Auto Expo 2023: ਅੱਜ ਤੋਂ ਆਟੋ ਐਕਸਪੋ ਵਿੱਚ ਤੁਸੀਂ ਕਾਰੋਬਾਰੀ ਸਮੇਂ ‘ਚ ਟਿਕਟਾਂ ਖਰੀਦ ਕੇ ਮੋਟਰ-ਸ਼ੋਅ ਵਿੱਚ ਜਾ ਸਕਦੇ ਹੋ। ਹਾਲਾਂਕਿ ਟਿਕਟਾਂ ਦੀ ਕੀਮਤ ਥੋੜੀ ਮਹਿੰਗੀ ਹੋਵੇਗੀ। ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋ ਐਂਡ ਮਾਰਟ ਵਿੱਚ ਹੋਣ ਵਾਲਾ ਇਹ ਮੋਟਰ-ਸ਼ੋ ਕਈ ਮਾਇਨਿਆਂ ਵਿੱਚ ਬਹੁਤ ਖਾਸ ਹੈ।
ਇਸ ਵਾਰ ਦੇ ਮੋਟਰ ਸ਼ੋਅ ‘ਚ ਮਾਰੂਤੀ ਸੁਜ਼ੂਕੀ ਤੋਂ ਲੈ ਕੇ ਹੁੰਡਈ ਅਤੇ ਟਾਟਾ ਮੋਟਰਜ਼ ਤੱਕ ਸਾਰੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਵਾਹਨਾਂ ਤੇ ਕਾਨਸੈਪਟਾਂ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਜੇਕਰ ਤੁਸੀਂ ਵੀ ਇਸ ਵਾਰ ਆਟੋ ਐਕਸਪੋ ਦੇਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਤੋਂ ਪਹਿਲਾਂ ਇੱਥੇ ਕੁਝ ਜ਼ਰੂਰੀ ਗੱਲਾਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੈ।
ਆਟੋ ਐਕਸਪੋ ਦੀ ਟਾਈਮਿੰਗ:
ਦਰਅਸਲ, ਅੱਜ ਤੋਂ ਆਮ ਲੋਕ ਆਨਲਾਈਨ ਟਿਕਟ ਖਰੀਦ ਕੇ ਆਟੋ ਐਕਸਪੋ ਦਾ ਦੌਰਾ ਕਰ ਸਕਦੇ ਹਨ, ਪਰ ਅੱਜ ਕਾਰੋਬਾਰੀ ਸਮੇਂ ਵਿੱਚ ਟਿਕਟ ਦੀ ਕੀਮਤ ਮਹਿੰਗੀ ਹੋਵੇਗੀ। ਇਸਦੇ ਲਈ ਤੁਸੀਂ ਬੁੱਕ ਮਾਈ ਸ਼ੋਅ ਰਾਹੀਂ 750 ਰੁਪਏ ‘ਚ ਟਿਕਟ ਖਰੀਦ ਸਕਦੇ ਹੋ। ਦੂਜੇ ਪਾਸੇ ਕੱਲ੍ਹ ਯਾਨੀ 14 ਜਨਵਰੀ ਤੋਂ ਆਮ ਜਨਤਾ ਦੀ ਸ਼੍ਰੇਣੀ ਵਿੱਚ ਆਨਲਾਈਨ ਟਿਕਟ ਦੀ ਕੀਮਤ 475 ਰੁਪਏ ਰੱਖੀ ਗਈ ਹੈ।
