ਦੇਸ਼ ਦੀ ਤੇ ਦੁਨੀਆ ਦੀ ਮਸ਼ਹੂਰ ਟੈਕਨਾਲੋਜੀ ਕੰਪਨੀ ਦੇ ਸੀਈਓ ਸਮੇਤ ਵੱਡੇ ਅਧਿਕਾਰੀਆਂ ਦੀ ਤਨਖਾਹ ਕਰੋੜਾਂ ਵਿੱਚ ਹੈ ਅਤੇ ਅਕਸਰ ਉਹ ਆਪਣੇ ਅਹੁਦੇ ਅਤੇ ਤਨਖਾਹ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਉੱਚ ਪੱਧਰੀ ਅਫਸਰ ਬਾਰੇ ਦੱਸਣ ਜਾ ਰਹੇ ਹਾਂ ਜੋ ਰੋਜ਼ਾਨਾ ਲਗਭਗ 9.5 ਲੱਖ ਰੁਪਏ ਕਮਾਉਂਦਾ ਹੈ। ਖਾਸ ਗੱਲ ਇਹ ਹੈ ਕਿ ਇਤਿਹਾਸ ਤੋਂ ਗ੍ਰੈਜੂਏਟ ਇਹ ਵਿਅਕਤੀ ਟੈਕਨਾਲੋਜੀ ਖੇਤਰ ਦੀ ਕੰਪਨੀ ‘ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਿਹਾ ਹੈ।
ਅਸੀਂ ਗੱਲ ਕਰ ਰਹੇ ਹਾਂ ਟੈਕ ਮਹਿੰਦਰਾ ਦੇ ਨਵੇਂ ਐਮਡੀ ਅਤੇ ਸੀਈਓ ਮੋਹਿਤ ਜੋਸ਼ੀ ਦੀ। ਮੋਹਿਤ ਜੋਸ਼ੀ 22 ਸਾਲਾਂ ਤੱਕ ਇਨਫੋਸਿਸ ‘ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਹੁਣ ਟੈਕ ਮਹਿੰਦਰਾ ਦੇ ਨਾਲ ਨਵਾਂ ਸਫਰ ਸ਼ੁਰੂ ਕਰਨਗੇ। ਉਹ ਮੌਜੂਦਾ ਐਮਡੀ ਅਤੇ ਸੀਈਓ ਸੀਪੀ ਗੁਰਨਾਨੀ ਦੀ ਥਾਂ ਲੈਣਗੇ। ਆਓ ਮੋਹਿਤ ਜੋਸ਼ੀ ਦੀ ਸਿੱਖਿਆ, ਹੁਨਰ, ਤਨਖਾਹ ਅਤੇ ਕਰੀਅਰ ਦੇ ਸਫ਼ਰ ‘ਤੇ ਇੱਕ ਨਜ਼ਰ ਮਾਰੀਏ…
ਮੋਹਿਤ ਜੋਸ਼ੀ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਟੈਕ ਮਹਿੰਦਰਾ ਦੇ ਸ਼ੇਅਰਾਂ ‘ਚ ਤੇਜ਼ੀ ਆਈ ਹੈ
ਮੋਹਿਤ ਸੂਰੀ ਦੀ ਲੋਕਪ੍ਰਿਅਤਾ ਅਤੇ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਵੇਂ ਹੀ ਇਹ ਖਬਰ ਆਈ ਕਿ ਉਨ੍ਹਾਂ ਨੂੰ ਟੈਕ ਮਹਿੰਦਰਾ ‘ਚ ਐਮਡੀ ਅਤੇ ਸੀਈਓ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਅੱਜ ਇੰਟਰਾਡੇ ‘ਚ ਟੈੱਕ ਮਹਿੰਦਰਾ ਦੇ ਸਟਾਕ ‘ਚ ਜ਼ਬਰਦਸਤ ਵਾਧਾ ਹੋਇਆ ਅਤੇ ਸ਼ੁਰੂਆਤੀ ਕਾਰੋਬਾਰ ‘ਚ ਇਹ 8 ਫੀਸਦੀ ਤੱਕ ਚੜ੍ਹ ਗਿਆ। ਮੋਹਿਤ ਜੋਸ਼ੀ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਐਂਟਰਪ੍ਰਾਈਜ਼ ਟੈਕਨਾਲੋਜੀ ਸਾਫਟਵੇਅਰ ਅਤੇ ਕੰਸਲਟਿੰਗ ਸੈਕਟਰ ਵਿੱਚ ਸੇਵਾ ਕਰ ਰਹੇ ਹਨ।
22 ਸਾਲਾਂ ਲਈ ਇਨਫੋਸਿਸ ਵਿੱਚ ਕਈ ਪ੍ਰੋਜੈਕਟਾਂ ਦੀ ਅਗਵਾਈ ਕੀਤੀ
ਉਹ ਪਿਛਲੇ 22 ਸਾਲਾਂ ਤੋਂ ਇਨਫੋਸਿਸ ਨਾਲ ਜੁੜੇ ਹੋਏ ਹਨ। ਇਸ ਮਿਆਦ ਦੇ ਦੌਰਾਨ, ਮੋਹਿਤ ਜੋਸ਼ੀ ਨੇ ਬੈਂਕਿੰਗ ਪਲੇਟਫਾਰਮ, ਆਰਟੀਫੀਸ਼ੀਅਲ ਇੰਟੈਲੀਜੈਂਸ/ਆਟੋਮੇਸ਼ਨ ਪੋਰਟਫੋਲੀਓ, ਸੇਲਜ਼ ਓਪਰੇਸ਼ਨ, ਟ੍ਰਾਂਸਫਾਰਮੇਸ਼ਨ, ਸੀਆਈਓ ਫੰਕਸ਼ਨ ਅਤੇ ਇਨਫੋਸਿਸ ਨਾਲੇਜ ਇੰਸਟੀਚਿਊਟ ਦੀ ਅਗਵਾਈ ਕੀਤੀ। ਇਸ ਦੇ ਨਾਲ ਹੀ, ਇਨਫੋਸਿਸ ਤੋਂ ਪਹਿਲਾਂ, ਉਸਨੇ ਦੁਨੀਆ ਦੀਆਂ ਕੁਝ ਵੱਡੀਆਂ ਕਾਰਪੋਰੇਸ਼ਨਾਂ ਜਿਵੇਂ ਕਿ ANZ Grindlays ਅਤੇ ABN AMRO Bank ਲਈ ਕੰਮ ਕੀਤਾ।
ਕਰੋੜਾਂ ‘ਚ ਤਨਖਾਹ, ਦਿਨ ‘ਚ 9.50 ਲੱਖ ਤੋਂ ਵੱਧ ਕਮਾਈ
ਸਾਲ 2021 ‘ਚ ਮੋਹਿਤ ਦੀ ਤਨਖਾਹ 15 ਕਰੋੜ ਰੁਪਏ ਤੋਂ ਵਧ ਕੇ 34 ਕਰੋੜ ਰੁਪਏ ਹੋ ਗਈ। ਇਨਫੋਸਿਸ ਫਾਈਲਿੰਗ ਦੇ ਅਨੁਸਾਰ, ਉਸਨੂੰ ਸਾਲ 2021-2022 ਵਿੱਚ 34,89,95,497 ਰੁਪਏ (34.89 ਕਰੋੜ ਰੁਪਏ) ਦਾ ਮੁਆਵਜ਼ਾ ਮਿਲਿਆ। ਇਸ ਦਾ ਮਤਲਬ ਹੈ ਕਿ ਉਹ ਹਰ ਰੋਜ਼ 9.5 ਲੱਖ ਰੁਪਏ ਕਮਾ ਲੈਂਦਾ ਸੀ। ਆਪਣੇ ਕਰੀਅਰ ਦੌਰਾਨ ਮੋਹਿਤ ਨੇ ਏਸ਼ੀਆ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿੱਚ ਕੰਮ ਕੀਤਾ ਹੈ। ਉਸਨੂੰ 2014 ਵਿੱਚ ਵਰਲਡ ਇਕਨਾਮਿਕ ਫੋਰਮ (WEF) ਵਿੱਚ ਇੱਕ ਨੌਜਵਾਨ ਗਲੋਬਲ ਲੀਡਰ ਵਜੋਂ ਚੁਣਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h