Atal Bihari Vajpayee Jayanti: ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਹੈ। ਸਾਲ 1924 ‘ਚ ਅੱਜ ਦੇ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਜਨਮ 25 ਦਸੰਬਰ, 1924 ਨੂੰ ਦੇਸ਼ ਵੰਡ ਤੋਂ ਪਹਿਲਾਂ ਗਵਾਲੀਅਰ ਸੂਬੇ ‘ਚ ਹੋਇਆ ਜੋ ਅੱਜ ਦੇ ਮੱਧ ਪ੍ਰਦੇਸ਼ ਦਾ ਹਿੱਸਾ ਹੈ।
ਦਿਲਚਸਪ ਗੱਲ ਇਹ ਹੈ ਕਿ ਅਟਲ ਬਿਹਾਰੀ ਵਾਜਪਾਈ ਦਾ ਜਨਮ ਠੀਕ ਉਸੇ ਦਿਨ ਹੋਇਆ, ਜਦੋਂ ਮਹਾਤਮਾ ਗਾਂਧੀ ਕਾਂਗਰਸ ਪਾਰਟੀ ਦੇ ਪਹਿਲੀ ਵਾਰ ‘ਤੇ ਆਖਰੀ ਵਾਰ ਪ੍ਰਧਾਨ ਬਣੇ। 16 ਅਗਸਤ, 2018 ਨੂੰ ਅਟਲ ਬਿਹਾਰੀ ਵਾਜਪਾਈ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
ਸਿਆਸਤਦਾਨ ਨਹੀਂ ਬਲਕਿ ਇੱਕ ਕਵੀ ਦੇ ਰੂਪ ‘ਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਸੀ ਅਟਲ ਬਿਹਾਰੀ ਵਾਜਪਾਈ ਅਟਲ ਬਿਹਾਰੀ ਵਾਜਪਾਈ ਦੇਸ਼ ‘ਚ ਇਕ ‘ਚ ਇਕ ਚੰਗੇ ਕਵੀ ਦੇ ਰੂਪ ‘ਚ ਜਾਣੇ ਜਾਂਦੇ ਹਨ। ਇਕ ਵਾਰ ਉਨ੍ਹਾਂ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਹ ਇਕ ਰਾਜਨੇਤਾ ਦੇ ਰੂਪ ‘ਚ ਨਹੀਂ ਬਲਕਿ ਇਕ ਕਵੀ ਦੇ ਰੂਪ ‘ਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ। ਵਾਜਪਾਈ ਅਜਿਹੇ ਇਕੱਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਰਹੇ ਜਿੰਨ੍ਹਾਂ ਨੇ ਪੂਰੇ 5 ਸਾਲ ਦਾ ਆਪਣਾ ਕਾਰਜਕਾਲ ਪੂਰਾ ਕੀਤਾ।
ਸਾਲ 1996 ਚੋਣਾਂ ‘ਚ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਸੀ। ਰਾਸ਼ਟਰਪਤੀ ਨੇ ਸਭ ਤੋਂ ਵੱਡੀ ਪਾਰਟੀ ਦੇ ਲੀਡਰ ਦੇ ਤੌਰ ‘ਤੇ ਅਟਲ ਬਿਹਾਰੀ ਵਾਜਪਾਈ ਨੂੰ ਸਰਕਾਰ ਬਣਾਉਣ ਦਾ ਨਿਓਤਾ ਦਿੱਤਾ।
ਅਟਲ ਬਿਹਾਰੀ ਵਾਜਪਾਈ ਦਾ ਸਿਆਸੀ ਸਫ਼ਰ
ਪਹਿਲੀ ਵਾਰ ਸਾਲ 1996 ‘ਚ ਉਹ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਤੇ ਫਿਰ ਸਾਲ 1998 ਤੋਂ 1999 ਤੱਕ ਯਾਨੀ 13 ਮਹੀਨਿਆਂ ਲਈ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਤੀਜੀ ਵਾਰ ਸਾਲ 1999 ਤੋਂ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਸਾਲ 2009 ‘ਚ ਰਾਜਨੀਤੀ ਤੋਂ ਸੰਨਿਆਸ ਲਿਆ।
25 ਦਸੰਬਰ, 2014 ਨੂੰ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਗਿਆ। 27 ਮਾਰਚ, 2015 ਨੂੰ ਖੁਦ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ‘ਭਾਰਤ ਰਤਨ’ ਦੇਣ ਅਟਲ ਜੀ ਦੇ ਘਰ ਪਹੁੰਚੇ।
ਇਸ ਤੋਂ ਪਹਿਲਾਂ ਅਟਲ ਜੀ 2007 ‘ਚ ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣ ਆਖਰੀ ਵਾਰ ਸੰਸਦ ਪਹੁੰਚੇ ਸਨ। ਇਸ ਦੌਰਾਨ ਉਹ ਵਹੀਲ ਚੇਅਰ ‘ਤੇ ਗਏ ਸਨ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੂਜੇ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵਾਰ ਲੋਕ ਸਭਾ ਚੋਣ ਜਿੱਤੀ। ਉਹ 10 ਵਾਰ ਲੋਕਸਭਾ ਚੋਣ ਜਿੱਤ ਚੁੱਕੇ ਹਨ ਜਦਕਿ ਸੀਪੀਆਈ ਦੇ ਇੰਦਰਜੀਤ ਗੁਪਤਾ ਨੇ 11 ਵਾਰ ਲੋਕ ਸਭਾ ਚੋਣ ਜਿੱਤੀ।
ਸਾਲ 1957 ਤੋਂ ਲੈ ਕੇ 2004 ਯਾਨੀ 50 ਵਾਰ ਸੰਸਦ ਦੇ ਕਿਸੇ ਨਾ ਕਿਸੇ ਸਦਨ ‘ਚ ਪਹੁੰਚੇ। 1962 ਤੋਂ 1986 ਤੱਕ ਉਹ ਰਾਜ ਸਭਾ ਦੇ ਮੈਂਬਰ ਰਹੇ। ਉਨ੍ਹਾਂ ਦੇ ਪਿਤਾ ਕ੍ਰਿਸ਼ਨ ਬਿਹਾਰੀ ਵਾਜਪਾਈ ਗਵਾਲੀਅਰ ‘ਚ ਅਧਿਆਪਕ ਸਨ। ਉਨ੍ਹਾਂ ਪਹਿਲਾਂ ਗਵਾਲੀਅਰ ਦੇ ਵਿਕਟੋਰੀਅਲ ਕਾਲਜ ਤੋਂ ਬੀਏ ਕੀਤੀ ਤੇ ਫਿਰ ਕਾਨਪੁਰ ਦੇ ਡੀਏਵੀ ਕਾਲਜ ਤੋਂ ਰਾਜਨੀਤੀ ਸ਼ਾਸਤਰ ਦੀ ਡਿਗਰੀ ਹਾਸਲ ਕੀਤੀ।
ਇਸ ਤੋਂ ਬਾਅਦ ਕਾਨਪੁਰ ‘ਚ ਹੀ ਉਨ੍ਹਾਂ ਐਲਐਲਬੀ ਦੀ ਪੜ੍ਹਾਈ ਕੀਤੀ। ਇਸ ਦਰਮਿਆਨ ਉਹ ਐਲਐਲਬੀ ਦੀ ਪੜ੍ਹਾਈ ਛੱਡ ਕੇ ਪੱਤਰਕਾਰੀ ਤੇ ਸਰਵਜਨਕ ਕੰਮਾਂ ‘ਚ ਲੱਗ ਗਏ। ਕਾਨਪੁਰ ਦੇ ਡੀਏਵੀ ਕਾਲਜ ‘ਚ ਅਟਲ ਜਦੋਂ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਵੀ ਉੱਥੇ ਇਕ ਵਿਦਿਆਰਥੀ ਦੇ ਤੌਰ ‘ਤੇ ਐਡਮਿਸ਼ਨ ਲਿਆ ਸੀ। ਅਟਲ ਜੀ ਨੇ ਵਿਆਹ ਨਹੀਂ ਕਰਵਾਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h