Father Balkaur Singh was emotional remembering Sidhu: ਪੰਜਾਬ ਦੇ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਜੋ ਕਿ ਆਪਣੇ ਗੀਤਾਂ ਕਾਰਨ ਪੂਰੀ ਦੁਨੀਆ ‘ਚ ਮਸ਼ਹੂਰ ਸਨ। ਉਨ੍ਹਾਂ ਦਾ ਕੁਝ ਮਹੀਨੇ ਪਹਿਲਾਂ ਕੁਝ ਗੈਂਗਸਟਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਿੱਧੂ ਦੇ ਮਾਤਾ-ਪਿਤਾ ਲਗਾਤਾਰ ਆਪਣੇ ਪੁੱਤ ਦੀ ਮੌਤ ਦਾ ਸਰਕਾਰਾਂ ਕੋਲੋਂ ਇਨਸਾਫ ਮੰਗ ਰਹੇ ਹਨ। ਉਹ ਸਿੱਧੂ ਨੂੰ ਕਿਸੇ ਵੀ ਤਰ੍ਹਾਂ ਲੋਕਾਂ ਦੀਆਂ ਯਾਦਾਂ ‘ਚ ਜ਼ਿੰਦਾ ਰਖਣਾ ਚਾਹੁੰਦੇ ਹਨ ਤਾਂ ਕਿ ਸਰਕਾਰਾਂ ‘ਤੇ ਸਿੱਧੂ ਦੇ ਕਾਤਲਾਂ ਨੂੰ ਫੜ੍ਹਣ ਦਾ ਪ੍ਰੈਸ਼ਰ ਬਣਾਇਆ ਜਾ ਸਕੇ। ਸ਼ਾਇਦ ਇਹ ਕਾਰਨ ਹੈ ਕਿ ਉਹ ਹਰ ਐਤਵਾਰ ਲੋਕਾਂ ਨਾਲ ਮੀਟਿੰਗ ਕਰਦੇ ਹਨ ਤੇ ਲੋਕਾਂ ਨੂੰ ਸਿੱਧੂ ਬਾਰੇ ਦੱਸਦਿਆਂ ਉਨ੍ਹਾਂ ਦੀਆਂ ਯਾਦਾਂ ‘ਚ ਉਸ ਨੂੰ ਜ਼ਿੰਦਾ ਰੱਖਣ ਦੀ ਹਰ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਵੱਲੋਂ ਇਨਸਟਾਗ੍ਰਾਮ ‘ਤੇ ਇਕ ਆਈ.ਡੀ. ਵੀ ਬਣਾਈ ਗਈ ਹੈ ਜਿਸ ‘ਚ ਉਹ ਸਿੱਧੂ ਨਾਲ ਸਬੰਧਤ ਕੋਈ ਨਾ ਕੋਈ ਵੀਡੀਓ ਜਾ ਸੁਨੇਹਾ ਦਿੰਦੇ ਰਹਿੰਦੇ ਹਨ।
View this post on Instagram
ਉਨ੍ਹਾਂ ਵੱਲੋਂ ਇਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ‘ਚ ਉਹ ਖੇਤਾਂ ‘ਚ ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕੀਤਾ ਟਰੈਕਟਰ ਚਲਾਉਂਦੇ ਨਜ਼ਰ ਆ ਰਹੇ ਹਨ ਇਸ ਟਰੈਕਟਰ ‘ਤੇ ਸਿੱਧੂ ਮੂਸੇਵਾਲਾ ਦਾ ਹੀ ਗੀਤ ਸਿੱਧੂਆਂ ਦਾ ਮੁੰਡਾ ਗੀਤ ਚੱਲ ਰਿਹਾ ਹੈ। ਦੱਸ ਦੇਈਏ ਕਿ ਇਹ ਟਰੈਕਟਰ ਸਿੱਧੂ ਵੱਲੋਂ ਚਲਾਇਆ ਜਾਂਦਾ ਸੀ ਉਸ ਨੇ ਇਸ ਨੂੰ ਬੇਖੂਬੀ ਡੰਗ ਨਾਲ ਮਾਡਫਾਈ ਕਰਵਾਇਆ ਸੀ। ਵੀਡੀਓ ਦਾ ਕੈਪਸ਼ਨ ਦਿੰਦਿਆ ਪਿਤਾ ਬਲਕੌਰ ਸਿੰਘ ਨੇ ਲਿਖਿਆ ‘ਤੇਰੇ ਬਿਨ ਖੇਤ ਵੀ ਉਦਾਸ ਨੀ ਮਿਸ ਯੂ ਪੁੱਤ ! ਤੈਨੂੰ ਜਿੰਦਾ ਰੱਖਣ ਦੀ ਹਰ ਕੌਸ਼ਿਸ਼ ਕਰਾਂਗੇ, ਤੇਰੇ ਅਧੂਰੇ ਸੁਪਣੇ ਪੂਰੇ ਕਰਾਂਗੇ, ਲੈਜੈਂਡ ਕਦੇ ਨਹੀਂ ਮਰਦੇ’।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h