ਦੁਨੀਆਂ ਦਾ ਸਭ ਤੋਂ ਖੂਬਸੂਰਤ ਅਹਿਸਾਸ ਪਿਆਰ ਹੈ ਅਤੇ ਪਿਆਰ ਕਰਨ ਵਾਲੇ ਕਦੇ ਇਹ ਨਹੀਂ ਦੇਖਦੇ ਕਿ ਉਸ ਦੇ ਸਾਥੀ ਦੀ ਉਮਰ ਕੀ ਹੈ, ਉਹ ਕਿਸ ਜਾਤ-ਧਰਮ ਦਾ ਹੈ ਜਾਂ ਉਸ ਕੋਲ ਕਿੰਨੀ ਦੌਲਤ ਹੈ। ਪਰ ਹਾਲ ਹੀ ਵਿੱਚ ਫਿਨਲੈਂਡ ਦੇ ਇੱਕ ਲੜਕੇ ਅਤੇ ਲੜਕੀ ਨੇ ਇੱਕ ਅਜੀਬ ਫੈਸਲਾ ਲੈਂਦਿਆਂ ਵਿਆਹ ਕਰਵਾ ਲਿਆ। ਇਹ ਰਿਸ਼ਤਾ ਅਜੀਬ ਹੈ ਕਿਉਂਕਿ ਰਿਸ਼ਤੇ ਵਿਚ ਦੋਵੇਂ ਭੈਣ-ਭਰਾ ਹਨ!
23 ਸਾਲਾ ਮਾਟਿਲਡਾ ਏਰਿਕਸਨ ਨੇ 27 ਸਾਲਾ ਸੈਮੂਲੀ ਏਰਿਕਸਨ ਨਾਲ ਵਿਆਹ ਕੀਤਾ ਸੀ। ਤੁਸੀਂ ਸੋਚੋਗੇ ਕਿ ਜੇਕਰ ਦੋ ਬਾਲਗ ਲੋਕ ਵਿਆਹ ਕਰਵਾ ਰਹੇ ਹਨ ਤਾਂ ਇਸ ਵਿੱਚ ਗਲਤ ਕੀ ਹੈ? ਅਸਲ ‘ਚ ਦੋਵੇਂ ਰਿਸ਼ਤੇ ‘ਚ ਭੈਣ-ਭਰਾ ਲਗਦੇ ਹਨ। ਮਾਟਿਲਡਾ ਦੀ ਮਾਂ ਨੇ ਸਾਲ 2019 ਵਿੱਚ ਇੱਕ ਹੋਰ ਵਿਅਕਤੀ ਨਾਲ ਵਿਆਹ ਕੀਤਾ ਸੀ। ਜਿਸ ਤੋਂ ਬਾਅਦ ਉਹ ਵਿਅਕਤੀ ਮਾਟਿਲਡਾ ਦਾ ਸੌਤੇਲਾ ਪਿਤਾ ਬਣ ਗਿਆ।
ਸੌਤੇਲੇ ਭਰਾ ਨੂੰ ਦਿਲ ਦੇ ਬੈਠੀ ਕੁੜੀ-
ਜਦੋਂ ਮਾਟਿਲਡਾ ਦੀ ਮਾਂ ਆਪਣਾ 50ਵਾਂ ਜਨਮਦਿਨ ਮਨਾ ਰਹੀ ਸੀ, ਤਾਂ ਉਹ ਆਪਣੇ ਸੌਤੇਲੇ ਪਿਤਾ ਦੇ ਪੁੱਤਰ, ਸੈਮੂਏਲੀ ਨੂੰ ਮਿਲੀ, ਜੋ ਰਿਸ਼ਤੇ ਵਿੱਚ ਉਸਦਾ ਸੌਤੇਲਾ ਭਰਾ ਸੀ।ਮਾਟਿਲਡਾ ਨੇ ਕਿਹਾ ਕਿ ਦੋਵਾਂ ਨੂੰ ਮਿਲਣ ਦੇ ਕੁਝ ਦਿਨਾਂ ਬਾਅਦ ਪਿਆਰ ਹੋ ਗਿਆ ਅਤੇ ਦੋ ਹਫ਼ਤਿਆਂ ਵਿੱਚ ਡੇਟਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਵੇਂ ਇਕੱਠੇ ਰਹਿਣ ਲੱਗੇ। ਉਸ ਨੇ ਕਿਹਾ ਕਿ ਉਸ ਦੇ ਕੁਝ ਦੋਸਤਾਂ ਨੂੰ ਇਹ ਵਿਚਾਰ ਪਸੰਦ ਨਹੀਂ ਆਇਆ ਕਿਉਂਕਿ ਉਹ ਉਸ ਨੂੰ ਆਪਣਾ ਬੁਆਏਫ੍ਰੈਂਡ ਬਣਾਉਣ ਜਾ ਰਹੀ ਸੀ, ਜਿਸ ਨੂੰ ਉਹ ਆਪਣਾ ਭਰਾ ਆਖਦੀ ਸੀ। ਫਿਰ ਉਸਦੀ ਮਾਂ ਨੇ ਉਸਨੂੰ ਸਲਾਹ ਦਿੱਤੀ ਕਿ ਮਾਟਿਲਡਾ ਨੂੰ ਉਸਦੇ ਦਿਲ ਦੀ ਗੱਲ ਸੁਣਨੀ ਚਾਹੀਦੀ ਹੈ, ਫਿਰ ਆਪਣੇ ਆਪ ਸਭ ਕੁਝ ਠੀਕ ਹੋ ਜਾਵੇਗਾ।
ਮਾਂ ਦੀ ਸਲਾਹ ਤੋਂ ਬਾਅਦ ਵਿਆਹ ਲਈ ਚੁੱਕਿਆ ਕਦਮ-
ਮਾਟਿਲਡਾ ਨੇ ਦੱਸਿਆ ਕਿ ਆਪਣੀ ਮਾਂ ਦੀ ਇਸ ਸਲਾਹ ਕਾਰਨ ਹੀ ਉਸਨੇ ਸੈਮੂਏਲੀ ਨਾਲ ਵਿਆਹ ਕਰਨ ਦਾ ਫੈਸਲਾ ਵੀ ਲਿਆ। ਉਸਨੇ ਗੂਗਲ ‘ਤੇ ਇਹ ਵੀ ਸਰਚ ਕੀਤਾ ਕਿ ਕੀ ਜੇਕਰ ਉਹ ਆਪਣੇ ਸੌਤੇਲੇ ਭਰਾ ਨਾਲ ਵਿਆਹ ਕਰਦੀ ਹੈ ਤਾਂ ਉਸਨੂੰ ਕਿਸੇ ਕਿਸਮ ਦੀ ਕਾਨੂੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਸ ਦੀ ਇੱਕ ਲਾਅ ਸਟੂਡੈਂਟ ਦੋਸਤ ਨੇ ਵੀ ਇਸ ਸਮੱਸਿਆ ਨੂੰ ਦੂਰ ਕਰਦਿਆਂ ਦੱਸਿਆ ਕਿ ਉਹ ਆਪਣੇ ਸੌਤੇਲੇ ਭਰਾ ਨਾਲ ਆਸਾਨੀ ਨਾਲ ਵਿਆਹ ਕਰਵਾ ਸਕਦੀ ਹੈ। ਵਿਆਹ ਤੋਂ ਬਾਅਦ ਹੁਣ ਦੋਵੇਂ ਪਰਿਵਾਰ ਅੱਗੇ ਵਧਣ ਦੀ ਸੋਚ ਰਹੇ ਹਨ।
ਇਹ ਵੀ ਪੜੋ : Admit Card Viral: ਅਧਿਆਪਕ ਭਰਤੀ ਪ੍ਰੀਖਿਆ ਦੇ ਐਡਮਿਟ ਕਾਰਡ ‘ਤੇ ਸਨੀ ਲਿਓਨ ਦੀ ਤਸਵੀਰ, ਸ਼ੁਰੂ ਹੋਵੇਗਾ ਜਾਂਚ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h