Atiq-Ashraf Murder Case: ਅਤੀਕ-ਅਸ਼ਰਫ ਕਤਲ ਕੇਸ ‘ਚ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ। ਸ਼ੂਟਰਾਂ ਵੱਲੋਂ ਮਾਫੀਆ ਭਰਾਵਾਂ ਨੂੰ ਮਾਰਨ ਲਈ ਵਰਤੀ ਗਈ ਬੰਦੂਕ ਗੈਰ-ਕਾਨੂੰਨੀ ਢੰਗ ਨਾਲ ਭਾਰਤ ਆਉਂਦੀ ਹੈ। ਇੰਨਾ ਹੀ ਨਹੀਂ ਇਸ ਪਿਸਤੌਲ ਦਾ Sidhu Moosewala ਕਤਲ ਕਾਂਡ ਨਾਲ ਵੀ ਸਬੰਧ ਹੈ।
ਫੜੇ ਗਏ ਦੋਸ਼ੀਆਂ ਨੇ ਸ਼ੁਰੂਆਤੀ ਪੁੱਛਗਿੱਛ ‘ਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਡਾਨ ਬਣਨ ਦੀ ਇੱਛਾ ‘ਚ ਅਤੀਕ ਤੇ ਅਸ਼ਰਫ ਦਾ ਕਤਲ ਕੀਤਾ। ਤਫਤੀਸ਼ ਤੇ ਪੁੱਛਗਿੱਛ ਵਿਚ ਇਹ ਵੀ ਪਤਾ ਲੱਗਾ ਹੈ ਕਿ ਜਿਸ ਬੰਦੂਕ ਨਾਲ ਅਤੀਕ ਤੇ ਅਸ਼ਰਫ ਦੀ ਹੱਤਿਆ ਕੀਤੀ ਗਈ ਸੀ, ਉਹ (ZIGANA) ਜ਼ਿਗਾਨਾ ਮੇਡ ਪਿਸਤੌਲ ਹੈ। ਹੈਰਾਨੀ ਦੀ ਗੱਲ ਹੈ ਕਿ ਸਰਹੱਦ ਪਾਰ ਤੋਂ ਆਇਆ ਇਹ ਜਿਗਾਨਾ ਪਿਸਤੌਲ ਪਿਛਲੇ ਸਾਲ ਮਈ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵੀ ਵਰਤਿਆ ਗਿਆ ਸੀ।
ਤਿੰਨ ਹਮਲਾਵਰਾਂ ਨੇ ਕੀਤੀ ਤਾਬੜਤੋੜ ਫਾਈਰਿੰਗ
ਅਤੀਕ ਤੇ ਉਸ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਕੋਲਵਿਨ ਨੂੰ ਸ਼ਨੀਵਾਰ ਨੂੰ ਰੁਟੀਨ ਮੈਡੀਕਲ ਜਾਂਚ ਲਈ ਹਸਪਤਾਲ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ। ਹਸਪਤਾਲ ਤੋਂ ਬਾਹਰ ਆਉਂਦੇ ਹੀ ਤਿੰਨ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋਵੇਂ ਭਰਾਵਾਂ ਦੀ ਹੱਤਿਆ ਕਰ ਦਿੱਤੀ। ਪੂਰੀ ਘਟਨਾ ਦੌਰਾਨ ਮੁਲਜ਼ਮਾਂ ਵੱਲੋਂ 18 ਰਾਉਂਡ ਫਾਇਰਿੰਗ ਕੀਤੀ ਗਈ। ਘਟਨਾ ਦੇ ਤੁਰੰਤ ਬਾਅਦ ਹਮਲਾਵਰਾਂ ਨੇ ਪੁਲਿਸ ਨੂੰ ਆਤਮ ਸਮਰਪਣ ਕਰ ਦਿੱਤਾ।
ਇੱਕ ਦਿਨ ਪਹਿਲਾਂ ਪੁੱਤਰ ਅਸਦ ਨੂੰ ਕੀਤਾ ਸੀ ਸਪੂਰ-ਏ-ਖ਼ਾਕ
ਅਤੀਕ ਅਹਿਮਦ ਪੁੱਤਰ ਅਸਦ ਅਹਿਮਦ ਨੂੰ ਇੱਕ ਦਿਨ ਪਹਿਲਾਂ ਹੀ ਸਪੂਰ-ਏ-ਖ਼ਾਕ ਕੀਤਾ ਸੀ। ਇਸ ਤੋਂ ਅਗਲੇ ਦਿਨ ਉਸਦੇ ਪਿਤਾ ਤੇ ਚਾਚੇ ਨੂੰ ਗੋਲੀ ਮਾਰ ਦਿੱਤੀ ਗਈ ਹੈ। ਅਸਦ ਨੂੰ ਯੂਪੀ ਐਸਟੀਐਫ ਨੇ ਝਾਂਸੀ ਵਿੱਚ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ। ਅਸਦ ਦੇ ਨਾਲ ਉਸ ਦਾ ਇੱਕ ਸ਼ੂਟਰ ਗੁਲਾਬ ਵੀ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ZIGANA MADE ਭਾਰਤ ‘ਚ ਬੈਨ, ਬਣਦੀ ਤੁਰਕੀ ‘ਚ
ZIGANA MADE ਪਿਸਤੌਲ ਤੁਰਕੀ ਵਿੱਚ ਬਣਾਈ ਜਾਂਦੀ ਹੈ। ਇਹ ਪਿਸਤੌਲ ਭਾਰਤ ਵਿੱਚ ਨਹੀਂ ਵਿਕਦਾ ਤੇ ਨਾ ਹੀ ਕਿਸੇ ਨੂੰ ਇਸ ਦਾ ਲਾਇਸੈਂਸ ਮਿਲਦਾ ਹੈ। ਇਹ ਤੁਰਕੀ ਦਾ ਬਣਿਆ ਪਿਸਤੌਲ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਲਿਆਂਦਾ ਜਾਂਦਾ ਹੈ।
ਸੂਤਰਾਂ ਮੁਤਾਬਕ ਪਾਕਿਸਤਾਨ ਰਾਹੀਂ ਭਾਰਤ ਨੂੰ ਇਸ ਦੀ ਸਪਲਾਈ ਹੁੰਦੀ ਹੈ ਤੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਸਪਲਾਈ ਕੀਤੀ ਜਾਂਦੀ ਹੈ। ਇਸ ਜਿਗਾਨਾ ਪਿਸਤੌਲ ਦੀ ਕੀਮਤ ਕਰੀਬ 4 ਲੱਖ ਰੁਪਏ ਦੱਸੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h