UNSC Meeting in Mumbai: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਦੀ ਬੈਠਕ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਹੋ ਰਹੀ ਹੈ। UNSC ਦੀ ਇਸ ਬੈਠਕ ‘ਚ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਸਬੰਧਾਂ ਨੂੰ ਦੁਨੀਆ ਸਾਹਮਣੇ ਬੇਨਕਾਬ ਕੀਤਾ। ਭਾਰਤ ਨੇ ਮੁੰਬਈ ਵਿੱਚ 26/11 ਹਮਲੇ ਵਿੱਚ ਪਾਕਿਸਤਾਨ ਦੇ ਕਨੈਕਸ਼ਨ ਨਾਲ ਜੁੜੀ ਇੱਕ ਆਡੀਓ ਕਲਿੱਪ ਚਲਾਈ । ਇਸ ਆਡੀਓ ਕਲਿੱਪ ‘ਚ ਸਾਫ਼ ਸੁਣਨ ਨੂੰ ਮਿਲ ਰਿਹਾ ਹੈ ਕਿ ਪਾਕਿ ਅੱਤਵਾਦੀ ਅਤੇ 26/11 ਦੇ ਸਾਜ਼ਿਸ਼ਕਰਤਾ ਸਾਜਿਦ ਮੀਰ ਅੱਤਵਾਦੀਆਂ ਨੂੰ ਭਾਰਤੀਆਂ ‘ਤੇ ਹਮਲਾ ਕਰਨ ਦੀ ਹਦਾਇਤ ਕਿਵੇਂ ਦੇ ਰਿਹਾ ਹੈ?
India plays audio clip of Pak based terrorist Sajid Mir at #UN Counter terror meet in #Mumbai; In the audio clip he is heard trying to direct the attack on Chabad House during Mumbai 26/11 terror attacks#MumbaiNews #MumbaiCity #TajMahalPalaceHotel pic.twitter.com/lCowjlnWkP
— Free Press Journal (@fpjindia) October 28, 2022
ਮੁੰਬਈ ਵਿੱਚ ਚੱਲ ਰਹੀ UNSC ਦੀ ਮੀਟਿੰਗ ਵਿੱਚ ਦੇਸ਼-ਵਿਦੇਸ਼ ਦੇ ਪ੍ਰਤੀਨਿਧ ਆਏ। ਇਸ ਬੈਠਕ ‘ਚ ਭਾਰਤ ਨੇ ਪਾਕਿਸਤਾਨ ਦੀ ਪੋਲ ਨੂੰ ਸਾਰਿਆਂ ਦੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ। ਭਾਰਤ ਨੇ ਸਾਰੇ ਲੋਕਾਂ ਨੂੰ ਇੱਕ ਆਡੀਓ ਕਲਿੱਪ ਸੁਣਾਈ, ਜਿਸ ਵਿੱਚ 26/11 ਦੇ ਸਾਜ਼ਿਸ਼ਕਰਤਾ ਸਾਜਿਦ ਮੀਰ ਅੱਤਵਾਦੀਆਂ ਨੂੰ ਫ਼ੋਨ ‘ਤੇ ਕਹਿ ਰਿਹਾ ਹੈ ਕਿ ਜਿੱਥੇ ਵੀ ਲੋਕ ਹਨ, ਜਿੱਥੇ ਵੀ ਹਰਕਤ ਹੁੰਦੀ ਹੈ, ਉੱਥੇ ਗੋਲੀਬਾਰੀ ਕਰੋ। ਇਹ ਕਲਿੱਪ UNSC ਦੀ ਮੀਟਿੰਗ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਮੌਜੂਦਗੀ ਵਿੱਚ ਚਲਾਈ ਗਈ।
ਇਸ ਦੌਰਾਨ ਭਾਰਤ ਨੇ ਕਿਹਾ ਕਿ ਅੱਤਵਾਦੀ ਸਾਜਿਦ ਮੀਰ ਨਾ ਸਿਰਫ 26/11 ਹਮਲਿਆਂ ‘ਚ ਸ਼ਾਮਲ ਹੈ ਸਗੋਂ ਕਈ ਹੋਰ ਅੰਤਰਰਾਸ਼ਟਰੀ ਅੱਤਵਾਦੀ ਘਟਨਾਵਾਂ ‘ਚ ਵੀ ਸ਼ਾਮਲ ਹੈ। ਇਸ ਮੌਕੇ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ 26/11 ਦਾ ਹਮਲਾ ਸਿਰਫ ਮੁੰਬਈ ‘ਤੇ ਹੀ ਨਹੀਂ, ਸਗੋਂ ਇਹ ਹਮਲਾ ਪੂਰੀ ਦੁਨੀਆ ‘ਤੇ ਸੀ। ਹਾਲਾਂਕਿ ਇਸ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਕੰਮ ਚੱਲ ਰਿਹਾ ਹੈ, ਪਰ ਅਜੇ ਤੱਕ ਇਹ ਚੁਣੌਤੀ ਪੂਰੀ ਨਹੀਂ ਹੋਈ ਹੈ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h