US Study Visa: ਅਮਰੀਕਾ ‘ਚ ਫੌਲ ਸੀਜ਼ਨ ਲਈ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੀ ਪ੍ਰਕਿਰਿਆ ਮਈ ਮਹੀਨੇ ਦੇ ਅੱਧ ਵਿੱਚ ਸ਼ੁਰੂ ਹੋਵੇਗੀ। ਹੈਦਰਾਬਾਦ ਵਿੱਚ ਅਮਰੀਕੀ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਐਲਾਨ ਕੀਤੀ ਕਿ ਮਈ ਦੇ ਅੱਧ ਵਿੱਚ, ਭਾਰਤ ਵਿੱਚ ਯੂਐਸ ਮਿਸ਼ਨ ਆਗਾਮੀ ਵਿਦਿਆਰਥੀ ਵੀਜ਼ਾ ਸੀਜ਼ਨ ਲਈ ਪਹਿਲਾ ਬੈਚ ਖੋਲ੍ਹੇਗਾ।
ਉਨ੍ਹਾਂ ਕਿਹਾ ਕਿ ਵਾਧੂ ਅਸਾਮੀਆਂ ਲਈ ਸੂਚਨਾ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ। ਯੂਐਸ ਕੌਂਸਲੇਟ ਨੇ ਪਿਛਲੇ ਸਾਲ ਭਾਰਤ ਵਿੱਚ ਲਗਪਗ 1.25 ਲੱਖ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਪੂਰੀ ਕੀਤੀ ਸੀ।
365 ਦਿਨ ਪਹਿਲਾਂ ਜਮ੍ਹਾਂ ਕਰ ਸਕਦੇ ਹੋ ਆਪਣੀ ਅਰਜ਼ੀ
ਅਮਰੀਕਾ ਇਸ ਸਾਲ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਇੰਟਰਵਿਊ ਅਪਾਇੰਟਮੈਂਟਾਂ ਨੂੰ 30 ਫੀਸਦੀ ਵਧਾਉਣ ਦਾ ਇਰਾਦਾ ਰੱਖਦਾ ਹੈ। ਵਿਦਿਆਰਥੀਆਂ ਨੂੰ ਬਹੁਤ ਲੋੜੀਂਦੀ ਰਾਹਤ ਦਿੰਦੇ ਹੋਏ, ਵਿਦੇਸ਼ ਮੰਤਰਾਲੇ ਨੇ ਫਰਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਵਿਦਿਆਰਥੀ ਵੀਜ਼ਾ ਦੀਆਂ ‘ਐਫ’ ਅਤੇ ‘ਐਮ’ ਸ਼੍ਰੇਣੀਆਂ ਵਿੱਚ ਇੱਕ ਸਾਲ ਪਹਿਲਾਂ ਤੱਕ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ, ਜੋ ਕਿ 120 ਦਿਨ ਪਹਿਲਾਂ ਹੀ ਅਪਲਾਈ ਕਰ ਸਕਦੇ ਸੀ। ਹੁਣ ਉਹ ਆਪਣੀ ਅਰਜ਼ੀ 365 ਦਿਨ ਪਹਿਲਾਂ ਜਮ੍ਹਾਂ ਕਰਵਾ ਸਕਦੇ ਹਨ। ਇਸ ਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਵਿਦਿਆਰਥੀ ਵੀਜ਼ਾ ਫੀਸ ਵਿੱਚ ਵਾਧਾ ਕਰਨ ਦਾ ਵੀ ਐਲਾਨ ਕੀਤਾ ਹੈ।
ਅਮਰੀਕਾ ‘ਚ ਭਾਰਤੀਆਂ ਦੀ ਗਿਣਤੀ ਚੀਨ ਨਾਲੋਂ ਵੱਧ
ਅਮਰੀਕਾ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਮਹੱਤਵਪੂਰਨ ਵਾਧਾ ਦੇਖਿਆ, ਚੀਨ ਦੇ ਮੁਕਾਬਲੇ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੇ ਉੱਥੇ ਦਾਖਲਾ ਲਿਆ। ਇਹ ਜਾਣਕਾਰੀ ਅਮਰੀਕੀ ਇਮੀਗ੍ਰੇਸ਼ਨ ਦੀ ਇੱਕ ਰਿਪੋਰਟ ਵਿੱਚ ਦਿੱਤੀ। ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੀ ਸਾਲਾਨਾ ਰਿਪੋਰਟ ਮੁਤਾਬਕ, ਚੀਨ ਤੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਨੇ ਇਸ ਮਾਮਲੇ ਵਿੱਚ ਏਸ਼ੀਆ ਨੂੰ ਸਭ ਤੋਂ ਪ੍ਰਸਿੱਧ ਮਹਾਂਦੀਪ ਬਣਾ ਦਿੱਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2020 ਦੇ ਮੁਕਾਬਲੇ 2021 ਵਿੱਚ ਗਿਰਾਵਟ ਤੋਂ ਬਾਅਦ 2022 ਵਿੱਚ ਵੀ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 24,796 ਦੀ ਕਮੀ ਆਈ ਹੈ ਇਸ ਦੇ ਨਾਲ ਹੀ, ਇੱਕ ਸਾਲ ਪਹਿਲਾਂ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ 64,300 ਦਾ ਵਾਧਾ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h