ਯੂਰਪ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਕ ਫਲਾਈਟ ਨੇ ਪੁਰਤਗਾਲ ਜਾਣਾ ਸੀ ਪਰ ਇਹ ਜਹਾਜ਼ ਸਪੇਨ ਪਹੁੰਚ ਗਿਆ। ਬਾਅਦ ਵਿੱਚ ਬੜੀ ਮੁਸ਼ਕਲ ਨਾਲ ਬੱਸ ਰਾਹੀਂ ਸਰਹੱਦ ਪਾਰ ਕਰਾ ਕੇ ਯਾਤਰੀਆਂ ਨੂੰ ਪੁਰਤਗਾਲ ਭੇਜਿਆ ਗਿਆ। ਇਹ ਸਭ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਇਸ ਪੂਰੀ ਘਟਨਾ ਨੂੰ ਫਲਾਈਟ ‘ਚ ਸਵਾਰ ਯਾਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ- ਪੁਤਿਨ ਨੇ ਭਾਰਤ ਨਾਲ ਵੀਜ਼ਾ ਮੁਕਤ ਯਾਤਰਾ ਦੀ ਕੀਤੀ ਵਕਾਲਤ, ਜਾਣੋ ਸੈਲਾਨੀਆਂ ਨੂੰ ਕੀ ਹੋਵੇਗਾ ਫਾਇਦਾ?
ਬ੍ਰਿਟਿਸ਼ ਅਖਬਾਰ ਮਿਰਰ ਮੁਤਾਬਕ ਇਹ ਫਲਾਈਟ ਰਾਇਨਏਅਰ (Ryanair) ਦੀ ਸੀ। ਬੈਰੀ ਮਾਸਟਰਸਨ ਨਾਂ ਦੇ ਇਕ ਯਾਤਰੀ ਨੇ ਦੱਸਿਆ ਕਿ ਉਸ ਨੇ ਪੁਰਤਗਾਲ ਦੇ ਫਾਰੋ ਵਿਚ ਉਤਰਨਾ ਸੀ ਪਰ ਅਸਲ ਵਿਚ ਉਹ ਸਪੇਨ ਦੇ ਮਾਲਾਗਾ ਪਹੁੰਚ ਗਿਆ ਸੀ। ਅਜਿਹਾ ਨਹੀਂ ਹੈ ਕਿ ਇਸ ‘ਚ ਯਾਤਰੀ ਦੀ ਗ਼ਲਤੀ ਸੀ ਅਤੇ ਉਹ ਗ਼ਲਤੀ ਨਾਲ ਕਿਸੇ ਹੋਰ ਫਲਾਈਟ ‘ਚ ਸਵਾਰ ਹੋ ਗਿਆ ਸੀ। ਸਗੋਂ ਇਹ ਸਾਰੀ ਗ਼ਲਤੀ ਫਲਾਈਟ ਦੀ ਸੀ।
ਇੱਕ ਬੱਸ ਵਿੱਚ 157 ਸਵਾਰੀਆਂ
ਬੈਰੀ ਨੇ ਦਾਅਵਾ ਕੀਤਾ ਕਿ ਇਹ ਫਲਾਈਟ ਡਬਲਿਨ ਤੋਂ ਰਵਾਨਾ ਹੋਈ ਸੀ। ਪਰ ਉਮੀਦ ਅਨੁਸਾਰ ਫਾਰੋ ਵਿੱਚ ਨਹੀਂ ਉਤਰੀ। ਇਸ ਤੋਂ ਬਾਅਦ ਸਾਰੇ 157 ਲੋਕਾਂ ਨੂੰ ਬੱਸ ਵਿੱਚ ਬਿਠਾਇਆ ਗਿਆ। ਪੰਜ ਘੰਟੇ ਦੇ ਸਫ਼ਰ ਤੋਂ ਬਾਅਦ ਯਾਤਰੀਆਂ ਨੂੰ ਪੁਰਤਗਾਲ ਪਹੁੰਚਾਇਆ ਗਿਆ। ਬੈਰੀ ਨੇ ਇਹ ਵੀ ਦਾਅਵਾ ਕੀਤਾ ਕਿ ਸਾਰੇ ਯਾਤਰੀਆਂ ਨੂੰ ਇੱਕੋ ਬੱਸ ਵਿੱਚ ਬਿਠਾਇਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਸਾਰਿਆਂ ਨੂੰ ਬਾਰਡਰ ‘ਤੇ ਇਕ ਹੋਰ ਬੱਸ ‘ਚ ਬਿਠਾਇਆ ਗਿਆ।
ਇਸ ਲਈ ਡਾਈਵਰਟ ਕੀਤੀ ਗਈ ਫਲਾਈਟ
ਬਾਅਦ ਵਿੱਚ ਏਅਰਲਾਈਨਜ਼ ਦੁਆਰਾ ਅਜਿਹੀ ਗੜਬੜ ਹੋਣ ਸਬੰਧੀ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਮੁਤਾਬਕ ਫ੍ਰੈਂਚ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਦੀ ਹੜਤਾਲ ਕਾਰਨ ਫਲਾਈਟ ਨੂੰ ਡਾਈਵਰਟ ਕਰਨਾ ਪਿਆ। ਏਅਰਲਾਈਨਜ਼ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ 16 ਸਤੰਬਰ ਨੂੰ ਹੋਈ ਇਸ ਹੜਤਾਲ ਕਾਰਨ ਕਈ ਉਡਾਣਾਂ ਨੂੰ ਦੂਜੇ ਸ਼ਹਿਰਾਂ ਵੱਲ ਡਾਈਵਰਟ ਕਰਨਾ ਪਿਆ ਸੀ।
 
			 
		    






