ਐਕਟਰ ਸਲਮਾਨ ਖਾਨ ‘ਤੇ ਇਕ ਵਾਰ ਫਿਰ ਹਮਲਾ ਕਰਨ ਦੀ ਕੋਸ਼ਿਸ਼ ਨੂੰ ਮੁੰਬਈ ਪੁਲਿਸ ਨੇ ਨਾਕਾਮ ਕਰ ਦਿੱਤਾ ਹੈ।ਨਵੀਂ ਮੁੰਬਈ ਪੁਲਿਸ ਨੇ ਲਾਰੇਂਸ ਬਿਸ਼ਨੋਈ ਦੇ ਗਿਰੋਹ ਦੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਨਵੇਲ ‘ਚ ਅਦਾਕਾਰ ਸਲਮਾਨ ਖਾਨ ਦੀ ਕਾਰ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸੀ।ਇਸਦੇ ਲਈ ਪਾਕਿਸਤਾਨੀ ਹਥਿਆਰ ਸਪਲਾਇਰ ਤੋਂ ਹਥਿਆਰ ਮੰਗਵਾਉਣ ਦੀ ਯੋਜਨਾ ਸੀ।
ਗ੍ਰਿਫਤਾਰ ਕੀਤੇ ਗਏ ਚਾਰੇ ਦੋਸ਼ੀ ਲਾਰੇਸ਼ ਬਿਸ਼ਨੋਈ ਗੈਂਗ ਦੇ ਮੈਂਬਰ ਹਨ।ਇਨ੍ਹਾਂ ਨੇ ਫਾਰਮ ਹਾਊਸ ਤੇ ਕਈ ਸ਼ੂਟਿੰਗ ਸਥਾਨਾਂ ‘ਤੇ ਰੇਕੀ ਕੀਤੀ ਸੀ।
ਇਨ੍ਹਾਂ ਨੇ ਸਲਮਾਨ ਖਾਨ ‘ਤੇ ਏ ਕੇ-47 ਸਮੇਤ ਕਈ ਹੋਰ ਹਥਿਆਰਾਂ ਨਾਲ ਫਾਇਰਿੰਗ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।ਪੁਲਿਸ ਨੂੰ ਅਜਿਹੇ ਕਈ ਵੀਡੀਓਜ਼ ਦੋਸ਼ੀਆਂ ਦੇ ਮੋਬਾਇਲ ਤੋਂ ਬਰਾਮਦ ਹੋਏ ਹਨ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਧਨੰਜਯ ਉਰਫ ਅਜੇ ਕਸ਼ਯਪ, ਗੌਰਵ ਭਾਟੀਆ, ਵਾਸਪੀ ਖਾਨ, ਰਿਜਵਾਨ ਖਾਨ ਦੇ ਰੂਪ ‘ਚ ਹੋਈ ਹੈ।ਪੁਲਿਸ ਨੇ ਲਾਰੇਂਸ਼ ਬਿਸ਼ਨੋਈ, ਅਨਮੋਲ ਬਿਸ਼ਨੋਈ, ਸੰਪਤ ਨੇਹਰਾ, ਗੋਲਡੀ ਬਰਾੜ ਸਮੇਤ 17 ਤੋਂ ਵਧੇਰੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਅਜੇ ਕਸ਼ਯਪ ਪਾਕਿਸਤਾਨ ‘ਚ ਡੋਗਾ ਨਾਮ ਇਕ ਵਿਅਕਤੀ ਦੇ ਸੰਪਰਕ ‘ਚ ਸੀ, ਜੋ ਐਮ-16,ਏਕੇ 47 ਅਤੇ ਏਕੇ 92 ਖ੍ਰੀਦਣ ਦੇ ਲਈ ਕੰਮ ਕਰਦਾ ਸੀ।ਐਫਆਈਆਰ ‘ਚ ਵੀ ਇਹੀ ਗੱਲ ਕਹੀ ਗਈ ਹੈ।
ਦੱਸ ਦੇਈਏ ਕਿ ਇਸੇ ਸਾਲ 14 ਅਪ੍ਰੈਲ ਨੂੰ ਸਲਮਾਨ ਦੇ ਘਰ ‘ਤੇ ਲਾਰੇਂਸ ਗੈਂਗ ਨਾਲ ਜੁੜੇ ਦੋ ਸ਼ੂਟਰਾਂ ਨੇ ਫਾਇਰਿੰਗ ਕੀਤੀ ਸੀ।ਸਵੇਰੇ ਸਵੇਰੇ ਦੋ ਅਨਜਾਣ ਲੋਕਾਂ ਨੇ ਸਲਮਾਨ ਖਾਨ ਦੇ ਬਾਂਦਰਾ ਸਥਿਤ ਗੈਲੇਕਸੀ ਅਪਾਰਟਮੈਂਟ ਦੇ ਬਾਹਰ ਤਿੰਨ ਤੋਂ ਚਾਰ ਰਾਊਂਡ ਫਾਇਰਿੰਗ ਕੀਤੀ।