14 ਅਤੇ 15 ਜਨਵਰੀ ਲਈ ਆਟੋ ਐਕਸਪੋ ਦਾ ਸਮਾਂ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਤੈਅ ਕੀਤਾ ਗਿਆ ਹੈ। 16 ਤੋਂ 17 ਜਨਵਰੀ ਨੂੰ ਇਹ ਸਮਾਂ 11 ਤੋਂ 7 ਵਜੇ ਤੱਕ ਰੱਖਿਆ ਗਿਆ ਹੈ। 18 ਜਨਵਰੀ ਨੂੰ ਇਹ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਆਟੋ ਐਕਸਪੋ ਵਿੱਚ ਦਾਖਲਾ ਸਮਾਪਤੀ ਸਮੇਂ ਤੋਂ ਇੱਕ ਘੰਟਾ ਪਹਿਲਾਂ ਬੰਦ ਕਰ ਦਿੱਤਾ ਜਾਵੇਗਾ।
ਕਿਵੇਂ ਖਰੀਦਣੀਆਂ ਟਿਕਟਾਂ ਤੇ ਕੀ ਹੈ ਕੀਮਤ:
ਤੁਸੀਂ ਆਟੋ ਐਕਸਪੋ ਦੀਆਂ ਟਿਕਟਾਂ ਆਨਲਾਈਨ ਖਰੀਦ ਸਕਦੇ ਹੋ। ਇਸਦੇ ਲਈ ਤੁਹਾਨੂੰ Bookmyshow ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਸ਼ੁੱਕਰਵਾਰ 13 ਜਨਵਰੀ ਨੂੰ ਇਸ ਟਿਕਟ ਦੀ ਵੱਧ ਤੋਂ ਵੱਧ ਕੀਮਤ 750 ਰੁਪਏ ਰੱਖੀ ਗਈ ਹੈ। ਪਰ 14 ਅਤੇ 15 ਜਨਵਰੀ ਨੂੰ ਟਿਕਟਾਂ ਖਰੀਦਣ ਲਈ ਲੋਕਾਂ ਨੂੰ 475 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ 16 ਤੋਂ 18 ਜਨਵਰੀ ਤੱਕ ਟਿਕਟ ਲਈ 350 ਰੁਪਏ ਖਰਚ ਕਰਨੇ ਪੈਣਗੇ। ਹਰੇਕ ਟਿਕਟ ਸਿਰਫ ਇੱਕ ਵਾਰ ਦਾਖਲੇ ਲਈ ਵੈਧ ਹੋਵੇਗੀ ਤੇ ਇੱਕ ਟਿਕਟ ‘ਤੇ ਸਿਰਫ ਇੱਕ ਵਿਅਕਤੀ ਨੂੰ ਦਾਖਲੇ ਦੀ ਇਜਾਜ਼ਤ ਹੋਵੇਗੀ।
ਇਨ੍ਹਾਂ ਮੈਟਰੋ ਸਟੇਸ਼ਨਾਂ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ ਟਿਕਟਾਂ:
ਨੋਇਡਾ ਸੈਕਟਰ 51
ਗਿਆਨ ਪਾਰਕ
ਬੋਟੈਨੀਕਲ ਗਾਰਡਨ
ਦਿੱਲੀ ਦੇ ਰਾਜੀਵ ਚੌਕ
ਹੌਜ਼ ਖਾਸ
ਕਸ਼ਮੀਰੀ ਗੇਟ
ਮੰਡੀ ਹਾਊਸ
ਹੁਡਾ ਸਿਟੀ ਸੈਂਟਰ
ਬ੍ਰਾਂਡ ਅਤੇ ਹਾਲ ਨੰਬਰ-ਕਿਹੜੇ ਬਰਾਂਡ ਕਿਹੜੇ ਹਾਲ ਵਿੱਚ ਹਨ:
ਮਾਰੂਤੀ ਸੁਜ਼ੂਕੀ – ਹਾਲ ਨੰ. 9
ਟਾਟਾ ਮੋਟਰਜ਼ – ਹਾਲ ਨੰ. 14
ਕੀਆ ਇੰਡੀਆ – ਹਾਲ ਨੰ. 7
ਹੁੰਡਈ – ਹਾਲ ਨੰ. 3
MG ਮੋਟਰ – ਹਾਲ ਨੰ. 15
ਟੋਇਟਾ-ਲੈਕਸਸ – ਹਾਲ ਨੰ. 10
ਬਾਈਡ – ਹਾਲ ਨੰ. 5
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h