ ਦੇ ਲਈ ਹੁਣ ਤਕ 59 ਟੈਸਟ ਮੈਚਾਂ ‘ਚ 4137 ਰਨ ਬਣਾਏ ਹਨ ਅਤੇ ਇਸ ‘ਚ ਉਨ੍ਹਾਂ ਨੇ 12 ਸੈਂਕੜੇ ਲਗਾਏ ਹਨ ਉਨ੍ਹਾਂ ਦਾ ਬੈਸਟ ਸਕੋਰ 212 ਹੈ।ਰੋਹਿਤ ਸ਼ਰਮਾ ਨੇ ਭਾਰਤ ਦੇ ਲਈ 262 ਵਨਡੇ ਮੈਚਾਂ ‘ਚ 10,709 ਦੌੜਾਂ ਬਣਾਈਆਂ ਹਨ ਜਿਸ ‘ਚ 31 ਸੈਂਕੜੇ ਸ਼ਾਮਿਲ ਹਨ ਅਤੇ ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 264 ਹੈ।ਦੂਜੇ ਪਾਸੇ ਟੀ20 ਆਈ ‘ਚ ਉਨ੍ਹਾਂ ਨੇ ਭਾਰਤ ਦੇ ਲਈ 151 ਮੈਚਾਂ ‘ਚ 3974 ਰਨ ਬਣਾਏ ਹਨ ਜਿਸ ‘ਚ 5 ਸ਼ਤਕ ਸ਼ਾਮਿਲ ਹਨ ਤੇ ਉਨ੍ਹਾਂ ਦਾ ਬੈਸਟ ਸਕੋਰ 121 ਹੈ।